ਟਾਮ ਲੈਥਮ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
Saturday, Apr 02, 2022 - 08:29 PM (IST)
ਖੇਡ ਡੈਸਕ- ਨਿਊਜ਼ੀਲੈਂਡ ਦੇ ਕ੍ਰਿਕਟਰ ਟਾਮ ਲੈਥਮ ਨੇ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦਾ ਇਕ ਯੂਨੀਕ ਰਿਕਾਰਡ ਤੋੜ ਦਿੱਤਾ ਹੈ। ਲੈਥਮ ਨੇ ਨੀਦਰਲੈਂਡ ਦੇ ਵਿਰੁੱਧ ਖੇਡੇ ਘਏ ਵਨ ਡੇ ਮੈਚ ਵਿਚ 140 ਦੌੜਾਂ ਬਣਾਈਆਂ ਸਨ। ਅਜਿਹਾ ਕਰ ਉਨ੍ਹਾਂ ਨੇ ਜਨਮਦਿਨ 'ਤੇ ਕਿਸੇ ਖਿਡਾਰੀ ਵਲੋਂ ਸਰਵਸ੍ਰੇਸ਼ਠ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਉਨ੍ਹਾਂ ਤੋਂ ਪਹਿਲਾਂ ਇਸ ਰਿਕਾਰਡ ਵਿਚ ਸਚਿਨ ਤੇਂਦੁਲਕਰ ਅੱਗੇ ਸੀ। ਉਨਾਂ ਨੇ 1998 ਵਿਚ ਆਸਟਰੇਲੀਆ ਦੇ ਵਿਰੁੱਧ ਕੋਕਾ ਕੋਲਾ ਕੱਪ ਦੇ ਦੌਰਾਨ 134 ਦੌੜਾਂ ਬਣਾਈਆਂ ਸਨ, ਉਦੋ ਉਸਦਾ 24ਵਾਂ ਜਨਮਦਿਨ ਸੀ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਇਸ ਰਿਕਾਰਡ ਵਿਚ ਇਕ ਹੋਰ ਕੀਵੀ ਬੱਲੇਬਾਜ਼ ਟਾਰ ਟੇਲਰ ਦਾ ਵੀ ਨਾਂ ਹੈ, ਜਿਨ੍ਹਾਂ ਨੇ ਆਪਣੇ ਜਨਮਦਿਨ 'ਤੇ ਸਾਲ 2011 ਵਿਚ 131 ਦੌੜਾਂ ਬਣਾਈਆਂ ਸਨ। ਸਨਥ ਜੈਸੂਰੀਆ ਸਾਲ 2008 ਵਿਚ 130 ਦੌੜਾਂ ਬਣਾ ਕੇ ਚੌਥੇ ਨੰਬਰ 'ਤੇ ਹਨ, ਜਦਕਿ ਵਿਨੋਦ ਕਾਂਬਲੀ ਨੇ 1993 ਵਿਚ ਆਪਣੇ ਜਨਮਦਿਨ 'ਤੇ 100 ਦੌੜਾਂ ਬਣਾਈਆਂ ਸਨ।
ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ
ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ ਬੇਹੱਦ ਖਰਾਬ ਸ਼ੁਰੂਆਤ ਕੀਤੀ। ਟਾਪ 5 ਬੱਲੇਬਾਜ਼ ਸਿਰਫ 31 ਦੌੜਾਂ ਬਣਾ ਕੇ ਪੈਵੇਲੀਅਨ ਚੱਲੇ ਗਏ ਪਰ ਮੱਧਕ੍ਰਮ ਵਿਚ ਆਏ ਟਾਮ ਲੈਥਮ ਨੇ ਬ੍ਰੇਸਵੇਲ, ਈਸ਼ ਸੋਢੀ ਦੇ ਨਾਲ ਮਿਲ ਕੇ ਟੀਮ ਦਾ ਸਕੋਰ 264 'ਤੇ ਲਿਆ ਖੜ੍ਹ ਕੀਤਾ। ਨੀਦਰਲੈਂਡ ਵਲੋਂ ਫ੍ਰੇਡ ਕਲਾਸੇਨ ਨੇ 36 ਦੌੜਾਂ 'ਤੇ 3 ਵਿਕਟਾਂ ਵੇਨ ਬੀਕ ਨੇ 56 ਦੌੜਾਂ 'ਤੇ 4 ਵਿਕਟਾਂ, ਰਿੱਪਨ ਨੇ 45 ਦੌੜਾਂ 'ਤੇ 1 ਵਿਕਟ, ਕਪਤਾਨ ਸੀਲਾਰ ਨੇ 48 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਜਵਾਬ 'ਚ ਨੀਦਰਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਨ ਉੱਤਰੀ ਤਾਂ ਉਹ ਇਹ ਮੈਚ 118 ਦੌੜਾਂ ਨਾਲ ਹਾਰ ਗਈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।