Tokyo Paralympics : ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ’ਚ ਭਾਰਤ ਦੀ ਝੋਲੀ ਪਾਇਆ ਸੋਨ ਤਮਗਾ

Monday, Aug 30, 2021 - 05:06 PM (IST)

Tokyo Paralympics : ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ’ਚ ਭਾਰਤ ਦੀ ਝੋਲੀ ਪਾਇਆ ਸੋਨ ਤਮਗਾ

ਸਪੋਰਟਸ ਡੈਸਕ : ਟੋਕੀਓ ਪੈਰਾਲੰਪਿਕ ’ਚ ਭਾਰਤ ਦੇ ਜੈਵਲਿਨ ਥ੍ਰੋਅਰਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸੁਮਿਤ ਅੰਤਿਲ ਨੇ ਭਾਰਤ ਨੂੰ ਇਸ ਮੁਕਾਬਲੇਬਾਜ਼ੀ ’ਚ ਤੀਜਾ ਤਗਮਾ ਦਿਵਾਇਆ ਹੈ। ਉਨ੍ਹਾਂ ਨੇ ਸੋਮਵਾਰ ਪੁਰਸ਼ਾਂ (ਐੱਫ 64 ਵਰਗ) ਦੇ ਫਾਈਨਲ ’ਚ ਸੋਨ ਤਮਗਾ ਜਿੱਤਿਆ ਹੈ। ਸੁਮਿਤ ਦੀ ਇਸ ਜਿੱਤ ਦੇ ਨਾਲ ਹੀ ਭਾਰਤ ਦੇ ਤਮਗਿਆਂ ਦੀ ਗਿਣਤੀ 7 ਹੋ ਗਈ ਹੈ। ਸੁਮਿਤ ਨੇ 68.55 ਮੀਟਰ ਦੂਰ ਜੈਵਲਿਨ ਸੁੱਟ ਕੇ ਸੋਨ ਤਮਗਾ ਜਿੱਤਿਆ। ਸੁਮਿਤ ਅੰਤਿਲ ਦਾ ਇਹ ਥ੍ਰੋਅ ਇੱਕ ਵਿਸ਼ਵ ਰਿਕਾਰਡ ਵੀ ਬਣ ਗਿਆ ਹੈ।

PunjabKesari

ਟੋਕੀਓ ਪੈਰਾਲੰਪਿਕਸ ’ਚ ਭਾਰਤ ਦਾ ਇਹ ਦੂਜਾ ਸੋਨ ਤਮਗਾ ਹੈ।ਸੁਮਿਤ ਤੋਂ ਪਹਿਲਾਂ ਅਵਨੀ ਲਖੇਰਾ ਨੇ ਸ਼ੂਟਿੰਗ ’ਚ ਭਾਰਤ ਨੂੰ ਸੋਨ ਤਮਗਾ ਦਿਵਾਇਆ। ਉਨ੍ਹਾਂ ਨੇ ਸੋਮਵਾਰ ਮਹਿਲਾਵਾਂ ਦੀ ਆਰ-2 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸ.ਐੱਚ. 1 ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ : Paralympics: ਸੋਨ ਤਮਗਾ ਜਿੱਤਣ ਵਾਲੀ ਅਵਨੀ ਲੇਖਰਾ ਨਾਲ ਵਾਪਰਿਆ ਸੀ ਭਿਆਨਕ ਹਾਦਸਾ, ਨਹੀਂ ਮੰਨੀ ਕਦੇ ਹਾਰ

PunjabKesari

ਸੁਮਿਤ ਨੇ ਇਸ ਮੈਚ ’ਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ ’ਚ 66.95 ਮੀਟਰ ਦਾ ਥ੍ਰੋਅ ਸੁੱਟਿਆ, ਜੋ ਇੱਕ ਵਿਸ਼ਵ ਰਿਕਾਰਡ ਬਣ ਗਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ’ਚ ਉਨ੍ਹਾਂ ਨੇ 68.08 ਮੀਟਰ ਦੂਰ ਭਾਲਾ ਸੁੱਟ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਸੁਮਿਤ ਨੇ ਆਪਣੇ ਪ੍ਰਦਰਸ਼ਨ ’ਚ ਹੋਰ ਸੁਧਾਰ ਕੀਤਾ ਅਤੇ ਪੰਜਵੀਂ ਕੋਸ਼ਿਸ਼ ’ਚ 68.55 ਮੀਟਰ ਦਾ ਥ੍ਰੋਅ ਸੁੱਟ ਕੇ ਵਿਸ਼ਵ ਰਿਕਾਰਡ ਬਣਾਇਆ।


author

Manoj

Content Editor

Related News