Tokyo Olympics : ਖੇਡ ਪਿੰਡ ’ਚ ਪੁੱਜੇ ਦੋ ਖਿਡਾਰੀਆਂ ਸਣੇ ਕੁੱਲ ਤਿੰਨ ਕੋਵਿਡ-19 ਪਾਜ਼ੇਟਿਵ

Sunday, Jul 18, 2021 - 10:40 AM (IST)

Tokyo Olympics : ਖੇਡ ਪਿੰਡ ’ਚ ਪੁੱਜੇ ਦੋ ਖਿਡਾਰੀਆਂ ਸਣੇ ਕੁੱਲ ਤਿੰਨ ਕੋਵਿਡ-19 ਪਾਜ਼ੇਟਿਵ

ਟੋਕੀਓ— ਓਲੰਪਿਕ ਖੇਡ ਪਿੰਡ ’ਚ ਰਹਿ ਰਹੇ ਦੋ ਖਿਡਾਰੀਆਂ ਸਮੇਤ ਕੁਲ ਤਿੰਨ ਖਿਡਾਰੀਆਂ ਨੂੰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ । ਟੋਕੀਓ ਓਲੰਪਿਕ ਆਯੋਜਨ ਕਮੇਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪਹਿਲਾ ਮੌਕਾ ਹੈ ਜਦੋਂ ਖੇਡ ਪਿੰਡ ’ਚ ਰਹਿ ਰਹੇ ਖਿਡਾਰੀਆਂ ਨੂੰ ਕੋਰੋਨਾ ਇਨਫ਼ੈਕਸਨ ਹੋਇਆ ਹੈ। ਆਯੋਜਕਾਂ ਨੇ ਖਿਡਾਰੀਆਂ ਦੀ ਪਛਾਣ ਨਹੀਂ ਦੱਸੀ। ਤੀਜਾ ਖਿਡਾਰੀ ਖੇਡਾਂ ਲਈ ਹੋਟਲ ’ਚ ਰੁਕਿਆ ਹੋਇਆ ਸੀ। 
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਖੇਡਾਂ ਲਈ ਪਹਿਲਾ ਭਾਰਤੀ ਦਲ ਹੋਇਆ ਰਵਾਨਾ

ਆਯੋਜਨ ਕਮੇਟੀ ਨੇ ਇੱਥੇ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਦੀ ਜੋ ਸੂਚੀ ਜਾਰੀ ਕੀਤੀ ਹੈ। ਉਸ ਮੁਤਾਬਕ ਦਿਨ ’ਚ ਕੁਲ 10 ਮਾਮਲੇ ਸਾਹਮਣੇ ਆਏ ਹਨ। ਇਸ ’ਚ ਖੇਡਾਂ ਨਾਲ ਸਬੰਧਤ ਪੰਜ ਵਿਅਕਤੀ ਤੇ ਇਕ ਠੇਕੇਦਾਰ ਤੇ ਇਕ ਪੱਤਰਕਾਰ ਸ਼ਾਮਲ ਹਨ। ਕਮੇਟੀ ਦੇ ਰਿਕਾਰਡ ਮੁਤਾਬਕ ਖੇਡਾਂ ਨਾਲ ਜੁੜੇ ਕੋਵਿਡ ਮਾਮਲਿਆਂ ਦੀ ਗਿਣਤੀ ਹੁਣ 55 ’ਤੇ ਪਹੁੰਚ ਗਈ ਹੈ। ਆਯੋਜਕਾਂ ਨੇ ਇਹ ਨਹੀ ਦੱਸਿਆ ਕਿ ਦੋਵੇਂ ਇਨਫ਼ੈਕਟਿਡ ਖਿਡਾਰੀਆਂ ਨੂੰ ਖੇਡ ਪਿੰਡ ’ਚ ਹੀ ਰਖਿਆ ਗਿਆ ਹੈ ਜਾਂ ਉਨ੍ਹਾਂ ਨੂੰ ਕਿਸੇ ਹੋਰ ਸਥਾਨ ’ਤੇ ਇਕਾਂਤਵਾਸ ’ਚ ਭੇਜਿਆ ਗਿਆ ਹੈ।  ਖੇਡ ਪਿੰਡ ’ਚ ਇਕ ਦਿਨ ਪਹਿਲਾਂ ਹੀ ਇਕ ਵਿਆਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ ਪਰ ਇਹ ਖਿਡਾਰੀ ਨਹਂੀਂ ਸੀ। 
ਇਹ ਵੀ ਪੜ੍ਹੋ : ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ

ਇਸ ਵਿਚਾਲੇ ਭਾਰਤੀ ਖਿਡਾਰੀਆਂ ਦਾ ਪਹਿਲਾ ਜੱਥਾ ਭਾਰਤ ਤੋਂ ਸ਼ਨੀਵਾਰ ਰਵਾਨਾ ਹੋਇਆ ਤੇ ਅੱਜ ਸਵੇਰੇ ਟੋਕੀਓ ਪਹੁੰਚਿਆ। ਭਾਰਤ ਦੇ 90 ਮੈਂਬਰੀ ਦਲ ’ਚ ਤੀਰਅੰਦਾਜ਼, ਮਹਿਲਾ ਤੇ ਪੁਰਸ਼ ਹਾਕੀ ਟੀਮ, ਟੇਬਲ ਟੈਨਿਸ ਖਿਡਾਰੀ ਤੇ ਤੈਰਾਕ ਵੀ ਸ਼ਾਮਲ ਹਨ। ਨਿਸ਼ਾਨੇਬਾਜ਼ ਤੇ ਮੁੱਕੇਬਾਜ਼ ਵੀ ਕ੍ਰੋਏਸ਼ੀਆ ਤੇ ਇਟਲੀ ਤੋਂ ਆਪਣੇ ਅਭਿਆਸ ਸਥਾਨਾਂ ’ਤੇ ਪਹੁੰਚ ਗਏ ਹਨ। ਓਲੰਪਿਕ ਖੇਡ 23 ਜੁਲਾਈ ਤੋਂ ਸ਼ੁਰੂ ਹੋਣਗੇ ਪਰ ਇਨ੍ਹਾਂ ਨੂੰ ਖ਼ਾਲੀ ਸਟੇਡੀਅਮਾਂ ’ਚ ਹੀ ਆਯੋਜਿਤ ਕੀਤਾ ਜਾਵੇਗਾ ਕਿਉਂਕਿ ਜਾਪਾਨ ਦੀ ਰਾਜਧਾਨੀ ’ਚ ਲਗਾਤਾਰ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਪਿਛਲੇ ਕੁਝ ਦਿਨਾਂ ’ਚ ਇੱਥੇ ਹਰ ਰੋਜ਼ 1000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News