Tokyo Olympics : ਨਿਸ਼ਾਨੇਬਾਜ਼ਾਂ ਨੇ ਕੀਤਾ ਨਿਰਾਸ਼, ਦੂਜੇ ਦੌਰ ’ਚ ਹਾਰੀ ਮਨੂ-ਸੌਰਭ ਦੀ ਜੋੜੀ
Tuesday, Jul 27, 2021 - 08:24 AM (IST)
ਸਪੋਰਟਸ ਡੈਸਕ– ਟੋਕੀਓ ਓਲੰਪਿਕਸ 2020 ਦੇ ਪੰਜਵੇਂ ਦਿਨ ਨਿਸ਼ਾਨੇਬਾਜ਼ਾਂ ਮਨੂ ਭਾਕਰ ਤੇ ਸੌਰਭ ਚੌਧਰੀ ਦੀ ਜੋੜੀ ਨੇ ਬਿਹਤਰੀਨ ਸ਼ੁਰੂਆਤ ਕੀਤੀ। ਇਹ ਯੁਵਾ ਜੋੜੀ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਕੁਆਲਫਿਕੇਸ਼ਨ ਦੀ ਦੂਜੀ ਦੌਰ ’ਤੇ ਪਹੁੰਚੀ। ਪਰ ਇਸ ਦੌਰ ’ਤੇ ਕੋਈ ਕਮਾਲ ਨਾ ਕਰ ਸਕੀ ਤੇ ਮੈਡਲ ਰਾਊਂਡ ਤੋਂ ਬਾਹਰ ਹੋ ਗਈ।
ਇਹ ਵੀ ਪੜ੍ਹੋ : ਯੂਕੇ: ਤੈਰਾਕ ਐਡਮ ਪੀਟੀ ਨੇ ਟੋਕੀਓ ਓਲੰਪਿਕ 'ਚ ਹਾਸਲ ਕੀਤਾ ਪਹਿਲਾ ਸੋਨ ਤਗਮਾ
ਸੌਰਭ ਨੇ ਪਹਿਲੇ ਦੌਰ ’ਚ 296 ਤੇ ਮਨੂ ਨੇ 286 ਸਕੋਰ ਹਾਸਲ ਕੀਤੇ। ਚੋਟੀ ਦੀਆਂ 8 ਟੀਮਾਂ ਕੁਆਲੀਫਿਕੇਸ਼ਨ ਦੇ ਦੂਜੇ ਦੌਰ ’ਤੇ ਪਹੁੰਚੀਆਂ। ਹਰ ਸ਼ੂਟਰ ਨੂੰ ਦੋ ਸੀਰੀਜ਼ ’ਚ 10 ਸ਼ਾਟ ਮਾਰਨ ਦਾ ਮੌਕਾ ਮਿਲਿਆ। ਚੋਟੀ ਦੀਆਂ 2 ਟੀਮਾਂ ਨੇ ਸੋਨ ਤਮਗ਼ੇ ਦੇ ਮੈਚ ਲਈ ਕੁਲਾਈਫਾਈ ਕੀਤਾ ਜਦਕਿ ਤੀਜੇ ਤੇ ਚੌਥੇ ਨੰਬਰ ’ਤੇ ਆਉਣ ਵਾਲੀਆਂ ਟੀਮਾਂ ਕਾਂਸੀ ਦੇ ਤਮਗ਼ੇ ਲਈ ਮੈਚ ਖੇਡੇਗੀ। ਪਹਿਲੇ ਦੌਰ ’ਚ ਚੋਟੀ ’ਤੇ ਰਹਿਣ ਵਾਲੀ ਮਨੂ-ਸੌਰਭ ਦੀ ਜੋੜੀ ਦੂਜੇ ਰਾਊਂਡ ’ਚ 7ਵੇਂ ਸਥਾਨ ’ਤੇ ਰਹੀ ਜਦਕਿ ਮੈਡਲ ਰਾਊਂਡ ’ਚ ਸਿਰਫ਼ 4 ਟੀਮਾਂ ਕੁਆਲੀਫ਼ਾਈ ਕਰ ਸਕਦੀਆਂ ਸਨ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਚਾਨੂ ਦੀ ‘ਚਾਂਦੀ’, ਵਤਨ ਵਾਪਸੀ ’ਤੇ ਹੋਇਆ ਗਰਮਜੋਸ਼ੀ ਨਾਲ ਸਵਾਗਤ
ਜ਼ਿਕਰਯੋਗ ਹੈ ਕਿ ਮਨੂ ਭਾਕਰ ਲਈ ਟੋਕੀਓ ਓਲੰਪਿਕ ਚੰਗਾ ਨਹੀਂ ਰਿਹਾ।ਉਨ੍ਹਾਂ ਨੇ ਮਿਕਸਡ ਟੀਮ ਦੇ ਪਹਿਲੇ ਦੌਰ ’ਚ ਚੰਗਾ ਪ੍ਰਦਰਸ਼ਨ ਕੀਤਾ। ਪਰ ਦੂਜੇ ਪੜਾਅ ’ਚ ਫ਼ਲਾਪ ਰਹੀ। ਦੂਜੇ ਦੌਰ ਦੀ ਪਹਿਲੀ ਸੀਰੀਜ਼ ’ਚ ਮਨੂ ਭਾਕਰ ਨੇ 92 ਤੇ ਦੂਜੀ ਸੀਰੀਜ਼ ’ਚ 94 ਅੰਕ ਹਾਸਲ ਕੀਤੇ।ਉਨ੍ਹਾਂ ਦੇ ਕੁਲ ਅੰਕ 186 ਰਹੇ ਜਦਕਿ ਸੌਰਭ ਨੇ 96 ਤੇ 98 ਅੰਕ ਹਾਸਲ ਕੀਤੇ। ਉਨ੍ਹਾਂ ਦੇ ਕੁਲ ਅੰਕ 194 ਰਹੇ। ਇਹ ਜੋੜੀ 4 ਸੀਰੀਜ਼ ’ਚ 380 ਅੰਕ ਹੀ ਹਾਸਲ ਕਰ ਸਕੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।