ਓਲੰਪਿਕ ਦੇ ਪ੍ਤੀਭਾਗੀਆਂ ਨੂੰ ਇਕਾਂਤਵਾਸ ਸਮੇ ਵਿਚ ਮਿਲ ਸਕਦੀ ਹੈ ਰਿਆਇਤ ਪ੍ਰਤੀਭਾਗੀਆਂ
Tuesday, Apr 27, 2021 - 05:24 PM (IST)
ਸਪੋਰਟਸ ਡੈਸਕ- ਟੋਕੀਓ ਓਲੰਪਿਕ ਦੇ ਪ੍ਰਬੰਧਕ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਤਿੰਨ ਮਹੀਨੇ ਬਾਅਦ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਅਗਲੇ ਹਫ਼ਤੇ ਨਵੀਂ ਯੋਜਨਾ ਪੇਸ਼ ਕਰਨਗੇ।
ਇਹ ਵੀ ਪਡ਼੍ਹੋ : ਪੁਆਇੰਟ ਟੇਬਲ ’ਚ ਟਾਪ ’ਤੇ ਪਹੁੰਚਣ ਲਈ RCB ਤੇ DC ਅੱਜ ਆਹਮੋ-ਸਾਹਮਣੇ, ਜਾਣੋ ਪਿੱਚ ਤੇ ਪਲੇਇੰਗ XI ਬਾਰੇ
ਪਲੇਬੁਕਸ ਦੇ ਨਾਂ ਨਾਲ ਜਾਰੀ ਇਕ ਨਿਯਮਾਵਲੀ ਦੇ ਦੂਸਰੇ ਐਡੀਸ਼ਨ 'ਚ ਜਾਪਾਨ ਦੇ ਟੋਕੀਓ, ਓਸਾਕਾ ਅਤੇ ਕੁਝ ਹੋਰ ਸੂਬਿਆਂ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਖੇਡਾਂ ਕਿਵੇਂ ਕਰਵਾਉਣੀਆਂ ਹਨ, ਬਾਰੇ ਦੱਸਿਆ ਗਿਆ ਹੈ। ਜਾਪਾਨ 'ਚ ਕੋਰੋਨਾ ਨਾਲ 9000 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਤੇ ਹੁਣ ਤਕ ਇਕ ਫ਼ੀਸਦੀ ਤੋਂ ਵੀ ਘੱਟ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੀ ਹੈ।
ਇਹ ਵੀ ਪਡ਼੍ਹੋ : ‘ਸ਼ੂਟਰ ਦਾਦੀ’ ਚੰਦਰੋ ਤੋਮਰ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖ਼ਲ
ਉਮੀਦ ਹੈ ਕਿ ਪ੍ਰਬੰਧਕ ਐਥਲੀਟਾਂ ਲਈ ਪ੍ਰਤੀ ਦਿਨ ਕੋਰੋਨਾ ਟੈਸਟ ਦਾ ਐਲਾਨ ਕਰਨਗੇ ਪਰ ਪਹਿਲਾਂ ਦੇ ਐਲਾਨ ਤੋਂ ਉਲਟ ਖਿਡਾਰੀਆਂ ਦੇ 14 ਦਿਨ ਦੇ ਇਕਾਂਤਵਾਸ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਸ ਨਾ ਐਥਲੀਟਾਂ ਨੂੰ ਇੱਥੇ ਆਉਣ ਤੋਂ ਬਾਅਦ ਅਭਿਆਸ ਦੀ ਮਨਜ਼ੂਰੀ ਹੋਵੇਗੀ। ਅਥਲੀਟਾਂ ਨੂੰ ਟੋਕੀਓ ਬੇਅ ਸਥਿਤ ਓਲੰਪਿਕ ਵਿਲੇਜ, ਮੁਕਾਬਲਾ ਅਤੇ ਅਭਿਆਸ ਵਾਲੀਆਂ ਥਾਵਾਂ ਦੇ ਬਾਇਓ-ਬਬਲ 'ਚ ਰਹਿਣ ਪਵੇਗਾ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ. ਕੁਮੈਂਟ ਕਰਕੇ ਦਿਓ ਜਵਾਬ।