ਟੋਕੀਓ ਓਲੰਪਿਕ: ਮੋਢੇ ’ਚ ਦਰਦ ਨਾਲ ਜੂਝ ਰਹੀ ਸੀ ਚਾਨੂ, ਫਿਰ ਵੀ ਟੁੱਟਦਾ ਸੁਫ਼ਨਾ ਇੰਝ ਕੀਤਾ ਪੂਰਾ

Tuesday, Jul 27, 2021 - 05:57 PM (IST)

ਟੋਕੀਓ ਓਲੰਪਿਕ: ਮੋਢੇ ’ਚ ਦਰਦ ਨਾਲ ਜੂਝ ਰਹੀ ਸੀ ਚਾਨੂ, ਫਿਰ ਵੀ ਟੁੱਟਦਾ ਸੁਫ਼ਨਾ ਇੰਝ ਕੀਤਾ ਪੂਰਾ

ਨਵੀਂ ਦਿੱਲੀ (ਭਾਸ਼ਾ) : ਸਖ਼ਤ ਅਭਿਆਸ, ਪਰਿਵਾਰ ਤੋਂ ਦੂਰ ਰਹਿਣ ਅਤੇ 5 ਸਾਲ ਤੱਕ ਭੋਜਨ ਨੂੰ ਲੈ ਕੇ ਸਖ਼ਤ ਨਿਯਮਾਂ ਦਾ ਪਾਲਣ ਕਰਨ ਦਾ ਹੀ ਨਤੀਜਾ ਸੀ ਕਿ ਮੀਰਾਬਾਈ ਚਾਨੂ ਓਲੰਪਿਕ ਤਮਗਾ ਜੇਤੂ ਬਣ ਗਈ ਪਰ ਵਿਚਾਲੇ ਇਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਆਪਣਾ ਸੁਫ਼ਨਾ ਟੁੱਟਦਾ ਹੋਇਆ ਮਹਿਸੂਸ ਹੋਣ ਲੱਗਾ। ਟੋਕੀਓ ਓਲੰਪਿਕ ਖੇਡਾਂ ਦੇ ਇਕ ਸਾਲ ਲਈ ਮੁਲਤਵੀ ਹੋਣ ਅਤੇ ਪਿਛਲੇ ਸਾਲ ਕੋਵਿਡ-19 ਕਾਰਨ ਲਗਾਈ ਗਈ ਤਾਲਾਬੰਦੀ ਵਿਚ ਅਭਿਆਸ ਨਾ ਕਰ ਪਾਉਣ ਕਾਰਨ ਚਾਨੂ ਦੇ ਮੋਢੇ ਵਿਚ ਦਰਦ ਹੋਣ ਲੱਗੀ ਸੀ, ਜਿਸ ਨੂੰ ਲੈ ਕੇ ਇਹ ਵੇਟਲਿਫਟਰ ਕਾਫ਼ੀ ਪਰੇਸ਼ਾਨ ਸੀ।

ਇਹ ਵੀ ਪੜ੍ਹੋ: ਮੈਡਲ ਜਿੱਤਣ ਮਗਰੋਂ ਉਸ ਨੂੰ ਆਪਣੇ ਦੰਦਾਂ ਨਾਲ ਕਿਉਂ ਚਿੱਥਦੇ ਹਨ ਖਿਡਾਰੀ? ਬੇਹੱਦ ਦਿਲਚਸਪ ਹੈ ਵਜ੍ਹਾ

ਟੋਕੀਓ ਖੇਡਾਂ ਵਿਚ ਔਰਤਾਂ ਦੇ 49 ਕਿਲੋਗ੍ਰਾਮ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂੰ ਦਾ ਸਵਦੇਸ਼ ਪਰਤਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ, ‘ਤਾਲਾਬੰਦੀ ਦੇ ਬਾਅਦ ਜਦੋਂ ਮੈਂ ਅਭਿਆਸ ਸ਼ੁਰੂ ਕੀਤਾ ਤਾਂ ਮੈਨੂੰ ਆਪਣੀ ਪਿੱਠ ਕਾਫ਼ੀ ਸਖ਼ਤ ਲੱਗੀ ਅਤੇ ਮੈਨੂੰ ਸੱਜੇ ਮੋਢੇ ਨੂੰ ਲੈ ਕੇ ਕੁੱਝ ਪਰੇਸ਼ਾਨੀ ਸੀ। ਇਹ ਸੱਟ ਨਹੀਂ ਸੀ ਪਰ ਜਦੋਂ ਮੈਂ ਭਾਰੀ ਵਜ਼ਨ ਚੁੱਕਦੀ ਸੀ ਤਾਂ ਇਹ ਕਾਫ਼ੀ ਸਖ਼ਤ ਲੱਗਦਾ ਸੀ।’ ਉਨ੍ਹਾਂ ਕਿਹਾ, ‘ਅਜਿਹਾ ਇਸ ਲਈ ਹੋਇਆ ਕਿਉਂਕਿ ਉਸ ਨੇ ਤਾਲਾਬੰਦੀ ਦੌਰਾਨ ਅਭਿਆਸ ਬੰਦ ਕਰ ਦਿੱਤਾ ਸੀ।’ ਪਿਛਲੇ ਸਾਲ ਕੋਵਿਡ-19 ਮਹਾਮਾਰੀ ਰੋਕਣ ਲਈ ਜਦੋਂ ਦੇਸ਼ ਪੱਧਰੀ ਤਾਲਾਬੰਦੀ ਐਲਾਨ ਕੀਤੀ ਗਈ, ਉਦੋਂ ਚਾਨੂ ਪਟਿਆਲਾ ਵਿਚ ਰਾਸ਼ਟਰੀ ਖੇਡ ਸੰਸਥਾ (ਐਨ.ਆਈ.ਐਸ.) ਵਿਚ ਸੀ। ਉਹ ਆਪਣੇ ਕਮਰੇ ਤੱਕ ਹੀ ਸੀਮਤ ਰਹੀ ਅਤੇ ਉਨ੍ਹਾਂ ਨੇ ਮਹੀਨਿਆਂ ਬਾਅਦ ਅਭਿਆਸ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: ...ਤਾਂ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਮਗਾ ਬਦਲ ਸਕਦੈ ਸੋਨ ਤਮਗੇ ’ਚ! ਜਾਣੋ ਕੀ ਹੈ ਪੂਰਾ ਮਾਮਲਾ

ਇਸ ਦੌਰਾਨ ਉਨ੍ਹਾਂ ਨੂੰ ਮੋਢੇ ਨੂੰ ਲੈ ਕੇ ਪਰੇਸ਼ਾਨੀ ਹੋਣ ਲੱਗੀ। ਇਸ ਨਾਲ ਵੇਟਲਿਫਟਰ ਦੀ ਮੁਕਾਬਲਿਆਂ ਵਿਚੋਂ ਇਕ ਸਨੈਚ ਵਿਚ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਅਸਰ ਪਿਆ। ਇਸ ਪਰੇਸ਼ਾਨੀ ਦੇ ਇਲਾਜ ਲਈ ਉਹ ਪਿੱਛਲੇ ਸਾਲ ਅਮਰੀਕਾ ਗਈ ਸੀ। ਸਾਬਕਾ ਵੇਟਲਿਫਟਰ ਅਤੇ ਅਨੁਕੂਲਨ ਕੋਚ ਡਾ. ਆਰੋਓ ਹੋਰਸਚਿਗ ਨਾਲ ਕੰਮ ਕਰਨ ਦਾ ਉਨ੍ਹਾਂ ਨੂੰ ਤੁਰੰਤ ਹੀ ਫ਼ਾਇਦਾ ਮਿਲਿਆ ਅਤੇ ਉਹ ਅਪ੍ਰੈਲ 2021 ਵਿਚ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਿਚ ਸਫ਼ਲ ਰਹੀ। ਕਲੀਨ ਅਤੇ ਜਰਕ ਵਿਚ ਉਨ੍ਹਾਂ ਨੇ ਰਿਕਾਰਡ 119 ਕਿਲੋਗ੍ਰਾਮ ਭਾਰ ਚੁੱਕਿਆ ਸੀ। ਚਾਨੂ ਨੇ ਕਿਹਾ, ‘ਇਹੀ ਵਜ੍ਹਾ ਸੀ ਕਿ ਅਸੀਂ ਅਮਰੀਕਾ ਜਾਣ ਦੀ ਯੋਜਨਾ ਬਣਾਈ। ਇਸ ਨਾਲ ਮੈਨੂੰ ਕਾਫ਼ੀ ਮਦਦ ਮਿਲੀ ਅਤੇ ਮੈਂ ਏਸ਼ੀਆਈ ਚੈਂਪੀਅਨਸ਼ਿਪ ਵਿਚ ਵਿਸ਼ਵ ਰਿਕਾਰਡ ਬਣਾਉਣ ਵਿਚ ਸਫ਼ਲ ਰਹੀ।’ ਟੋਕੀਓ ਖੇਡਾਂ ਵਿਚ ਉਨ੍ਹਾਂ ਨੇ ਔਰਤਾਂ ਦੇ 49 ਕਿਲੋਗ੍ਰਾਮ ਵਿਚ 204 ਕਿਲੋਗ੍ਰਾਮ (87 ਕਿਲੋਗ੍ਰਾਮ ਅਤੇ 115 ਕਿਲੋਗ੍ਰਾਮ) ਭਾਰ ਚੁੱਕ ਕੇ ਚਾਂਦੀ ਤਮਗਾ ਜਿੱਤਿਆ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: 58 ਸਾਲ ਦੀ ਉਮਰ ’ਚ ਤਮਗਾ ਜਿੱਤ ਕੇ ਮਿਸਾਲ ਬਣਿਆ ਅਲਰਸ਼ੀਦੀ

ਉਨ੍ਹਾਂ ਕਿਹਾ, ‘ਅਮਰੀਕੀ ਫਿਜ਼ੀਓਥੈਰਾਪਿਸਟ ਨੇ ਮੇਰੇ ਨਾਲ ਕੰਮ ਕੀਤਾ। ਮੇਰੀ ਮਾਸਪੇਸ਼ੀਆਂ ਵਿਚ ਅਸੰਤੁਲਨ ਸੀ। ਜਦੋਂ ਵੀ ਮੈਂ ਭਾਰੀ ਵਜ਼ਨ ਚੁੱਕਦੀ ਤਾਂ ਦਰਦ ਹੁੰਦੀ ਸੀ। ਉਨ੍ਹਾਂ ਨੇ ਕੁੱਝ ਕਸਰਤਾਂ ਕਰਵਾਈਆਂ। ਇਸ ਨਾਲ ਮੈਨੂੰ ਕਾਫ਼ੀ ਲਾਭ ਮਿਲਿਆ।’ ਘਰੋਂ 5 ਸਾਲ ਤੱਕ ਬਾਹਰ ਰਹਿਣ ਦੇ ਬਾਅਦ ਚਾਨੂ ਅੱਜ ਮਣੀਪੁਰ ਦੇ ਇੰਫਾਲ ਵਿਚ ਆਪਣੇ ਘਰ ਪੁੱਜੀ ਪਰ ਉਹ ਲੰਬੀ ਛੁੱਟੀ ’ਤੇ ਨਹੀਂ ਰਹੇਗੀ।

ਇਹ ਵੀ ਪੜ੍ਹੋ: ਪਿਛਲੇ 5 ਸਾਲਾਂ ਤੋਂ ਰੋਜ਼ਾਨਾ 140 ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ ਛੱਡ ਰਹੇ ਨੇ ਪੰਜਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News