ਮੁੱਕੇਬਾਜ਼ੀ ’ਚ ਭਾਰਤ ਨੂੰ ਵੱਡਾ ਝਟਕਾ, ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਮੈਰੀਕਾਮ

Thursday, Jul 29, 2021 - 05:56 PM (IST)

ਟੋਕੀਓ : ਮੈਰੀਕਾਮ ਦਾ ਸਫ਼ਰ ਟੋਕੀਓ ਓਲੰਪਿਕ ਵਿਚ ਖ਼ਤਮ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਓਲੰਪਿਕ ਵੀ ਮੰਨਿਆ ਜਾ ਰਿਹਾ ਹੈ। 38 ਸਾਲ ਦੀ 6 ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮ.ਸੀ. ਮੈਰੀਕਾਮ 51 ਕਿੱਲੋਗ੍ਰਾਮ ਫਾਈਟਵੇਟ ਵਰਗ ਦੇ ਪ੍ਰੀ ਕੁਆਟਰ ਫਾਈਨਲ ਮੁਕਾਬਲੇ ਵਿਚ ਕੋਲੰਬੀਆ ਦੀ ਖਿਡਾਰਣ ਇੰਗਰਿਟ ਵੈਲੈਂਸੀਆ ਤੋਂ 2-3 ਨਾਲ ਹਾਰ ਕੇ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਈ ਹੈ। 

ਇਹ ਵੀ ਪੜ੍ਹੋ: Tokyo Olympics: ਜਿੱਤ ਵੱਲ ਵਧੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ, ਜਮੈਕਾ ਦੇ ਬਾਕਸਰ ’ਤੇ ਕੀਤੀ ‘ਮੁੱਕਿਆਂ ਦੀ ਬਰਸਾਤ’

ਮੁਕਾਬਲੇ ਤੋਂ ਬਾਅਦ ਮੈਰੀ ਕੌਮ ਨੇ ਕਿਹਾ, 'ਪਤਾ ਨਹੀਂ ਕੀ ਹੋਇਆ, ਪਹਿਲੇ ਰਾਊਂਡ ਵਿਚ ਮੈਂ ਸੋਚਿਆ ਕਿ ਅਸੀਂ ਦੋਵੇਂ ਇਕ ਦੂਜੇ ਦੀ ਰਣਨੀਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਮੈਂ ਦੋਵੇਂ ਰਾਊਂਡ ਜਿੱਤੇ।' ਭਾਰਤੀ ਮੁੱਕੇਬਾਜ਼ ਪਹਿਲੇ ਰਾਊਂਡ ਵਿਚ 1-4 ਨਾਲ ਪੱਛੜ ਗਈ, ਜਿਸ 'ਚ 5 ਵਿਚੋਂ 4 ਜੱਜਾਂ ਨੇ ਵਾਲੈਂਸੀਆ ਦੇ ਹੱਕ ਵਿਚ 10-9 ਦੇ ਸਕੋਰ ਨਾਲ ਫ਼ੈਸਲਾ ਸੁਣਾਇਆ। ਅਗਲੇ ਦੋ ਰਾਊਂਡਸ ਵਿਚ 5 ਵਿਚੋਂ 3 ਜੱਜਾਂ ਨੇ ਮੈਰੀਕਾਮ ਦੇ ਹੱਕ ਵਿਚ ਫ਼ੈਸਲਾ ਕੀਤਾ ਪਰ ਸਮੁੱਚਾ ਸਕੋਰ ਅਜੇ ਵੀ ਵੈਲੈਂਸੀਆ ਦੇ ਪੱਖ ਵਿਚ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News