ਕੋੋਰੋਨਾ ਵਾਇਰਸ ਕਾਰਨ ਓਲੰਪਿਕ ਮਸ਼ਾਲ ਰਿਲੇ ਨੂੰ ਹਿਰੋਸ਼ਿਮਾ ਦੀਆਂ ਸੜਕਾਂ ਤੋਂ ਹਟਾਇਆ ਗਿਆ

05/12/2021 5:13:54 PM

ਟੋਕੀਓ— ਟੋਕੀਓ ਓਲੰਪਿਕ ਦੀ ਮਸ਼ਾਲ ਰਿਲੇ ਨੂੰ ਹਿਰੋਸ਼ਿਮਾ ਦੀਆਂ ਸੜਕਾਂ ਤੋਂ ਹਟਾ ਲਿਆ ਗਿਆ ਹੈ ਕਿਉਂਕਿ ਉਦਘਾਟਨ ਸਮਾਗਮ ਤੋਂ ਸਿਰਫ਼ 10 ਹਫ਼ਤੇ ਪਹਿਲਾਂ ਜਾਪਾਨ ’ਚ ਕੋਵਿਡ-19 ਦੇ ਇਨਫ਼ੈਕਸ਼ਨ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। ਹਿਰੋਸ਼ਿਮਾ ਦੇ ਗਵਰਨਰ ਹਿਦੇਹਿਕੋ ਯੁਜਾਕੀ ਨੇ ਕਿਹਾ ਕਿ ਰਿਲੇ ਦੇ ਬਾਵਜੂਦ ਅਗਲੇ ਹਫ਼ਤੇ ਸਮਾਗਮ ਦਾ ਆਯੋਜਨ ਕੀਤੇ ਜਾਣ ਦੀ ਸੰਭਾਵਨਾ ਹੈ। ਪਿਛਲੇ ਕੁਝ ਹਫ਼ਤਿਆਂ ’ਚ ਇਹ ਰਿਲੇ ’ਚ ਘੱਟੋ-ਘੱਟ ਛੇਵਾਂ ਬਦਲਾਅ ਕੀਤਾ ਗਿਆ ਹੈ ਜਿਸ ’ਚ ਰਸਤਾ ਬਦਲਣ ਤੋਂ ਲੈ ਕੇ ਰੱਦ ਕਰਨਾ ਤਕ ਸ਼ਾਮਲ ਹੈ।

ਆਯੋਜਕਾਂ ਨੇ ਰਿਲੇ ਦੀ ਸ਼ੁਰੂਆਤਲ ਤੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਮਹਾਮਾਰੀ ਨੂੰ ਦੇਖਦੇ ਹੋਏ ਬਦਲਾਅ ਤੇ ਦੇਰੀ ਹੋ ਸਕਦੀ ਹੈ। ਯੁਜੁਕੀ ਨੇ ਸੋਮਵਾਰ ਨੂੰ ਕਿਹਾ ਕਿ ਤੈਅ ਹੈ ਕਿ ਸੜਕਾਂ ’ਤੇ ਰਿਲੇ ਨਹੀਂ ਹੋਵੇਗੀ ਕਿਉਂਕਿ ਅਸੀਂ ਸਾਰੇ ਬਾਹਰ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਯੋਜਕਾਂ ਦੇ ਨਾਲ ਗੱਲ ਚਲ ਰਹੀ ਹੈ ਕਿ ਸੜਕਾਂ ’ਤੇ ਰਿਲੇ ਦੇ ਬਿਨਾ ਕਿਵੇਂ ਸਮਾਗਮ ਦਾ ਆਯੋਜਨ ਕੀਤਾ ਜਾਵੇ। ਰਿਲੇ ਦੀ ਸ਼ੁਰੂਆਤ 25 ਮਾਰਚ ਨੂੰ ਉੱਤਰ-ਪੂਰਬੀ ਜਾਪਾਨ ’ਚ ਹੋਈ ਸੀ ਤੇ ਇਸ ਦਾ ਸਮਾਪਨ 23 ਜੁਲਾਈ ਨੂੰ ਓਲੰਪਿਕ ਉਦਘਾਟਨ ਸਮਾਗਮ ’ਚ ਹੋਵੇਗਾ। ਟੋਕੀਓ ਤੇ ਹੋਰ ਖੇਤਰਾਂ ਨੂੰ 31 ਮਈ ਤਕ ਐਮਰਜੈਂਸੀ ਦੀ ਸਥਿਤੀ ’ਚ ਰਖਿਆ ਗਿਆ ਹੈ।


Tarsem Singh

Content Editor

Related News