ਟੋਕੀਓ ਓਲੰਪਿਕ ਦੇ ਪ੍ਰਾਯੋਜਕਾਂ ਨੇ 2.43 ਖਰਬ ਰੁਪਏ ਦਿੱਤੇ ਪਰ ਹੋਰ ਰਕਮ ਦੀ ਜ਼ਰੂਰਤ

Friday, Dec 11, 2020 - 03:59 PM (IST)

ਟੋਕੀਓ ਓਲੰਪਿਕ ਦੇ ਪ੍ਰਾਯੋਜਕਾਂ ਨੇ 2.43 ਖਰਬ ਰੁਪਏ ਦਿੱਤੇ ਪਰ ਹੋਰ ਰਕਮ ਦੀ ਜ਼ਰੂਰਤ

ਟੋਕੀਓ (ਭਾਸ਼ਾ) : ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਘਰੇਲੂ ਪ੍ਰਾਯੋਜਕਾਂ ਨੇ ਲੱਗਭੱਗ 2.43 ਖਰਬ ਰੁਪਏ (3.3 ਬਿਲੀਅਨ ਡਾਲਰ) ਦਿੱਤੇ ਹਨ, ਜੋ ਪਿਛਲੇ ਕਿਸੇ ਵੀ ਓਲੰਪਿਕ ਤੋਂ ਦੁੱਗਣਾ ਹੈ। ਇਹ ਰਕਮ ਵੀ ਹਾਲਾਂਕਿ ਇਨ੍ਹਾਂ ਖੇਡਾਂ ਦੇ ਪ੍ਰਬੰਧ ਲਈ ਕਾਫ਼ੀ ਨਹੀਂ ਹੈ।

ਕੋਰੋਨਾ ਵਾਇਰਸ ਦੇ ਕਹਿਰ ਕਾਰਨ ਇਕ ਸਾਲ ਲਈ ਮੁਲਤਵੀ ਹੋਈਆਂ ਇਨ੍ਹਾਂ ਖੇਡਾਂ ਦੇ ਖਰਚਿਆਂ ਵਿਚ ਹੋਏ ਵਾਧੇ ਨੂੰ ਪੂਰਾ ਕਰਣ ਲਈ ਪ੍ਰਾਯੋਜਕਾਂ ਨੂੰ ਹੋਰ ਰਕਮ ਦੇਣ ਨੂੰ ਕਿਹਾ ਗਿਆ ਹੈ। ਜਾਪਾਨ ਦੇ ਵਪਾਰੀਆਂ 'ਤੇ ਕੋਵਿਡ-19 ਲਾਗ ਦੀ ਬੀਮਾਰੀ ਦਾ ਅਸਰ ਪਿਆ ਹੈ, ਜਿਸ ਨਾਲ ਇਨ੍ਹਾਂ ਖੇਡਾਂ ਵਿਚ ਹੋਰ ਰਕਮ ਲਗਾਉਣ ਵਿਚ ਸ਼ੱਕ ਹੈ। ਕੋਰੋਨਾ ਕਾਰਨ ਓਲੰਪਿਕ ਦੌਰਾਨ ਦਰਸ਼ਕਾਂ ਦੀ ਗਿਣਤੀ ਘੱਟ ਹੋਵੇਗੀ ਅਤੇ ਇਸ ਦੌਰਾਨ ਸੈਰ-ਸਪਾਟਾ ਨਾਲ ਹੋਣ ਵਾਲੀ ਕਮਾਈ ਵੀ ਪ੍ਰਭਾਵਿਤ ਹੋਵੇਗੀ।

ਆਯੋਜਨ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੋਸ਼ਿਰੋ ਮੁਤੋ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਓਲੰਪਿਕ ਦੇ ਮੁਲਤਵੀ ਹੋਣ ਨਾਲ ਟੈਕਸਦਾਤਾਵਾਂ 'ਤੇ 2.06 ਖਰਬ ਰੁਪਏ (2.8 ਬਿਲੀਅਨ ਡਾਲਰ)  ਦਾ ਵਾਧੂ ਬੋਝ ਪਵੇਗਾ। ਉਨ੍ਹਾਂ ਕਿਹਾ, 'ਅਸੀਂ ਆਪਣੇ ਸਹਿਯੋਗੀਆਂ ਤੋਂ ਵਾਧੂ ਭੁਗਤਾਨ ਦੀ ਮੰਗ ਕਰਣ ਦੀ ਪ੍ਰਕਿਰਿਆ ਵਿਚ ਹਾਂ। ਪ੍ਰਾਯੋਜਕਾਂ ਨੇ ਅਗਲੇ ਸਾਲ ਖੇਡਾਂ ਵਿਚ ਯੋਗਦਾਨ ਦੇਣ ਦੀ ਇੱਛਾ ਪ੍ਰਗਟ ਕੀਤੀ ਹੈ ਪਰ ਉਨ੍ਹਾਂ ਨੇ ਰਕਮ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਹੈ।


author

cherry

Content Editor

Related News