ਕੋਰੋਨਾ ਦੇ ਕਾਰਨ ਓਲੰਪਿਕ ਮਸ਼ਾਲ ਦਾ ਜਾਪਾਨ ’ਚ ਹੋਇਆ ਫਿੱਕਾ ਸਵਾਗਤ

Friday, Mar 20, 2020 - 02:02 PM (IST)

ਕੋਰੋਨਾ ਦੇ ਕਾਰਨ ਓਲੰਪਿਕ ਮਸ਼ਾਲ ਦਾ ਜਾਪਾਨ ’ਚ ਹੋਇਆ ਫਿੱਕਾ ਸਵਾਗਤ

ਸਪੋਰਟਸ ਡੈਸਕ— ਕੋਵਿਡ 19 ਦੇ ਚੱਲਦੇ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਕਈ ਅਟਕਲਾਂ ਦੇ ਵਿਚਾਲੇ ਖੇਡਾਂ ਦੀ ਮਸ਼ਾਲ ਸ਼ੁੱਕਰਵਾਰ ਨੂੰ ਜਾਪਾਨ ਪਹੁੰਚ ਗਈ ਜਿਸ ਦਾ ਸਾਦੇ ਸਮਾਰੋਹ ’ਚ ਸਵਾਗਤ ਕੀਤਾ ਗਿਆ। ਵਿਸ਼ੇਸ਼ ਲਾਲਟੇਣ ਨਾਲ ਢੱਕੀ ਮਸ਼ਾਲ ਚਾਰਟਰਡ ਉਡਾਨ ਰਾਹੀਂ ਇੱਥੇ ਪਹੁੰਚੀ। ਇਸ ਦੇ ਸਵਾਗਤ ਲਈ 200 ਸਕੂਲੀ ਬੱਚਿਆਂ ਨੂੰ ਬੁਲਾਉਣ ਦਾ ਪ੍ਰੋਗਰਾਮ ਆਯੋਜਕਾਂ ਨੂੰ ਰੱਦ ਕਰਨਾ ਪਿਆ। ਸਾਬਕਾ ਓਲੰਪਿਕ ਜੂਡੋ ਚੈਂਪੀਅਨ ਸਾਓਰੀ ਯੋਸ਼ਿਦਾ ਅਤੇ ਤਦਾਹਿਰੋ ਨੋਮੂਰਾ ਨੇ ਰਿਵਾਇਤੀ ਕੁੰਡ ’ਚ ਕੁਝ ਅਧਿਕਾਰੀਆਂ ਜਾਂ ਮਹਿਮਾਨਾਂ ਦੇ ਸਾਹਮਣੇ ਮਸ਼ਾਲ ਜਗਾਈ।

ਟੋਕੀਓ 2020 ਦੇ ਪ੍ਰਮੁੱਖ ਯੋਸ਼ਿਰੋ ਮੋਰੀ ਨੇ ਕਿਹਾ, ‘‘ਬੱਚੇ ਇਸ ਮਸ਼ਾਲ ਦਾ ਸਵਾਗਤ ਕਰਨ ਆਉਣ ਵਾਲੇ ਸਨ ਪਰ ਸੁਰੱਖਿਆ ਦੇ ਮੱਦੇਨਜ਼ਰ ਉਹ ਪ੍ਰੋਗਰਾਮ ਰੱਦ ਕਰਨਾ ਪਿਆ। ਮਸ਼ਾਲ ਰਿਲੇ 26 ਮਾਰਚ ਤੋਂ ਸ਼ੁਰੂ ਹੋਵੇਗੀ। ਆਯੋਜਕਾਂ ਨੇ ਰਿਲੇ ਦੇ ਰਸਤੇ ’ਚ ਦਰਸ਼ਕਾਂ ਨਾਲ ਭੀੜ ਇਕੱਠੀ ਨਾ ਕਰਨ ਲਈ ਕਿਹਾ ਹੈ।


author

Davinder Singh

Content Editor

Related News