ਅੱਜ ਧੋਨੀ ਦਾ ਦਿਨ ਸੀ, ਉਹ ਮੈਚ ਨੂੰ ਆਖਿਰ ਤਕ ਖਿੱਚ ਕੇ ਲੈ ਗਿਆ : ਕੋਹਲੀ

Tuesday, Jan 15, 2019 - 06:58 PM (IST)

ਅੱਜ ਧੋਨੀ ਦਾ ਦਿਨ ਸੀ, ਉਹ ਮੈਚ ਨੂੰ ਆਖਿਰ ਤਕ ਖਿੱਚ ਕੇ ਲੈ ਗਿਆ : ਕੋਹਲੀ

ਮੈਲਬੋਰਨ— ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ ਦੂਜੇ ਵਨ ਡੇ ਵਿਚ ਆਪਣੇ ਸੈਂਕੜੇ ਨਾਲ ਬੇਸ਼ੱਕ 'ਮੈਨ ਆਫ ਦਿ ਮੈਚ' ਬਣਿਆ ਪਰ ਉਸ ਨੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਅਜੇਤੂ ਅਰਧ-ਸੈਂਕੜੇ ਨੂੰ ਕਲਾਸਿਕ ਦੱਸਿਆ। ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, ''ਅੱਜ ਐੱਮ. ਐੱਸ. ਕਲਾਸਿਕ ਸੀ। ਉਹ ਮੈਚ ਨੂੰ ਆਖਿਰ ਤਕ ਖਿੱਚ ਕੇ ਲੈ ਗਿਆ।  ਇਹ ਸਿਰਫ ਐੱਮ. ਐੱਸ. ਹੀ ਜਾਣਦਾ ਹੈ ਕਿ ਉਸਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ ਤੇ ਉਹ ਆਖਿਰ ਵਿਚ ਵੱਡੇ ਸ਼ਾਟ ਖੇਡਣ ਦਾ ਆਤਮਵਿਸ਼ਵਾਸ ਵੀ ਰੱਖਦਾ ਹੈ।''

PunjabKesari

ਆਪਣੇ ਸੈਂਕੜੇ ਲਈ ਵਿਰਾਟ ਨੇ ਕਿਹਾ, ''ਸਾਡੀ ਪੂਰੀ ਕੋਸ਼ਿਸ਼ ਸੀ ਕਿ ਸਟ੍ਰਾਈਕ ਰੋਟੇਟ ਕੀਤੀ ਜਾਵੇ ਤਾਂ ਕਿ ਰਨ ਰੇਟ ਦਾ ਦਬਾਅ ਨਾ ਬਣੇ। ਹਾਲਾਂਕਿ ਇਹ ਕਾਫੀ ਮੁਸ਼ਕਿਲ ਦਿਨ ਸੀ। ਮੇਰਾ ਪਜ਼ਾਮਾ ਪਸੀਨੇ ਨਾਲ ਸਫੇਦ ਹੋ ਚੁੱਕਾ ਸੀ। ਐੱਮ. ਐੱਸ. ਵੀ. ਥੱਕਿਆ ਦਿਖਾਈ ਦੇ ਰਿਹਾ ਸੀ।  ਇਨ੍ਹਾਂ ਹਾਲਾਤ ਵਿਚ 50 ਓਵਰ ਤਕ ਫੀਲਡਿੰਗ ਕਰਨਾ ਤੇ ਫਿਰ ਬੱਲੇਬਾਜ਼ੀ ਕਰਨਾ ਕਾਫੀ ਮੁਸ਼ਕਿਲ ਸੀ। ਹੁਣ ਅਸੀਂ ਇਸ ਦਿਨ ਆਰਾਮ ਕਰਾਂਗੇ ਤੇ ਆਪਣੀ ਊਰਜਾ ਵਾਪਸ ਹਾਸਲ ਕਰਕੇ ਮੈਲਬੋਰਨ ਵਿਚ ਹੋਣ ਵਾਲੇ ਫੈਸਲਾਕੁੰਨ ਵਨ ਡੇ ਦੀ ਤਿਆਰੀ ਕਰਾਂਗੇ।''

PunjabKesari


Related News