ਪਾਰੀ ਦਾ ਆਗਾਜ਼ ਕਰਨਾ ਮੇਰੇ ਲਈ ਕਾਫੀ ਹਾਂ-ਪੱਖੀ ਚੀਜ਼ : ਰਿਧੀਮਾਨ ਸਾਹਾ

04/19/2018 1:56:24 AM

ਨਵੀਂ ਦਿੱਲੀ— ਟੈਸਟ ਮਾਹਿਰ ਰਿਧੀਮਾਨ ਸਾਹਾ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਵਿਚ ਸਨਰਾਈਜ਼ਰਸ ਹੈਦਰਾਬਾਦ ਲਈ ਬੱਲੇਬਾਜ਼ੀ ਦਾ ਆਗਾਜ਼ ਕਰਨਾ ਉਸ ਦੇ ਲਈ ਕਾਫੀ ਹਾਂ-ਪੱਖੀ ਹੈ। ਸਾਹਾ ਨੇ ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਲਈ ਵੀ ਬੱਲੇਬਾਜ਼ੀ ਕੀਤੀ ਸੀ। ਇਥੋਂ ਤੱਕ ਕਿ 2013 ਆਈ. ਪੀ. ਐੱਲ. ਫਾਈਨਲ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮਿਲੀ ਹਾਰ ਦੌਰਾਨ ਇਕ ਸੈਂਕੜਾ ਵੀ ਜੜਿਆ ਸੀ। 
ਸਾਹਾ ਨੇ ਕਿਹਾ ਕਿ ਮੈਂ ਆਪਣੀ ਕੁਦਰਤੀ ਖੇਡ ਖੇਡਣੀ ਚਾਹੁੰਦਾ ਹਾਂ। ਕੋਚ (ਟਾਮ ਮੂਡੀ) ਅਤੇ ਕਪਤਾਨ (ਕੇਨ ਵਿਲੀਅਮਸਨ) ਨੇ ਇਸ 'ਤੇ ਮੇਰਾ ਸਮਰਥਨ ਕੀਤਾ ਹੈ। ਮੈਨੂੰ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲਿਆ, ਜੋ ਹਾਂ-ਪੱਖੀ ਚੀਜ਼ ਸੀ। ਉਨ੍ਹਾਂ ਨੇ ਮੈਨੂੰ ਆਜ਼ਾਦੀ ਨਾਲ ਖੇਡਣ ਅਤੇ ਹਾਂ-ਪੱਖੀ ਸ਼ਾਰਟ ਖੇਡਣ ਲਈ ਕਿਹਾ।


Related News