ਸਰਕਾਰ ਚਾਹੇ ਤਾਂ ਨੌਜਵਾਨ ਪ੍ਰਤਿਭਾਵਾਂ ਨੂੰ ਟ੍ਰੇਨਿੰਗ ਦੇਣ ਲਈ ਤਿਆਰ ਹਾਂ : ਕਪਿਲ ਦੇਵ
Tuesday, May 21, 2024 - 09:29 PM (IST)

ਇਟਾਵਾ– ਸਾਲ 1983 ਵਿਚ ਵਿਸ਼ਵ ਕੱਪ ਦੇਸ਼ ਦੀ ਝੋਲੀ ਵਿਚ ਪਾ ਕੇ ਭਾਰਤੀ ਕ੍ਰਿਕਟ ਨੂੰ ਅਸਮਾਨ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਸਰਕਾਰ ਜੇਕਰ ਚਾਹੇਗੀ ਤਾਂ ਉਹ ਦੇਸ਼ ਵਿਚ ਨੌਜਵਾਨ ਪ੍ਰਤਿਭਾਵਾਂ ਨੂੰ ਟ੍ਰੇਨਿੰਗ ਦੇਣ ਲਈ ਤਿਆਰ ਹੈ।
ਕਪਿਲ ਨੇ ਕਿਹਾ,‘‘ਦੇਸ਼ ਵਿਚ ਚੰਗੇ ਕ੍ਰਿਕਟ ਖਿਡਾਰੀ ਤਦ ਮਿਲਣਗੇ ਜਦੋਂ ਉਨ੍ਹਾਂ ਨੂੰ ਸਹੀ ਦਿਸ਼ਾ ਵਿਚ ਟ੍ਰੇਨਿੰਗ ਦਿੱਤੀ ਜਾਵੇਗਾ। ਸਰਕਾਰ ਜੇਕਰ ਮੈਨੂੰ ਹਾਇਰ ਕਰੇ ਤਾਂ ਮੈਂ ਆਪਣੇ ਤਜਰਬੇ ਨੌਜਵਾਨ ਖਿਡਾਰੀਆਂ ਤੇ ਬੱਚਿਆਂ ਦੇ ਨਾਲ ਸ਼ੇਅਰ ਕਰਨ ਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਨੂੰ ਤਿਆਰ ਹਾਂ।’’