ਟਰੰਪ ਅਤੇ ਓਬਾਮਾ ਨੇ ਦਿੱਤੀ ਵੁਡਸ ਨੂੰ ਵਧਾਈ
Monday, Apr 15, 2019 - 06:56 PM (IST)

ਨਿਊਯਾਰਕ— ਦਿੱਗਜ ਗੋਲਫਰ ਟਾਈਗਰ ਵੁਡਸ ਨੂੰ 11 ਸਾਲਾਂ ਬਾਅਦ ਮਿਲੇ ਮੇਜਰ ਖਿਤਾਬ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਵਧਾਈ ਦਿੱਤੀ ਹੈ। ਵੁਡਸ ਨੇ ਮਾਸਟਰਸ ਖਿਤਾਬ ਦੇ ਰੂਪ 'ਚ ਆਪਣੇ ਕਰੀਅਰ ਦਾ 15ਵਾਂ ਮੇਜਰ ਖਿਤਾਬ ਜਿੱਤਿਆ, ਉਨ੍ਹਾਂ ਇਹ ਮੇਜਰ ਖਿਤਾਬ 11 ਸਾਲਾਂ ਦੇ ਲੰਬੇ ਵਕਫੇ ਦੇ ਬਾਅਦ ਜਿੱਤਿਆ ਹੈ। ਉਨ੍ਹਾਂ ਨੇ ਆਪਣਾ ਆਖ਼ਰੀ ਮੇਜਰ ਖਿਤਾਬ ਸਾਲ 2008 'ਚ ਜਿੱਤਿਆ ਸੀ। ਸਾਬਕਾ ਨੰਬਰ ਇਕ ਗੋਲਫਰ ਦੀ ਇਸ ਕਾਮਯਾਬੀ ਦੇ ਲਈ ਉਨ੍ਹਾਂ ਨੂੰ ਰੋਰੀ ਮੈਕਲਰਾਏ, ਕੋਬੇ ਬ੍ਰਾਇੰਟ, ਜੈਕ ਨਿਕੋਲਸ ਜਿਹੀਆਂ ਕਈ ਹਸਤੀਆਂ ਨੇ ਵਧਾਈ ਦਿੱਤੀ ਹੈ।
ਗੋਲਫਰ ਦੇ ਸ਼ੌਕੀਨ ਟਰੰਪ ਨੇ ਲਿਖਿਆ, ਵਧਾਈ ਹੋਵੇ ਟਾਈਗਰ ਵੁਡਸ, ਤੁਸੀਂ ਸੱਚ 'ਚ ਚੈਂਪੀਅਨ ਹੋ। ਮੈਨੂੰ ਉਨ੍ਹਾਂ ਲੋਕਾਂ ਨਾਲ ਪਿਆਰ ਹੈ ਜੋ ਦਬਾਅ 'ਚ ਚੰਗਾ ਕਰਦੇ ਹਨ। ਇਸ ਬਿਹਤਰੀਨ ਇਨਸਾਨ ਦੀ ਸ਼ਾਨਦਾਰ ਵਾਪਸੀ।''
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਵੀ ਟਵਿੱਟਰ 'ਤੇ ਵੁਡਸ ਨੂੰ ਵਧਾਈ ਦਿੰਦੇ ਹਏ ਲਿਖਿਆ, ''ਮੈਨੂੰ ਟਾਈਗਰ ਵੁਡਸ ਨੂੰ ਦੇਖ ਕੇ ਅੱਖਾਂ 'ਚੋਂ ਹੰਝੂ ਆ ਰਹੇ ਹਨ, ਉਹ ਮਹਾਨ ਖਿਡਾਰੀ ਹਨ ਜਿਨ੍ਹਾਂ ਵਰਗਾ ਕੋਈ ਨਹੀਂ। ਸਰੀਰਕ ਪਰੇਸ਼ਾਨੀਆਂ ਦੇ ਬਾਅਦ ਤੁਸੀਂ ਅੱਜ ਇਹ ਹਾਸਲ ਕੀਤਾ। ਤੁਹਾਨੂੰ ਬਹੁਤ-ਬਹੁਤ ਵਧਾਈ, ਮੈਂ ਤੁਹਾਨੂੰ ਦੇਖ ਕੇ ਹੈਰਾਨ ਹਾਂ।