ਤਿੰਨ ਸਾਲ ਬਾਅਦ ਫਿਰ ਤੋਂ ਵੈਸਟਇੰਡੀਜ਼ ਟੀਮ ਦੇ ਕੋਚ ਬਣਾਏ ਗਏ ਫਿਲ ਸਿਮੰਸ

10/15/2019 1:56:19 PM

ਸਪੋਰਟਸ ਡੈਸਕ— ਸਾਲ 2016 'ਚ ਹੋਏ ਟੀ20 ਵਰਲਡ ਕੱਪ ਦੌਰਾਨ ਵਿਵਾਦਿਤ ਤਰੀਕੇ ਨਾਲ ਵੈਸਟਇੰਡੀਜ਼ ਟੀਮ ਦੀ ਕਮਾਨ ਛੱਡਣ ਵਾਲੇ ਫਿਲ ਸਿਮੰਸ ਨੂੰ ਇਕ ਵਾਰ ਫਿਰ ਤੋਂ ਵਿੰਡੀਜ਼ ਟੀਮ ਦਾ ਮੁੱਖ ਕੋਚ ਚੁੱਣਿਆ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ ਸੋਮਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਫਿਲ ਸਿਮੰਸ ਅਗਲੇ ਚਾਰ ਸਾਲਾਂ ਲਈ ਵਿੰਡੀਜ਼ ਟੀਮ ਨਾਲ ਬਤੌਰ ਮੁੱਖ ਕੋਚ ਬਣੇ ਰਹਿਣਗੇ।

1987 ਤੋਂ 1999 ਵਿਚਾਲੇ ਕੈਰੇਬੀਆਈ ਟੀਮ ਲਈ 26 ਟੈਸਟ ਅਤੇ 143 ਵਨ-ਡੇ ਖੇਡਣ ਵਾਲੇ ਸਿਮੰਸ ਨੇ 2015 'ਚ ਸ਼ਿਕਾਇਤ ਕੀਤੀ ਸੀ ਕਿ ਸ਼੍ਰੀਲੰਕਾ ਖਿਲਾਫ ਵਨ-ਡੇ ਸੀਰੀਜ਼ ਲਈ ਸਹੀ ਖਿਡਾਰੀਆਂ ਦੀ ਚੋਣ ਨਹੀਂ ਹੋਈ ਹੈ। ਉਨ੍ਹਾਂ ਨੂੰ ਚੋਣ ਪ੍ਰਕੀਰੀਆਂ 'ਚ ਦਖਲਅੰਦਾਜ਼ੀ ਕਰਨ ਦੇ ਮਾਮਲੇ 'ਚ ਮੁਅੱਤਲ ਕੀਤਾ ਗਿਆ ਸੀ ਪਰ ਦੁਬਾਰਾ ਉਨ੍ਹਾਂ ਨੂੰ ਆਪਣੀ ਜ਼ਿੰ‍ਮੇਦਾਰੀ ਸੌਂਪੀ ਗਈ। ਇਸ ਤੋਂ ਬਾਅਦ 2016 'ਚ ਵੈਸਟਇੰਡੀਜ਼ ਟੀਮ ਨੇ ਭਾਰਤ 'ਚ ਹੋਏ ਟੀ20 ਵਰਲਡ ਕੱਪ ਦਾ ਦੂਜੀ ਵਾਰ ਖਿਤਾਬ ਜਿੱਤਿਆ ਸੀ। ਇਸ ਦੇ ਛੇ ਮਹੀਨਿਆਂ ਬਾਅਦ ਹੀ 56 ਸਾਲਾਂ ਦੇ ਸਾਬਕਾ ਕੈਰੇਬੀਆਈ ਆਲਰਾਊਂਡਰ ਸਿਮੰਸ ਦੀ ਸਤੰਬਰ 2016 'ਚ ਉਨ੍ਹਾਂ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ।PunjabKesari
ਇਸ ਤੋਂ ਬਾਅਦ ਉਹ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਰਹੇ ਅਤੇ ਉਨ੍ਹਾਂ ਦੇ ਰਹਿੰਦਿਆਂ ਟੀਮ ਨੇ 2019 ਵਨ-ਡੇ ਵਰਲਡ ਕੱਪ ਲਈ ਕੁਵਾਲੀਫਾਈ ਕੀਤਾ ਪਰ ਟੀਮ ਵਰਲਡ ਕੱਪ 'ਚ ਕੁਝ ਕਮਾਲ ਨਾ ਕਰ ਸਕੀ ਸਕੀ ਅਤੇ ਪੁਵਾਇੰਟ ਟੇਬਲ 'ਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ ਸੀ। ਉਨ੍ਹਾਂ ਨੇ ਕੈਰੇਬੀਅਨ ਪ੍ਰੀਮੀਅਰ ਲੀਗ (CPL 2019) ਦੇ ਇਸ ਸੀਜਨ 'ਚ ਬਾਰਬਡੋਸ ਟ੍ਰਾਇਡੈਂਟਸ ਨੂੰ ਕੋਚਿੰਗ ਦਿੱਤੀ ਸੀ। ਇਸ ਟੀਮ ਨੇ ਗਯਾਨਾ ਅਮੇਜਨ ਵਾਰੀਅਰਸ ਨੂੰ ਹਰਾ ਕੇ ਦੂਜੀ ਪਾਰੀ ਸੀ. ਪੀ. ਐੱਲ. ਦਾ ਖਿਤਾਬ ਜਿੱਤਿਆ ਸੀ।

ਕ੍ਰਿਕਟ ਵੈਸਟਇੰਡੀਜ਼ (CWI) ਦੇ ਪ੍ਰਧਾਨ ਰਿੱਕੀ ਸਕੇਰਿਟ ਨੇ ਕਿਹਾ ਹੈ, ਫਿਲ ਸਿਮੰਸ ਨੂੰ ਵਾਪਸ ਲਿਆਉਣਾ ਸਿਰਫ ਪਿਛਲੀਆਂ ਗਲਤੀਆਂ ਨੂੰ ਸੁਧਾਰਨਾ ਹੀ ਨਹੀਂ, ਸਗੋਂ ਮੈਨੂੰ ਵਿਸ਼ਵਾਸ ਹੈ ਕ੍ਰਿਕਟ ਵੈਸਟਇੰਡੀਜ਼ ਨੇ ਸਹੀ ਸਮੇਂ ਤੇ ਸਹੀ ਵਿਅਕਤੀ ਦੀ ਚੋਣ ਕੀਤੀ ਹੈ। ਮੈਂ ਬੇਹੱਦ ਪ੍ਰਤੀਭਾਸ਼ਾਲੀ ਫਲਾਇਡ ਰੇਫਰ ਦੀ ਮਿਹਨਤ ਲਈ ਵੀ ਉਨ੍ਹਾਂ ਦਾ ਧੰਨਵਾਦ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਕੋਚ ਦੇ ਤੌਰ 'ਤੇ ਚੰਗਾ ਕੰਮ ਕੀਤਾ।


Related News