ਕ੍ਰਿਕਟ ਵਿਸ਼ਵ ਕੱਪ 2023 : ਕਿਹੜੀਆਂ ਟੀਮਾਂ ਵਿਚਾਲੇ ਹੋਵੇਗਾ ਫਾਈਨਲ, ਦੇਖੋ ਦਿੱਗਜਾਂ ਦੀ ਭਵਿੱਖਬਾਣੀ

Sunday, Oct 01, 2023 - 03:57 PM (IST)

ਕ੍ਰਿਕਟ ਵਿਸ਼ਵ ਕੱਪ 2023 : ਕਿਹੜੀਆਂ ਟੀਮਾਂ ਵਿਚਾਲੇ ਹੋਵੇਗਾ ਫਾਈਨਲ, ਦੇਖੋ ਦਿੱਗਜਾਂ ਦੀ ਭਵਿੱਖਬਾਣੀ

ਸਪੋਰਟਸ ਡੈਸਕ— ਭਾਰਤ 'ਚ ਹੋਣ ਵਾਲਾ ਕ੍ਰਿਕਟ ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੈਗਾ ਈਵੈਂਟ ਤੋਂ ਪਹਿਲਾਂ ਦਿੱਗਜ ਕ੍ਰਿਕਟਰਾਂ ਨੇ ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। 12 ਮਾਹਰਾਂ 'ਚੋਂ 11 ਨੇ ਭਾਰਤ ਦੇ ਫਾਈਨਲ 'ਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ, ਜਿਨ੍ਹਾਂ 'ਚੋਂ ਤਿੰਨ ਨੇ ਭਾਰਤ-ਪਾਕਿ ਵਿਚਾਲੇ, ਚਾਰ ਨੇ ਭਾਰਤ-ਇੰਗਲੈਂਡ ਵਿਚਾਲੇ ਅਤੇ ਤਿੰਨ ਨੇ ਭਾਰਤ-ਆਸਟ੍ਰੇਲੀਆ ਵਿਚਾਲੇ ਫਾਈਨਲ ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ-ਪਾਕਿਸਤਾਨੀ ਟੀਮ ਨੂੰ ਭਾਰਤ 'ਚ ਨਹੀਂ ਮਿਲੇਗਾ ਬੀਫ, ਸਾਹਮਣੇ ਆਇਆ ਪੂਰਾ ਮੈਨਿਊ
ਦੇਖੋ ਪੂਰੀ ਸੂਚੀ 
ਜੈਕ ਕੈਲਿਸ- ਭਾਰਤ ਬਨਾਮ ਇੰਗਲੈਂਡ
ਕ੍ਰਿਸ ਗੇਲ- ਭਾਰਤ ਬਨਾਮ ਪਾਕਿਸਤਾਨ
ਸ਼ਾਟ ਵਾਟਸਨ- ਭਾਰਤ ਬਨਾਮ ਆਸਟ੍ਰੇਲੀਆ
ਦਿਨੇਸ਼ ਕਾਰਤਿਕ- ਭਾਰਤ ਬਨਾਮ ਪਾਕਿਸਤਾਨ
ਫਾਫ ਡੂ ਪਲੇਸਿਸ- ਭਾਰਤ ਬਨਾਮ ਆਸਟ੍ਰੇਲੀਆ/ਨਿਊਜ਼ੀਲੈਂਡ
ਵਕਾਰ ਯੂਨਿਸ- ਭਾਰਤ ਬਨਾਮ ਇੰਗਲੈਂਡ
ਡੇਲ ਸਟੇਨ- ਭਾਰਤ ਬਨਾਮ ਇੰਗਲੈਂਡ
ਇਰਫਾਨ ਪਠਾਨ- ਭਾਰਤ ਬਨਾਮ ਦੱਖਣੀ ਅਫਰੀਕਾ
ਮੁਰਲੀ ​​ਵਿਜੇ- ਭਾਰਤ ਬਨਾਮ ਪਾਕਿਸਤਾਨ
ਸੰਜੇ ਮਾਂਜਰੇਕਰ- ਭਾਰਤ ਬਨਾਮ ਆਸਟ੍ਰੇਲੀਆ
ਪੀਯੂਸ਼ ਚਾਵਲਾ- ਭਾਰਤ ਬਨਾਮ ਇੰਗਲੈਂਡ
ਆਰੋਨ ਫਿੰਚ- ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ
ਜ਼ਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਅਭਿਆਸ ਮੈਚ ਮੀਂਹ ਕਾਰਨ ਧੋਤਾ ਗਿਆ ਸੀ। ਭਾਰਤ ਦੀ ਮੁਹਿੰਮ ਦੀ ਗੱਲ ਕਰੀਏ ਤਾਂ ਪਹਿਲਾ ਮੈਚ 8 ਅਕਤੂਬਰ ਆਸਟ੍ਰੇਲੀਆ ਦੇ ਖਿਲਾਫ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Aarti dhillon

Content Editor

Related News