ਤਿੰਨ ਭਾਰਤੀ ਮੁੱਕੇਬਾਜ਼ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ ਵਿਚ

08/03/2017 11:43:22 AM

ਨਵੀਂ ਦਿੱਲੀ— ਤਿੰਨ ਭਾਰਤੀ ਮੁੱਕੇਬਾਜ਼ਾਂ ਨੇ ਅੱਜ ਫਿਲੀਪੀਨਸ ਦੇ ਪੁਏਤਰੋ ਪ੍ਰਿੰਸੇਸਾ ਵਿਚ ਚਲ ਰਹੀ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕੀਤਾ।
ਸੇਲਾਯ ਰਾਏ (46 ਕਿਲੋਗ੍ਰਾਮ), ਭਾਵੇਸ਼ ਕੱਟੀਮਨੀ (52 ਕਿਲੋਗ੍ਰਾਮ) ਅਤੇ ਅਮਨ ਸਹਿਰਾਵਤ (70 ਕਿਲੋਗ੍ਰਾਮ) ਨੇ ਆਪਣੇ ਸ਼ੁਰੂਆਤੀ ਮੁਕਾਬਲੇ ਜਿੱਤ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ। ਰਾਏ ਨੇ ਜਾਪਾਨ ਦੇ ਤਗਾਵਾਰਕਾ ਨੂੰ ਹਰਾਇਆ ਜਦਕਿ ਕੱੱਟੀਮਨੀ ਨੇ ਸਾਊਦੀ ਅਰਬ ਦੇ ਮਜਰਾਸ਼ੀ ਅਲੀ ਨੂੰ ਹਰਾਇਆ। ਦੂਜੇ ਪਾਸੇ ਸਹਿਰਾਵਤ ਨੇ ਯੂ.ਏ.ਈ. ਦੇ ਸੈਫ ਅਲਕਿੰਦੀ ਨੂੰ ਹਰਾਇਆ। ਸਵਪਨਿਲ ਅਨਿਲ ਨੂੰ ਹਾਲਾਂਕਿ 50 ਕਿਲੋਗ੍ਰਾਮ ਵਰਗ 'ਚ ਕਜ਼ਾਖਸਤਾਨ  ਦੇ ਤਲਗਤ ਸੀਰਿਮਬੇਤੋਵ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ।  


Related News