ਟੋਕੀਓ ਓਲੰਪਿਕ ਮੁਲਤਵੀ ਕਰਨਾ ਜਲਦਬਾਜ਼ੀ ਹੋਵੇਗੀ : ਆਈ. ਓ. ਸੀ. ਪ੍ਰਮੁੱਖ
Friday, Mar 20, 2020 - 01:06 PM (IST)

ਵਾਸ਼ਿੰਗਟਨ— ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ ਟੋਕੀਓ ਓਲੰਪਿਕ ਖੇਡ ਮੁਲਤਵੀ ਕਰਨਾ ‘ਜਲਦਬਾਜ਼ੀ’ ਹੋਵੇਗੀ ਪਰ ਸਵੀਕਾਰ ਕੀਤਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਬਾਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਈ. ਓ. ਸੀ. ਆਪਣੇ ਕਾਰਜਬਲ ਅਤੇ ਵਿਸ਼ਵ ਸਿਹਤ ਸੰਗਠਨ ਦੀ ਸਲਾਹ ’ਤੇ ਅਮਲ ਕਰੇਗੀ।
ਉਨ੍ਹਾਂ ਉਮੀਦ ਜਤਾਈ ਕਿ ਟੋਕੀਓ ਓਲੰਪਿਕ 24 ਜੁਲਾਈ ਤੋਂ 9 ਅਗਸਤ ਤਕ ਹੋਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਰੱਦ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਹੁਣੇ ਓਲੰਪਿਕ ’ਚ ਸਾਢੇ ਚਾਰ ਮਹੀਨੇ ਦਾ ਸਮਾਂ ਹੈ। ਇਸ ਲਈ ਖੇਡਾਂ ਨੂੰ ਮੁਲਤਵੀ ਕਰਨਾ ਜਲਦਬਾਜ਼ੀ ਹੋਵੇਗੀ। ਓਲੰਪਿਕ ਕੁਆਲੀਫਾਇਰਸ ’ਤੇ ਵੀ ਇਸ ਮਹਾਮਾਰੀ ਦੀ ਗਾਜ ਡਿੱਗੀ ਹੈ ਅਤੇ ਅਜੇ ਤਕ ਸਿਖਲਾਈ ਪ੍ਰਾਪਤ ਖਿਡਾਰੀਆਂ ਨੇ ਓਲੰਪਿਕ ਕੋਟਾ ਹਾਸਲ ਨਹੀਂ ਕੀਤਾ ਹੈ। ਬਾਕ ਨੇ ਹਾਲਾਂਕਿ ਕਿਹਾ ਕਿ ਹਾਲਾਤ ਇੰਨੇ ਬਯਕੀਨੀ ਹਨ ਕਿ ਅਜੇ ਟੋਕੀਓ ਦੇ ਬਾਰੇ ’ਚ ਫੈਸਲਾ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਬਾਕ ਨੇ ਇਹ ਵੀ ਕਿਹਾ ਕਿ ਸਿਹਤ ਸਭ ਤੋਂ ਪਹਿਲਾਂ ਹੈ ਅਤੇ ਆਈ. ਓ. ਸੀ. ਮਾਲੀ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਕੋਈ ਫੈਸਲਾ ਨਹੀਂ ਕਰੇਗੀ।