ਵਿਰਾਟ ਨੂੰ ਪ੍ਰਪੋਜ਼ ਕਰਨ ਵਾਲੀ ਇਸ ਕ੍ਰਿਕਟਰ ਨੇ ਬੁਮਰਾਹ ਨੂੰ ਕੀਤਾ ਟ੍ਰੋਲ, ਦੇਖੋ ਕੀ ਕਿਹਾ...

Wednesday, Oct 30, 2019 - 03:09 PM (IST)

ਵਿਰਾਟ ਨੂੰ ਪ੍ਰਪੋਜ਼ ਕਰਨ ਵਾਲੀ ਇਸ ਕ੍ਰਿਕਟਰ ਨੇ ਬੁਮਰਾਹ ਨੂੰ ਕੀਤਾ ਟ੍ਰੋਲ, ਦੇਖੋ ਕੀ ਕਿਹਾ...

ਨਵੀਂ ਦਿੱਲੀ : ਵਨ ਡੇ ਵਿਚ ਦੁਨੀਆ ਦੇ ਨੰਬਰ ਇਕ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੌਜੂਦਾ ਸਮੇਂ ਆਪਣੀ ਪਿੱਠ ਦੀ ਸੱਟ ਕਾਰਨ ਟੀਮ ਦਾ ਹਿੱਸਾ ਨਹੀਂ ਹਨ। ਬੁਮਰਾਹ ਵੈਸਟਇੰਡੀਜ਼ ਖਿਲਾਫ ਅਗਸਤ ਵਿਚ ਕਿੰਗਸਟਨ ਵਿਚ ਖੇਡੇ ਗਏ ਟੈਸਟ ਤੋਂ ਬਾਅਦ ਮੈਦਾਨ 'ਚ ਉੱਤਰੇ ਹਨ। ਉਸ ਨੂੰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿਚ ਟੀਮ ਵਿਚ ਸ਼ਾਮਲ ਕੀਤਾ ਸੀ ਪਰ ਪਿੱਠ ਦੇ ਹੇਠਲੇ ਹਿੱਸੇ ਵਿਚ ਸਟ੍ਰੇਸ ਫ੍ਰੈਕਚਰ ਕਾਰਨ ਉਹ ਟੀਮ ਤੋਂ ਬਾਹਰ ਹੋ ਗਏ। ਹਾਲਾਂਕਿ ਲਗਦਾ ਹੈ ਕਿ ਹੁਣ ਬੁਮਰਾਹ ਜਲਦੀ ਹੀ ਟੀਮ ਵਿਚ ਵਾਪਸੀ ਕਰਨ ਵਾਲੇ ਹਨ।

ਬੁਮਰਾਹ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰ ਕੇ ਆਪਣੀ ਵਾਪਸੀ ਦਾ ਇਸ਼ਾਰਾ ਦਿੱਤਾ ਹੈ। ਉਸਦੀ ਇਸ ਤਸਵੀਰ 'ਤੇ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੈਨਿਅਲ ਵਿਆਟ ਨੇ ਕੁਮੈਂਟ ਕਰ ਕੇ ਉਸ ਨੂੰ ਟ੍ਰੋਲ ਕੀਤਾ ਹੈ।

PunjabKesari

ਡੈਨੀਅਲ ਵਿਆਟ ਨੇ ਬੁਮਰਾਹ ਦੀ ਤਸਵੀਰ 'ਤੇ ਕੀਤਾ ਕੁਮੈਂਟ
ਬੁਮਰਾਹ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਜਿਮ ਵਿਚ ਦਿਸ ਰਹੇ ਹਨ। ਉਸ ਨੇ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ, ''ਕਮਿੰਗ ਸੂਨ'' ਜਸਪ੍ਰੀਤ ਬੁਮਰਾਹ ਦੀ ਇਸ ਤਸਵੀਰ 'ਤੇ ਇੰਗਲੈਂਡ ਦੀ ਬੱਲੇਬਾਜ਼ ਡੈਨੀਅਲ ਵਿਆਟ ਨੇ ਕੁਮੈਂਟ ਕਰਦਿਆਂ ਬੁਮਰਾਹ ਨੂੰ ਟ੍ਰੋਲ ਕੀਤਾ ਹੈ। ਡੈਨੀਅ ਨੇ ਲਿਖਿਆ, ਬੇਬੀ ਵੇਟਸ''। ਦਰਅਸਲ ਬੁਮਰਾਹ ਦੀ ਤਸਵੀਰ ਵਿਚ ਜੋ ਵੇਟਸ ਦਿਸ ਰਹੇ ਹਨ, ਉਹ ਜ਼ਿਆਦਾ ਭਾਰ ਦੇ ਨਹੀਂ ਹਨ ਜਿਸ ਕਾਰਨ ਵਿਆਟ ਨੇ ਕੁਮੈਂਟ ਕੀਤਾ।

PunjabKesari

ਬੁਮਰਾਹ ਇਲਾਜ ਲਈ ਲੰਡਨ ਵੀ ਗਏ ਸੀ ਪਰ ਬਾਅਦ ਵਿਚ ਇਹ ਸਾਫ ਕਰ ਦਿੱਤਾ ਗਿਆ ਸੀ ਕਿ ਉਸ ਦੀ ਸੱਟ ਗੰਭੀਰ ਨਹੀਂ ਹੈ ਜਿਸ ਕਾਰਨ ਉਸ ਨੂੰ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੈ. ਦੱਸ ਦਈਏ ਕਿ ਹੁਣ ਬੁਮਰਾਹ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਦੀ ਦੇਖ-ਰੇਖ ਵਿਚ ਹਨ। ਇਸ ਸਮੇਂ ਉਹ ਰਿਹੈਬਿਟੇਸ਼ਨ ਪ੍ਰਕਿਰਿਆ ਤੋਂ ਗੁਜ਼ਰ ਰਹੇ ਹਨ।

PunjabKesari

ਦੱਸ ਦਈਏ ਕਿ ਡੈਨੀਅਲ ਵਿਆਟ ਉਹੀ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਹੈ ਜਿਸ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਉਸ ਸਮੇਂ ਡੈਨੀਅਲ ਨੇ ਕਾਫੀ ਸੁਰਖੀਆਂ ੁਬਟੋਰੀਆਂ ਸੀ। ਦੱਸ ਦਈਏ ਕਿ ਡੈਨੀਅਲ ਦਾ ਪਸੰਦੀਦਾ ਕ੍ਰਿਕਟ ਵਿਰਾਟ ਕੋਹਲੀ ਹੀ ਹੈ। ਉਹ ਉਸਦੇ ਖੇਡਣ ਦੇ ਸਟਾਈਲ ਨੂੰ ਬਹੁਤ ਪਸੰਦ ਕਰਦੀ ਹੈ। ਹਾਲਾਂਕਿ ਦੋਵੇਂ ਅਸਲ ਜ਼ਿੰਦਗੀ ਵਿਚ ਵੀ ਕਾਫੀ ਚੰਗੇ ਦੋਸਤ ਹਨ। ਡੈਨੀਅਲ ਵਿਰਾਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਮੈਂਟ ਕਰਦੀ ਰਹਿੰਦੀ ਹੈ।


Related News