ਭਾਰਤੀ ਟੀਮ ''ਚ ਵਾਪਸੀ ''ਤੇ ਰਵਿੰਦਰ ਜਡੇਜਾ ਨੇ ਕਹੀ ਇਹ ਗੱਲ, ਸੱਟ ਕਾਰਨ ਦੋ ਮਹੀਨੇ ਲਈ ਸਨ ਬਾਹਰ

Wednesday, Feb 23, 2022 - 03:19 PM (IST)

ਭਾਰਤੀ ਟੀਮ ''ਚ ਵਾਪਸੀ ''ਤੇ ਰਵਿੰਦਰ ਜਡੇਜਾ ਨੇ ਕਹੀ ਇਹ ਗੱਲ, ਸੱਟ ਕਾਰਨ ਦੋ ਮਹੀਨੇ ਲਈ ਸਨ ਬਾਹਰ

ਲਖਨਊ- ਸੱਟ ਤੋਂ 2 ਮਹੀਨੇ ਬਾਅਦ ਫਿੱਟ ਹੋ ਕੇ ਭਾਰਤੀ ਟੀਮ 'ਚ ਵਾਪਸੀ ਕਰ ਰਹੇ ਆਲਰਾਉਂਡਰ ਰਵਿੰਦਰ ਜਡੇਜਾ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਤੋਂ ਪਹਿਲਾਂ ਅਭਿਆਸ਼ ਸੈਸ਼ਨ ਦੇ ਬਾਅਦ ਕਿਹਾ ਕਿ ਫਿਰ ਤੋਂ ਦੇਸ਼ ਲਈ ਖੇਡਣਾ ਸ਼ਾਨਦਾਰ ਅਹਿਸਾਸ ਹੈ।

ਇਹ ਵੀ ਪੜ੍ਹੋ : ਰਿਧੀਮਾਨ ਸਾਹਾ ਨੇ ਕਿਹਾ, ਮੈਂ ਨਹੀਂ ਦੱਸਾਂਗਾ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਪੱਤਰਕਾਰ ਦਾ ਨਾਂ

ਜਡੇਜਾ ਗੋਡੇ ਦੀ ਸੱਟ ਕਾਰਨ ਦੱਖਣੀ ਅਫ਼ਰੀਕਾ ਤੇ ਵੈਸਟਇੰਡੀਜ਼ ਖ਼ਿਲਾਫ ਪਿਛਲੀਆਂ ਦੋ ਸੀਰੀਜ਼ 'ਚ ਨਹੀਂ ਖੇਡ ਸਕੇ ਸਨ। ਉਹ ਨਵੰਬਰ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਘਰੇਲੂ ਸੀਰੀਜ਼ ਦੇ ਦੌਰਾਨ ਜ਼ਖ਼ਮੀ ਹੋ ਗਏ ਸਨ। ਜਡੇਜਾ ਨੇ ਕਿਹਾ, 'ਭਾਰਤੀ ਟੀਮ 'ਚ ਵਾਪਸੀ ਕਰਕੇ ਚੰਗਾ ਲਗ ਰਿਹਾ ਹੈ। ਟੀ20 ਤੇ ਟੈਸਟ ਸੀਰੀਜ਼ 'ਚ ਖੇਡਣ ਨੂੰ ਲੈ ਕੇ ਉਤਸੁਕ ਹਾਂ।' ਉਨ੍ਹਾਂ ਕਿਹਾ, 'ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ ਕਿ ਆਖ਼ਰਕਾਰ ਦੋ ਮਹੀਨੇ ਬਾਅਦ ਭਾਰਤ ਲਈ ਖੇਡਣ ਜਾ ਰਿਹਾ ਹਾਂ।'

ਇਹ ਵੀ ਪੜ੍ਹੋ : IPL : ਪ੍ਰਸਾਰਨ ਅਧਿਕਾਰ ਲਈ ਕੰਪਨੀਆਂ ਤਿਆਰ, ਇੰਨੇ ਹਜ਼ਾਰ ਕਰੋੜ ਰੁਪਏ ਤਕ ਲਗ ਸਕਦੀਆਂ ਹਨ ਬੋਲੀਆਂ

ਇਸ 33 ਸਾਲਾ ਆਲਰਾਊਂਡਰ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) 'ਚ ਆਪਣੀ ਫਿੱਟਨੈਸ 'ਤੇ ਸਖ਼ਤ ਮਿਹਨਤ ਕੀਤੀ ਹੈ। ਜਡੇਜਾ ਨੇ ਕਿਹਾ, 'ਮੈਂ ਐੱਨ. ਸੀ .ਏ. 'ਚ ਆਪਣੀ ਫਿੱਟਨੈਸ 'ਤੇ ਸਖ਼ਤ ਮਿਹਨਤ ਕਰ ਰਿਹਾ ਸੀ। ਮੈਂ ਸੀਰੀਜ਼ ਲਈ ਬੇਹੱਦ ਉਤਸ਼ਾਹਤ ਹਾਂ। ਮੈਂ ਬੈਂਗਲੁਰੂ 'ਚ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਅਭਿਆਸ ਕੀਤਾ, ਇਸ ਲਈ ਮੈਂ ਤਿਆਰ ਹਾਂ। ਅੱਜ ਮੈਂ ਆਪਣੇ ਪਹਿਲੇ ਅਭਿਆਸ ਸੈਸ਼ਨ ਦੇ ਬਾਅਦ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ।' ਭਾਰਤ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਦੇ ਬਾਅਦ ਸ਼੍ਰੀਲੰਕਾ ਨਾਲ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News