CWC 2019 : ਨਿਊਜ਼ੀਲੈਂਡ ਨਾਲ ਨਜਿੱਠਣ ਲਈ ਐਨਗਿਡੀ ਨੇ ਬਣਾਈ ਇਹ ਰਣਨੀਤੀ

Tuesday, Jun 18, 2019 - 12:55 PM (IST)

CWC 2019 : ਨਿਊਜ਼ੀਲੈਂਡ ਨਾਲ ਨਜਿੱਠਣ ਲਈ ਐਨਗਿਡੀ ਨੇ ਬਣਾਈ ਇਹ ਰਣਨੀਤੀ

ਬਰਮਿੰਘਮ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਨੇ ਸਾਫ ਕੀਤਾ ਕਿ ਉਹ ਨਿਊਜ਼ੀਲੈਂਡ ਖਿਲਾਫ ਬੁੱਧਵਾਰ ਨੂੰ ਵਰਲਡ ਕੱਪ ਮੈਚ ਖੇਡਣ ਲਈ 100 ਫੀਸਦੀ ਫਿੱਟ ਹਾਂ। ਦੱਖਣੀ ਅਫਰੀਕਾ ਨੇ ਵਰਲਡ ਕੱਪ ਦੇ ਸ਼ੁਰੂਆਤੀ 3 ਮੈਚਾਂ ਵਿਚ ਹਾਰ ਝੱਲੀ ਅਤੇ ਇਕ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਐਨਗਡੀ 2 ਹੀ ਮੈਚ ਖੇਡ ਸਕੇ ਅਤੇ ਸੱਟ ਕਾਰਨ ਬਾਹਰ ਹੋ ਗਏ। ਉਸ ਨੇ ਕ੍ਰਿਕਟ ਵਰਲਡ ਕੱਪ ਦੀ ਵੈਬਸਾਈਟ 'ਤੇ ਕਿਹਾ, ''ਇਹ ਮੁਸ਼ਕਲ ਸੀ। ਸੱਟਾਂ ਆਸਾਨ ਨਹੀਂ ਹੁੰਦੀਆਂ ਪਰ ਸਹਿਯੋਗੀ ਸਟਾਫ ਨੇ ਮੇਰੀ ਕਾਫੀ ਮਦਦ ਕੀਤੀ। ਇਹ ਨਿਰਾਸ਼ਾਜਨਕ ਸੀ ਕਿ ਮੈਂ ਖੇਡ ਨਹੀਂ ਸੱਕਿਆ।''

PunjabKesari

ਉਸਨੇ ਕਿਹਾ, ''ਮੈਂ ਅੱਜ ਹੀ ਫਿੱਟਨੈਸ ਟੈਸਟ ਪਾਸ ਕੀਤਾ ਹੈ ਅਤੇ ਹੁਣ ਮੈਂ 100 ਫੀਸਦੀ ਸਹੀ ਹਾਂ।'' ਦੱਖਣੀ ਅਫਰੀਕਾ ਦੀ ਟੀਮ ਅਜੇ ਤੱਕ ਸਿਰਫ ਅਫਗਾਨਿਸਤਾਨ ਨੂੰ ਹਰਾ ਸਕੀ ਹੈ। ਐਨਗਿਡੀ ਨੇ ਕਿਹਾ ਕਿ ਨਿਊਜ਼ੀਲੈਂਡ ਟੀਮ ਵਿਚ ਕੁਝ ਕਮਜ਼ੋਰੀਆਂ ਹਨ ਜਿਸਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਉਸਨੇ ਕਿਹਾ ਕਿ ਮਿਡਲ ਅਤੇ ਹੇਠਲਾ ਕ੍ਰਮ ਉਨ੍ਹਾਂ ਖੇਡਿਆ ਨਹੀਂ ਹੈ ਕਿਉਂਕਿ ਜ਼ਿਆਦਾਤਰ ਚੋਟੀ ਕ੍ਰਮ ਨੇ ਹੀ ਬਣਾਏ ਹਨ। ਅਸੀਂ 2 ਵਿਕਟਾਂ ਜਲਦੀ ਲੈ ਕੇ ਉਨ੍ਹਾਂ 'ਤੇ ਦਬਾਅ ਬਣਾ ਸਕਦੇ ਹਾਂ।


Related News