ਇਸ ਧਾਕੜ ਗੇਂਦਬਾਜ਼ ਦਾ ਕਿਤੇ ਕੋਈ ਪਤਾ ਨਹੀਂ! ਲੱਭ ਰਹੀ ਹੈ ਟੀਮ

09/13/2017 11:22:17 AM

ਕੋਲਕਾਤਾ— ਇਨ੍ਹੀਂ ਦਿਨੀਂ ਸਪਿਨਰ ਪ੍ਰਗਿਆਨ ਓਝਾ ਅਤੇ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ.ਏ.ਬੀ.) ਵਿਚ ਕੁਝ ਵਧੀਆ ਨਹੀਂ ਚਲ ਰਿਹਾ ਹੈ। ਭਾਰਤੀ ਟੀਮ ਤੋਂ ਬਾਹਰ ਚਲ ਰਹੇ 31 ਸਾਲ ਦੇ ਪ੍ਰਗਿਆਨ ਨਾਲ ਸੀ.ਏ.ਬੀ. ਦਾ ਸੰਪਰਕ ਨਹੀਂ ਹੋ ਪਾ ਰਿਹਾ ਹੈ। ਅਜਿਹੇ ਵਿਚ ਪ੍ਰਗਿਆਨ ਦੇ ਬਿਨ੍ਹਾਂ ਹੀ ਬੰਗਾਲ ਦੀ 17 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ ਗਈ ਹੈ। ਗੁਜਰਾਤ ਖਿਲਾਫ 17 ਸਤੰਬਰ ਤੋਂ ਸ਼ੁਰੂ ਹੋ ਰਹੇ ਦੋ ਵਾਰਮ-ਅੱਪ ਮੈਚਾਂ ਲਈ ਪ੍ਰਗਿਆਨ ਦਾ ਨਾਮ ਨਹੀਂ ਹੈ। ਪ੍ਰਗਿਆਨ ਓਝਾ ਪਿਛਲੇ ਦੋ ਸੀਜ਼ਨਾਂ ਤੋਂ ਬੰਗਾਲ ਟੀਮ ਵਿਚ ਖੇਡ ਰਹੇ ਸਨ। ਹੁਣ ਉਹ ਹੈਦਰਾਬਾਦ ਪਰਤਣਾ ਚਾਹੁੰਦੇ ਹਨ। ਹੈਦਰਾਬਾਦ ਟੀਮ ਵਲੋਂ ਉਹ ਪਹਿਲਾਂ ਵੀ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਖੇਡਦੇ ਰਹੇ ਹਨ। ਪਰ ਸੀ.ਏ.ਬੀ. ਨੇ ਉਨ੍ਹਾਂ ਨੂੰ ਐਨ.ਓ.ਸੀ. ਨਹੀਂ ਦਿੱਤੀ ਹੈ। ਸੀ.ਏ.ਬੀ. ਦੇ ਜੁਆਇੰਟ ਸੈਕਰੇਟਰੀ ਅਭਿਸ਼ੇਕ ਡਾਲਮਿਆ ਨੇ ਕਿਹਾ ਕਿ ਪ੍ਰਗਿਆਨ ਨਾਲ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ ਹੈ।
ਪ੍ਰਗਿਆਨ ਓਝਾ ਨੇ ਕੋਚ ਸਾਇਰਾਜ ਬਹੁਤੂਲੇ ਨਾਲ ਵੀ ਕੋਈ ਸੰਪਰਕ ਨਹੀਂ ਕੀਤਾ ਹੈ। ਟੀਮ ਦੇ ਨੇਮੀ ਕਪਤਾਨ ਮਨੋਜ ਤਿਵਾਰੀ ਦੇ ਦਲੀਪ ਟਰਾਫੀ ਵਿਚ ਖੇਡਣ ਦੀ ਵਜ੍ਹਾ ਨਾਲ ਬੰਗਾਲ ਦੀ ਟੀਮ ਸ਼੍ਰੀਵਤਸ ਗੋਸਵਾਮੀ ਦੀ ਕਪਤਾਨੀ ਵਿਚ ਖੇਡੇਗੀ। ਓਝਾ ਨੇ ਆਪਣੇ ਟੈਸਟ ਕਰੀਅਰ ਦੌਰਾਨ 24 ਟੈਸਟ ਵਿਚ 113 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਆਖਰੀ ਵਾਰ ਨਵੰਬਰ 2013 ਵਿਚ ਟੈਸਟ ਖੇਡਿਆ ਸੀ।


Related News