ਅਸੀਂ ਹਮਲਾਵਰ ਹੋ ਕੇ ਖੇਡਣਾ ਸ਼ੁਰੂ ਕਰ ਦਿੱਤੈ : ਆਰਸੀਬੀ ਦਾ ਧਾਕੜ ਗੇਂਦਬਾਜ਼ ਦਿਆਲ

05/13/2024 7:29:50 PM

ਬੈਂਗਲੁਰੂ, (ਭਾਸ਼ਾ)– ਤੇਜ਼ ਗੇਂਦਬਾਜ਼ ਯਸ਼ ਦਿਆਲ ਨੇ ਆਈ. ਪੀ. ਐੱਲ. ਦੇ ਦੂਜੇ ਹਾਫ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਜ਼ੋਰਦਾਰ ਵਾਪਸੀ ਦਾ ਸਿਹਰਾ ਟੀਮ ਦੇ ਹਮਲਵਾਰ ਹੋ ਕੇ ਖੇਡਣ ਨੂੰ ਦਿੱਤਾ। ਲਗਾਤਾਰ 6 ਹਾਰਾਂ ਤੋਂ ਬਾਅਦ ਆਰ. ਸੀ. ਬੀ. ਨੇ ਲਗਾਤਾਰ 5 ਜਿੱਤਾਂ ਦਰਜ ਕੀਤੀਆਂ ਤੇ ਟੀਮ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚ ਬਣੀ ਹੋਈ ਹੈ। ਆਰ. ਸੀ. ਬੀ. ਨੇ ਆਪਣੇ ਪਿਛਲੇ ਮੈਚ ਵਿਚ ਐਤਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨੂੰ 47 ਦੌੜਾਂ ਨਾਲ ਹਰਾਇਆ ਤੇ 13 ਮੈਚਾਂ ਵਿਚੋਂ 12 ਅੰਕਾਂ ਨਾਲ ਅੰਕ ਸੂਚੀ ਵਿਚ 5ਵੇਂ ਸਥਾਨ ’ਤੇ ਪਹੁੰਚ ਗਈ।

ਦਿੱਲੀ ਵਿਰੁੱਧ 20 ਦੌੜਾਂ ਦੇ ਕੇ 3 ਵਿਕਟਾਂ ਲੈਣ ਵਾਲੇ ਦਿਆਲ ਨੇ ਮੈਚ ਤੋਂ ਬਾਅਦ ਕਿਹਾ,‘‘ਪਿਛਲੇ ਕੁਝ ਮੈਚਾਂ ਵਿਚ ਸਾਡੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਪਿਛਲੇ ਕੁਝ ਮੈਚਾਂ ਵਿਚ ਹਮਲਾਵਰ ਹੋ ਕੇ ਖੇਡਣਾ ਸ਼ੁਰੂ ਕਰ ਦਿੱਤਾ ਹੈ। ਇਹ ਸਾਡੇ ਲਈ ਵੱਡਾ ਹਾਂ-ਪੱਖੀ ਪੱਖ ਰਿਹਾ ਹੈ।’’

ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਜਦੋਂ ਆਰ. ਸੀ. ਬੀ. ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਦ ਵੀ ਡ੍ਰੈਸਿੰਗ ਰੂਮ ਵਿਚ ਟੀਮ ਇਕਜੁੱਟ ਸੀ। ਉਸ ਨੇ ਕਿਹਾ,‘‘ਜਦੋਂ ਤੁਸੀਂ ਮੈਚ ਹਾਰ ਜਾਂਦੇ ਹੋ, ਜਿਵੇਂ ਕਿ ਸਾਡੇ ਨਾਲ ਹੋਇਆ ਤਾਂ ਮਨੋਬਲ ਥੋੜ੍ਹਾ ਘੱਟ ਹੋ ਜਾਂਦਾ ਹੈ ਪਰ ਅਸੀਂ ਇਸ ਨੂੰ ਸਵੀਕਾਰ ਕੀਤਾ ਤੇ ਚੰਗੀ ਵਾਪਸੀ ਕੀਤੀ।’’ ਦਿਆਲ ਨੇ ਕਿਹਾ,‘‘ਪਰ ਜਦੋਂ ਅਸੀਂ ਹਾਰ ਰਹੇ ਸੀ ਤਦ ਵੀ ਕਿਸੇ ’ਤੇ ਉਂਗਲੀਆਂ ਨਹੀਂ ਚੁੱਕੀਆਂ ਗਈਆਂ। ਅਸੀਂ ਪੂਰੇ ਸੈਸ਼ਨ ਵਿਚ ਹਾਂ-ਪੱਖੀ ਬਣੇ ਰਹੇ।’’


Tarsem Singh

Content Editor

Related News