ਭਾਰਤੀ ਕ੍ਰਿਕਟ ਟੀਮ ਦਾ ਦਿੱਗਜ ਬੱਲੇਬਾਜ਼ ਹੋਇਆ ਪਰੇਸ਼ਾਨ, ਭਾਰਤ ਛੱਡ ਦੁਸ਼ਮਣ ਦੇਸ਼ ਨਾਲ ਖੇਡੇਗਾ ਮੈਚ

06/03/2024 12:08:07 PM

ਨਵੀਂ ਦਿੱਲੀ (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਅਜਿੰਕਿਆ ਰਹਾਣੇ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ ਵਿਚ ਬਣੇ ਹੋਏ। ਟੀਮ ਇੰਡੀਆ ਦਾ ਇਹ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਵਿਚ ਮਹਿੰਦਰ ਸਿੰਘ ਧੋਨੀ ਦੀ ਟੀਮ 'ਚੇਨਈ ਸੁਪਰ ਕਿੰਗਜ਼' ਲਈ ਖੇਡਦੇ ਦੇਖਿਆ ਗਿਆ। ਇਕ ਸਮਾਂ ਅਜਿਹਾ ਵੀ ਸੀ ਜਦੋਂ ਰਹਾਣੇ ਨੂੰ ਭਾਰਤੀ ਟੈਸਟ ਟੀਮ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਸੀ ਪਰ ਅਜਿੰਕਿਆ ਰਹਾਣੇ ਨੇ ਹੁਣ ਭਾਰਤ ਛੱਡਣ ਦਾ ਫੈਸਲਾ ਕੀਤਾ ਹੈ। ਇਸ ਨਾਲ ਉਹ ਹੁਣ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ 'ਚ ਕ੍ਰਿਕਟ ਖੇਡਦਾ ਨਜ਼ਰ ਨਹੀਂ ਆਵੇਗਾ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਚੋਟੀ ਪੱਧਰ ਦੀ ਕ੍ਰਿਕਟ ’ਚ ਕੀਤੀ ਸ਼ਾਨਦਾਰ ਸ਼ੁਰੂਆਤ

ਦੱਸ ਦਈਏ ਕਿ ਆਸਟ੍ਰੇਲੀਆ ਨੂੰ ਹਰਾਉਣ ਵਾਲੇ ਅਜਿੰਕਿਆ ਰਹਾਣੇ ਨੂੰ ਖ਼ਰਾਬ ਫਾਰਮ ਕਾਰਨ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਵਾਪਸੀ ਕੀਤੀ ਅਤੇ ਫਿਰ ਤੋਂ ਬਾਹਰ ਹੋ ਗਏ। ਇਸ ਸਮੇਂ ਦੌਰਾਨ ਰਹਾਣੇ ਘਰੇਲੂ ਕ੍ਰਿਕਟ ਵਿਚ ਰਣਜੀ ਟਰਾਫੀ, ਇੰਡੀਅਨ ਪ੍ਰੀਮੀਅਰ ਲੀਗ ਵਰਗੇ ਟੂਰਨਾਮੈਂਟਾਂ ਦਾ ਹਿੱਸਾ ਰਹੇ। ਇਸ ਦੇ ਬਾਵਜੂਦ ਜਦੋਂ ਉਨ੍ਹਾਂ ਦੀ ਟੀਮ ਭਾਰਤ ਨਹੀਂ ਪਰਤ ਸਕੇ ਤਾਂ ਹੁਣ ਉਨ੍ਹਾਂ ਨੇ ਇੰਗਲੈਂਡ ਵਿਚ ਕ੍ਰਿਕਟ ਖੇਡਣ ਦਾ ਫੈਸਲਾ ਕੀਤਾ ਹੈ। ਰਹਾਣੇ ਹੁਣ ਕਾਊਂਟੀ ਚੈਂਪੀਅਨਸ਼ਿਪ ਵਿਚ ਲੈਸਟਰਸ਼ਾਇਰ ਲਈ ਖੇਡਦੇ ਨਜ਼ਰ ਆਉਣਗੇ। ਇਸ ਵਿਚ ਇਹ ਵੀ ਕਿਹਾ ਗਿਆ ਕਿ ਰਹਾਣੇ ਨੇ ਪਿਛਲੇ ਸੀਜ਼ਨ ਵਿਚ ਲੈਸਟਰਸ਼ਾਇਰ ਨਾਲ ਇਕਰਾਰਨਾਮਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਵੈਸਟਇੰਡੀਜ਼ ਦੌਰੇ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਟੀਮ ਦਾ ਹਿੱਸਾ ਨਹੀਂ ਬਣ ਸਕੇ ਸਨ।

ਇਹ ਖ਼ਬਰ ਵੀ ਪੜ੍ਹੋ - ਇਹ ਭਾਰਤੀ ਕ੍ਰਿਕਟਰ ਬੱਝਾ ਵਿਆਹ ਦੇ ਬੰਧਨ 'ਚ, ਲਾੜੇ-ਲਾੜੀ ਦੀਆਂ ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ

ਅਜਿੰਕਿਆ ਰਹਾਣੇ ਇੰਗਲੈਂਡ ਵਿਚ ਕਾਊਂਟੀ ਚੈਂਪੀਅਨਸ਼ਿਪ ਖੇਡਣ ਵਾਲੇ ਇਕੱਲੇ ਭਾਰਤੀ ਕ੍ਰਿਕਟਰ ਨਹੀਂ ਹਨ। ਇਸ ਤੋਂ ਪਹਿਲਾਂ ਵੀ ਕਈ ਭਾਰਤੀ ਖਿਡਾਰੀ ਇੰਗਲੈਂਡ ਦੀ ਕਾਊਂਟੀ ਚੈਂਪੀਅਨਸ਼ਿਪ ਦਾ ਹਿੱਸਾ ਰਹਿ ਚੁੱਕੇ ਹਨ। ਵਰਤਮਾਨ ਵਿਚ ਭਾਰਤੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਵੀ ਕਾਉਂਟੀ ਚੈਂਪੀਅਨਸ਼ਿਪ ਡਿਵੀਜ਼ਨ ਦੋ ਦਾ ਹਿੱਸਾ ਹੈ। ਚੇਤੇਸ਼ਵਰ ਪੁਜਾਰਾ ਸਸੈਕਸ ਲਈ ਖੇਡਦਾ ਹੈ। ਇਸ ਤੋਂ ਇਲਾਵਾ ਮੁੰਬਈ ਦੇ ਪ੍ਰਿਥਵੀ ਸ਼ਾਅ, ਭਾਰਤ ਲਈ ਟੈਸਟ ਮੈਚ ਵਿਚ ਤੀਹਰਾ ਸੈਂਕੜਾ ਲਗਾਉਣ ਵਾਲੇ ਕਰੁਣ ਨਾਇਰ ਅਤੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੌਰਥੈਂਪਟਨਸ਼ਾਇਰ ਟੀਮ ਦਾ ਹਿੱਸਾ ਹਨ। ਚੇਤੇਸ਼ਵਰ ਪੁਜਾਰਾ ਨੇ ਵੀ ਹਾਲ ਹੀ ਵਿਚ ਸ਼ਾਨਦਾਰ ਪਾਰੀ ਖੇਡੀ ਸੀ। ਆਸਟਰੇਲੀਆਈ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਰਿਲੇ ਮੈਰੀਡੀਥ ਵੀ ਕਾਊਂਟੀ ਚੈਂਪੀਅਨਸ਼ਿਪ ਦਾ ਹਿੱਸਾ ਹਨ ਅਤੇ ਇਸ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News