ਇਸ ਪਾਕਿ ਕ੍ਰਿਕਟਰ ਨੇ ਮਨਾਈ ਮਹਾਸ਼ਿਵਰਾਤਰੀ, Video ਸ਼ੇਅਰ ਕਰ ਦਿੱਤੀਆਂ ਸਭ ਨੂੰ ਸ਼ੁਭਕਾਮਨਾਵਾਂ

02/22/2020 12:11:29 PM

ਨਵੀਂ ਦਿੱਲੀ : ਮਹਾਸ਼ਿਵਰਾਤਰੀ ਦੇ ਮੌਕੇ 'ਤੇ ਭਾਰਤ ਵਿਚ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਨੇ ਪੂਰੇ ਧੂਮਧਾਮ ਨਾਲ ਅਤੇ ਰਵਾਇਤੀ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਇਆ। ਅਜਿਹੇ 'ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਵੀ ਕਰਾਚੀ ਸ਼ਹਿਰ ਵਿਚ ਭਗਵਾਨ ਸ਼ਿਵ ਮੰਦਰ ਵਿਚ ਪੂਜਾ ਕਰਦੇ ਦਿਸੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਕਨੇਰੀਆ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਕਰਾਚੀ ਵਿਚ ਸ਼੍ਰੀ ਰਤਨੇਸ਼ਵਰ ਮਹਾਦੇਵ ਮੰਦਰ ਵਿਚ ਦਰਸ਼ਨ ਕੀਤੇ। ਭਗਵਾਨ ਮਹਾਦੇਵ ਤੁਹਾਨੂੰ ਸਭ ਨੂੰ ਖੁਸ਼ੀ ਦੇਵੇ। ਹਰ ਹਰ ਮਹਾਦੇਵ।'' ਦੱਸ ਦਈਏ ਕਿ ਇਸ ਵੀਡੀਓ ਵਿਚ ਸਾਫ ਤੌਰ 'ਤੇ ਦਿਸ ਰਿਹਾ ਹੈ ਕਿ ਕਨੇਰੀਆ ਆਪਣੇ ਪਰਿਵਾਰ ਦੇ ਨਾਲ ਭਗਵਾਨ ਸ਼ਿਵ ਦੀ ਮੰਦਰ ਵਿਚ ਪੂਜਾ ਕਰਦੇ ਦਿਸ ਰਹੇ ਹਨ। ਜਿਸ ਤੋਂ ਬਾਅਦ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਾਨਿਸ਼ ਕਨੇਰੀਆ ਨੇ ਇਕ ਵੀਡੀਓ ਦੇ ਜ਼ਰੀਏ ਸਨਸਨੀਖੇਜ਼ ਖੁਲਾਸਾ ਕੀਤਾ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਪਾਕਿਸਤਾਨ ਟੀਮ ਵਿਚ ਅਜਿਹੇ ਖਿਡਾਰੀ ਸਨ, ਜਿਨ੍ਹਾਂ ਨੇ ਮੈਚ ਫਿਕਸ ਕੀਤੇ ਅਤੇ ਦੇਸ਼ ਨੂੰ ਵੇਚ ਦਿੱਤਾ ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਉਨ੍ਹਾਂ ਦਾ ਵਾਪਸ ਸਵਾਗਤ ਕੀਤਾ। ਦਾਨਿਸ਼ ਨੇ ਕਿਹਾ ਸੀ ਕਿ ਮੈਂ ਕਦੇ ਆਪਣੇ ਦੇਸ਼ ਨੂੰ ਪੈਸਿਆਂ ਦੇ ਲਈ ਨਹੀਂ ਵੇਚਿਆ। ਹਾਲਾਂਕਿ ਕਨੇਰੀਆ ਪਾਕਿਸਤਾਨ ਵੱਲੋਂ ਟੈਸਟ ਵਿਚ ਚੌਥੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਹਨ। ਕਨੇਰੀਆ ਨੇ 61 ਟੈਸਟ ਮੈਚਾਂ ਵਿਚ 261 ਵਿਕਟਾਂ ਹਾਸਲ ਕੀਤੀਆਂ। ਉਹ ਇਸ ਸੂਚੀ ਵਿਚ ਵਸੀਮ ਅਕਰਮ, ਵਕਾਰ ਯੂਨਿਸ ਅਤੇ ਇਮਰਾਨ ਖਾਨ ਤੋਂ ਪਿੱਛੇ ਹਨ।


Related News