ਆਪਣੇ ਸ਼ਾਨਦਾਰ ਪ੍ਰਦਰਸ਼ਨ ''ਤੇ ਅਸ਼ਵਿਨ ਨੇ ਕਹੀ ਇਹ ਗੱਲ

Friday, Oct 04, 2019 - 11:40 PM (IST)

ਵਿਸ਼ਾਖਾਪਟਨਮ— ਪਿਛਲੇ ਸਾਲ ਦਸੰਬਰ ਤੋਂ ਬਾਅਦ ਪਹਿਲਾ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਪਿਛਲੇ 10 ਮਹੀਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਰਹਿਣਾ ਨਾਲ ਇੰਨ੍ਹੇ ਨਿਰਾਸ਼ ਸੀ ਕਿ ਉਸ ਨੇ ਖੇਡ ਦੇਖਣਾ ਹੀ ਛੱਡ ਦਿੱਤਾ ਸੀ। ਜੁਲਾਈ 2017 ਤੋਂ ਭਾਰਤ ਦੇ ਲਈ ਸਿਰਫ ਟੈਸਟ ਕ੍ਰਿਕਟ ਖੇਡ ਰਹੇ ਅਸ਼ਵਿਨ ਨੇ 6 ਤੋਂ 10 ਦਸੰਬਰ ਤਕ ਆਸਟਰੇਲੀਆ ਵਿਰੁੱਧ ਐਡੀਲੇਟ ਟੈਸਟ ਖੇਡਿਆ ਸੀ। ਉਸ ਤੋਂ ਬਾਅਦ ਉਹ 11 'ਚੋਂ ਇਕ ਵੀ ਟੈਸਟ ਦੇ ਲਈ ਭਾਰਤੀ ਟੀਮ 'ਚ ਨਹੀਂ ਰਹੇ।

PunjabKesari
ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਤੋਂ ਦੂਰ ਰਹਿਣਾ ਮੇਰੇ ਲਈ ਬਹੁਤ ਕਠਿਨ ਸੀ। ਮੈਂ ਨਾਟਿੰਘਮ ਸ਼ਹਿਰ 'ਚ ਕਾਊਂਟੀ ਕ੍ਰਿਕਟ ਖੇਡਿਆ ਤੇ ਟੀ. ਐੱਨ. ਪੀ. ਐੱਲ. ਮੈਚ ਵੀ ਖੇਡੇ। ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ 'ਚ 5 ਵਿਕਟਾਂ ਹਾਸਲ ਕਰਨ ਵਾਲੇ ਅਸ਼ਵਿਨ ਨੇ ਕਿਹਾ ਹਰ ਵਾਰ ਜਦੋਂ ਵੀ ਮੈਂ ਟੀ. ਵੀ. 'ਤੇ ਕ੍ਰਿਕਟ ਦੇਖਦਾ ਤਾਂ ਮੈਨੂੰ ਲੱਗਦਾ ਕਿ ਮੈਨੂੰ ਖੇਡਣਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬਾਹਰ ਸੀ ਤੇ ਇਸ ਤਰ੍ਹਾਂ ਹੋਣਾ ਨਿਸ਼ਚਿਤ ਹੈ। ਮੈਂ ਸਿਰਫ ਖੇਡਣਾ ਚਾਹੁੰਦਾ ਸੀ। ਹਰ ਕਿਸੇ ਦੇ ਕਰੀਅਰ 'ਚ ਇਹ ਦੌਰ ਆਉਂਦਾ ਹੈ ਪਰ ਇਹ ਅੰਤ ਨਹੀਂ ਹੈ। ਮੈਂ ਆਪਣੇ ਜੀਵਨ 'ਚ ਅਲੱਗ-ਅਲੱਗ ਚੀਜ਼ਾਂ ਵਰਤੀਆਂ।

PunjabKesari
ਫਿੱਟਨੈੱਸ ਮਸਲਿਆਂ ਦੇ ਵਾਰੇ 'ਚ ਉਨ੍ਹਾਂ ਨੇ ਕਿਹਾ ਕਿ ਜਿੱਥੇ ਤਕ ਸੱਟ ਦਾ ਸਵਾਲ ਹੈ ਤਾਂ ਮੈਡੀਕਲ ਸਟਾਫ ਇਸਦੀ ਦੇਖਭਾਲ ਦੇ ਲਈ ਹੈ। ਮੈਨੂੰ ਅਚਾਨਕ ਇਸ ਤਰ੍ਹਾਂ ਲੱਗਿਆ ਕਿ ਮੈਂ ਕਿਸੇ ਵੀ ਫਾਰਮੈਟ 'ਚ ਨਹੀਂ ਖੇਡ ਰਿਹਾ ਹਾਂ। ਉਸ ਨੇ ਵਾਪਸੀ ਦੇ ਵਾਰੇ 'ਚ ਕਿਹਾ ਕਿ ਮੈਨੂੰ ਵਾਪਸੀ ਦੀ ਖੁਸ਼ੀ ਹੈ। ਦੇਸ਼ ਦੇ ਲਈ ਇਕ ਪਾਰੀ 'ਚ 5 ਵਿਕਟਾਂ ਹਾਸਲ ਕਰਨ ਤੋਂ ਸ਼ਾਨਦਾਰ ਕੁਝ ਨਹੀਂ ਹੈ। ਇਹ ਜਗ੍ਹਾ ਮੇਰੇ ਲਈ ਖਾਸ ਹੈ ਪਰ ਮੈਂ ਨਾਟਿੰਘਮ 'ਚ ਵੀ 5 ਵਿਕਟਾਂ ਹਾਸਲ ਕੀਤੀਆਂ। ਦੋਵੇਂ ਹੀ ਇਕ ਤੋਂ ਵੱਧ ਕੇ ਇਕ ਹੈ।


Gurdeep Singh

Content Editor

Related News