ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ, ਟੀਮ ਦੇ ਕੋਚ ਨੂੰ ਦਿੰਦਾ ਹੈ ਹੈਰਾਨ ਕਰਨ ਵਾਲੀ ਸੈਲਰੀ

06/13/2017 10:33:14 AM

ਨਵੀਂ ਦਿੱਲੀ— ਬੀ.ਸੀ.ਸੀ.ਆਈ. ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਇਸ ਦੇ ਚਲਦੇ ਉਹ ਆਪਣੇ ਖਿਡਾਰੀਆਂ ਨੂੰ ਮੋਟੀ ਫੀਸ ਦਿੰਦਾ ਹੈ। ਇਨ੍ਹਾਂ ਦਿਨਾਂ 'ਚ ਭਾਰਤੀ ਕ੍ਰਿਕਟ ਚੈਂਪੀਅਨਸ ਟਰਾਫੀ 'ਚ ਆਪਣੇ ਦਮਦਾਰ ਪ੍ਰਦਰਸ਼ਨ ਅਤੇ ਕੋਚ ਦੇ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਚਰਚਾ 'ਚ ਹੈ।
ਦੱਸ ਦਈਏ ਕਿ ਹਾਲ ਹੀ 'ਚ ਦੁਨੀਆ ਭਰ ਦੇ ਕਈ ਦਿੱਗਜ ਖਿਡਾਰੀਆਂ ਨੇ ਭਾਰਤੀ ਟੀਮ ਦਾ ਕੋਚ ਬਣਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਪਰ ਕੀ ਤੁਸੀਂ ਜਾਣਦੇ ਹੋ ਦੁਨੀਆ ਦਾ ਇਹ ਸਭ ਤੋਂ ਅਮੀਰ ਕ੍ਰਿਕਟ ਬੋਰਡ ਆਪਣੀ ਟੀਮ ਦੇ ਕੋਚ ਨੂੰ ਕਿੰਨੀ ਸੈਲਰੀ ਦਿੰਦਾ ਹੈ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਦੱਸ ਦੇ ਹਾਂ ਕਿ ਅਨਿਲ ਕੁੰਬਲੇ ਨੂੰ ਭਾਰਤੀ ਟੀਮ ਦਾ ਕੋਚ ਬਣਨ 6 ਕਰੋੜ 25 ਲੱਖ ਰੁਪਏ ਦਿੱਤੇ ਗਏ ਸਨ। ਇਹ ਰਕਮ ਉਨ੍ਹਾਂ ਦੇ ਇਕ ਸਾਲ ਦੇ ਕਰਾਜਕਾਲ ਲਈ ਦਿੱਤੀ ਗਈ ਸੀ। ਉੱਥੇ ਹੀ ਇਸ ਤੋਂ ਪਹਿਲਾਂ ਦੇ ਕੋਚ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਕੋਚ ਬਣਾਉਣ ਲਈ ਸਲਾਨਾ 7 ਕਰੋੜ ਰੁਪਏ ਦਿੱਤੇ ਗਏ ਸਨ।


Related News