ਵਾਰਨਰ ਤੇ ਸਾਹਾ ਨੇ ਇੰਝ ਲਗਾਈ ਰਬਾਡਾ ਦੀ ਕਲਾਸ, 3 ਸਾਲ 117 ਦਿਨ ਬਾਅਦ ਹੋਇਆ ਅਜਿਹਾ
Wednesday, Oct 28, 2020 - 01:32 AM (IST)
ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਚੋਟੀ ਕ੍ਰਮ ਦੇ ਦਮ 'ਤੇ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਵਿਰੁੱਧ 2 ਵਿਕਟਾਂ 'ਤੇ 219 ਦੌੜਾਂ ਬਣਾਈਆਂ, ਜੋ ਇਸ ਸੀਜ਼ਨ ਦਾ ਉਸਦਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸਾਰੀਆਂ ਟੀਮਾਂ ਦੇ ਵਿਚ ਕੁੱਲ ਚੌਥਾ ਸਭ ਤੋਂ ਵੱਡਾ ਸਕੋਰ ਹੈ। ਇਸ ਦੌਰਾਨ ਕਪਤਾਨ ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਦੇ ਨਿਸ਼ਾਨੇ 'ਤੇ ਕਾਗਿਸੋ ਰਬਾਡਾ ਖਾਸ ਕਰ ਰਹੇ ਹਨ। ਉਨ੍ਹਾਂ ਨੇ 4 ਓਵਰਾਂ 'ਚ 54 ਦੌੜਾਂ ਦਿੱਤੀਆਂ, ਜੋ 3 ਸਾਲ ਅਤੇ 117 ਦਿਨ ਬਾਅਦ ਉਸਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ।
ਕਾਗਿਸੋ ਰਬਾਡਾ ਦੀ ਸਭ ਤੋਂ ਮਹਿੰਗੀ ਗੇਂਦਬਾਜ਼ੀ
ਇਹ ਕਾਗਿਸੋ ਰਬਾਡਾ ਦੇ ਪਿਛਲੇ 3 ਸਾਲਾ 'ਚ ਸਭ ਤੋਂ ਮਹਿੰਗੀ ਗੇਂਦਬਾਜ਼ੀ ਰਹੀ। ਖਾਸ ਗੱਲ ਇਹ ਹੈ ਕਿ ਪਿਛਲੇ 25 ਆਈ. ਪੀ. ਐੱਲ. ਮੈਚਾਂ 'ਚ ਉਹ ਲਗਾਤਾਰ ਵਿਕਟਾਂ ਹਾਸਲ ਕਰ ਰਹੇ ਸਨ ਪਰ ਅੱਜ ਉਸਦਾ ਇਹ ਸ਼ਾਨਦਾਰ ਪ੍ਰਦਰਸ਼ਨ ਦਾ ਰਿਕਾਰਡ ਟੁੱਟ ਗਿਆ। ਦੱਸ ਦੇਈਏ ਕਿ ਮੌਜੂਦਾ ਸੈਸ਼ਨ 'ਚ ਵੀ ਸਭ ਤੋਂ ਜ਼ਿਆਦਾ ਵਿਕਟ ਹਾਸਲ ਕਰਨ ਵਾਲੇ ਗੇਂਦਬਾਜ਼ ਕਾਗਿਸੋ ਰਬਾਡਾ ਹੀ ਹਨ। ਉਸਦੇ ਨਾਂ ਹੁਣ ਤੱਕ 23 ਵਿਕਟਾਂ ਹਨ।
ਕਿਹੜੇ ਓਵਰ 'ਚ ਬਣੀਆਂ ਕਿੰਨੀਆਂ ਦੌੜਾਂ-
ਪਹਿਲਾ ਓਵਰ- 15 ਦੌੜਾਂ (3 4 4 2 1 1)
ਦੂਜਾ ਓਵਰ- 22 ਦੌੜਾਂ (4 4 0 6 4 4)
ਤੀਜਾ ਓਵਰ- 14 ਦੌੜਾਂ (0 2 11 L4 6)
ਚੌਥਾ ਓਵਰ- 7 ਦੌੜਾਂ (0 4 1 0 0 2)