ਇਸ ਮਹਿਲਾ ਫਾਈਟਰ ਨੇ ਰਚਿਆ ਇਤਿਹਾਸ, ਸਿਰਫ 25 ਮਿੰਟ ''ਚ ਕਮਾਏ 3.5 ਕਰੋੜ ਰੁਪਏ

06/08/2020 1:19:02 PM

ਸਪੋਰਟਸ ਡੈਸਕ : ਅਮਾਂਡਾ ਨੰਸ ਨੇ ਸ਼ਨੀਵਾਰ ਰਾਤ ਲਾਸ ਵੇਗਾਸ ਵਿਚ ਇਤਿਹਾਸ ਰਚ ਦਿੱਤਾ। ਉਹ 2 ਵੇਟ ਕੈਟਾਗਰੀ ਵਿਚ ਸਫਲਤਾਪੂਰਵਕ ਖਿਤਾਬ ਹਾਸਲ ਕਰਨ ਅਤੇ ਉਸ ਦੇ ਬਚਾਅ ਵਾਲੀ ਯੂ. ਐੱਫ. ਸੀ. ਦੀ ਪਹਿਲੀ ਮਹਿਲਾ ਫਾਈਟਰ ਬਣ ਗਈ ਹੈ। ਆਇਰਨ ਲੇਡੀ ਦੇ ਨਾਂ ਤੋਂ ਮਸ਼ਹੂਰ ਬ੍ਰਾਜ਼ੀਲ ਦੀ ਅਮਾਂਡਾ ਨੇ ਯੂ. ਐੱਫ. ਸੀ. 250 ਵਿਚ ਕੈਨੇਡੀਅਨ ਫੇਲਿਸਿਆ ਸਪੇਂਸਰ ਨੂੰ 25 ਮਿੰਟ ਦੇ ਅੰਦਰ ਹਰਾ ਦਿੱਤਾ। ਫਈਟ ਦੌਰਾਨ ਨੰਸ ਪੂਰੀ ਤਰ੍ਹਾਂ ਫੇਲਿਸਿਆ ਸਪੇਂਸਰ 'ਤੇ ਭਾਰੀ ਰਹੀ। ਉਸ ਨੇ ਅਜਿਹਾ ਇਕ ਵੀ ਮੌਕਾ ਨਹੀਂ ਦਿੱਤਾ, ਜਿਸ ਨਾਲ ਸਪੇਂਸਰ ਵਾਪਸੀ ਕਰਨ ਦੀ ਸੋਚਦੀ। ਨੰਸ ਨੇ 12-1 ਦੇ ਫਰਕ ਨਾਲ ਇਹ ਫਾਈਟ ਜਿੱਤੀ। ਨੰਸ ਨੇ 5 ਰਾਊਂਡ ਵਿਚ ਸਪੇਂਸਰ ਨੂੰ ਹਰਾਇਆ। ਮੈਚ ਜਿੱਤਣ ਤੋਂ ਬਾਅਦ ਨੰਸ ਨੇ ਕੁਮੈਂਟੇਟਰ ਜੋ ਰੋਗਨ ਨੂੰ ਕਿਹਾ ਕਿ ਮੈਂ ਉਸ ਦੇ ਬਾਰੇ ਵਿਚ ਬਹੁਤ ਚੰਗੀ ਤਰ੍ਹਾਂ ਨਾਲ ਸਟਡੀ ਕੀਤੀ ਸੀ। ਮੈਂ ਜਾਣਦੀ ਸੀ ਕਿ ਫਾਈਟ ਮੁਸ਼ਕਿਲ ਹੋਵੇਗੀ। ਜੇਕਰ 5 ਰਾਊਂਡ ਹੁੰਦੇ ਹਨ ਤਾਂ ਫਾਈਟ ਜਿੱਤਣ ਲਈ ਮੈਨੂੰ ਤੇਜ਼ੀ ਦਿਖਾਉਣੀ ਹੋਵੇਗੀ। ਨੰਸ ਨੇ ਕਿਹਾ ਕਿ ਇਕ ਸਮੇਂ ਵਿਚ 2 ਬੈਲਟਾਂ ਦਾ ਬਚਾਅ ਕਰਨਾ ਮੇਰਾ ਟੀਚਾ ਸੀ। ਮੈਂ ਦੋਵੇਂ ਬੈਲਟਾਂ ਦਾ ਬਚਾਅ ਕੀਤਾ। ਤੁਸੀਂ ਜਾਣਦੇ ਹੋ ਕਿ ਮੈਂ ਮੈਂ ਮਹਾਨ ਹਾਂ। ਮੈਂ ਅਜੇ ਬਹੁਤ ਖੁਸ਼ ਹਾਂ। 

ਨੰਸ ਖਿਲਾਫ਼ ਸਪੇਂਸਰ ਬਹਾਦਰੀ ਨਾਲ ਲੜੀ ਪਰ ਜਲਦੀ ਹੀ ਨਤੀਜਾ ਸਾਹਮਣੇ ਆ ਗਿਆ। ਨੰਸ ਇੰਨੀ ਰਫਤਾਰ ਨਾਲ ਸਪੇਂਸਰ ਦੇ ਪੰਚ ਮਾਰ ਰਹੀ ਸੀ ਕਿ ਇਕ ਸਮੇਂ ਅਜਿਹਾ ਲੱਗਾ ਕਿ ਦੂਜੇ ਦੌਰ ਵਿਚ ਹੀ ਮੁਕਾਬਲਾ ਰੋਕਣਾ ਪਵੇਗਾ। ਹਾਲਾਂਕਿ ਕਿਸੇ ਤਰ੍ਹਾਂ ਉਹ  ਚੌਥੇ ਰਾਊਂਡ ਤਕ ਪਹੁੰਚੀ। ਫਾਈਨਲ ਰਾਊਂਡ ਵਿਚ ਇਕ ਮੁੱਕੇ ਨਾਲ ਸਪੇਂਸਰ ਦਾ ਮੁੰਹ ਸੁੱਜ ਗਿਆ ਸੀ। 5ਵੇਂ ਰਾਊਂਡ ਦੇ ਆਖਰੀ ਗੇੜ ਵਿਚ ਸਪੇਂਸਰ ਦੇ ਜੋ ਕੱਟ ਲੱਗਾ ਉਸ ਦੀ ਜਾਂਚ ਲਈ ਡਾਕਟਰ ਨੂੰ ਰਿੰਗ ਵਿਚ ਬੁਲਾਉਣਾ ਪੈ ਗਿਆ। ਉੱਥੇ ਹੀ ਨੰਸ ਨੇ ਫਿਰ ਸਾਬਤ ਕਰ ਦਿੱਤਾ ਕਿ ਉਹ ਇਸ ਖੇਡ ਦੀ ਸਭ ਤੋਂ ਮਹਾਨ ਖਿਡਾਰਨ ਕਿਉਂ ਹੈ। ਨੰਸ ਨੂੰ ਇਸ ਜਿੱਤ ਨਾਲ 4.5 ਲੱਖ ਡਾਲਰ (ਕਰੀਬ 3.4 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਮਿਲੀ। ਉੱਥੇ ਸਪੇਸ਼ਰ ਨੂੰ 79000 ਡਾਲਰ (ਕਰੀਬ 59 ਲੱਖ ਰੁਪਏ) ਨਾਲ ਸਬਰ ਕਰਨਾ ਪਿਆ।


Ranjit

Content Editor

Related News