ਪਤਨੀ ਲਈ ਨਹੀਂ ਸਗੋਂ ਆਪਣੇ ਕੁੱਤਿਆਂ ਲਈ ਆਸਟਰੇਲੀਆ ਵਾਪਸ ਪਰਤਿਆ ਇਹ ਧਾਕੜ ਕ੍ਰਿਕਟਰ

Saturday, Mar 07, 2020 - 05:30 PM (IST)

ਮੈਲਬੋਰਨ : ਆਸਟਰੇਲੀਆ ਵਿਚ ਖੇਡੇ ਜਾ ਰਹੇ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿਚ ਮੇਜ਼ਬਾਨ ਟੀਮ ਭਾਰਤ ਦਾ ਸਾਹਮਣਾ ਕਰਨ ਵਾਲੀ ਹੈ। ਇਸ ਵੱਡੇ ਮੁਕਾਬਲੇ ਦੇ ਲਈ ਆਪਣੀ ਪਤਨੀ ਦਾ ਹੌਸਲਾ ਵਧਾਉਣ ਦੇ ਲਈ ਪ੍ਰਸ਼ੰਸਕਾਂ ਦੇ ਨਾਲ-ਨਾਲ ਖਿਡਾਰੀਆਂ ਦੇ ਪਰਿਵਾਰ ਵਾਲੇ ਵੀ ਮੈਲਬੋਰਨ ਪਹੁੰਚੇ ਹਨ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਵੀ ਆਪਣੀ ਪਤਨੀ ਐਲਿਸਾ ਹੀਲੀ ਅਤੇ ਰਾਸ਼ਟਰੀ ਟੀਮ ਦਾ ਹੌਸਲਾ ਵਧਾਉਣ ਲਈ ਦੱਖਣੀ ਅਫਰੀਕਾ ਦੌਰੇ ਤੋਂ ਵਾਪਸ ਆ ਰਹੇ ਹਨ। ਹਾਲਾਂਕਿ ਐਲਿਸਾ ਹੀਲੀ ਨੇ ਖੁਲਾਸਾ ਕੀਤਾ ਹੈ ਕਿ ਸਟਾਰਕ ਦੀ ਵਾਪਸੀ ਦੀ ਵਜ੍ਹਾ ਇਹ ਨਹੀਂ ਸਗੋਂ ਕੋਈ ਹੋਰ ਹੈ।

PunjabKesari

ਮਿਚੇਲ ਸਟਾਰਕ ਦੱਖਣੀ ਅਫਰੀਕਾ ਦੌਰੇ 'ਤੇ ਸਨ ਜਿੱਥੇ ਆਸਟਰੇਲੀਆ ਟੀਮ 3 ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਅਦ ਵਨ ਡੇ ਸੀਰੀਜ਼ ਖੇਡ ਰਹੀ ਹੈ ਪਰ ਮਿਚੇਲ ਦੇ ਮੈਲਬੋਰਨ ਆਉਣ ਦੀ  ਿਜਵੇਂ ਹੀ ਖਬਰ ਆਈ ਤਾਂ ਟਵਿੱਟਰ 'ਤੇ ਲੋਕ ਉਸ ਦੀ ਸ਼ਲਾਘਾ ਕਰਨ ਲੱਗੇ। ਇਸ ਦੌਰਾਨ ਰਿਆਨ ਪੀਅਰਸ ਨਾਂ ਦੇ ਵੱਡੇ ਫੋਟੋਗ੍ਰਾਫਰ ਨੇ ਟਵੀਟ ਕੀਤਾ, ''ਹੀਲੀ ਚਲੋ ਸੱਚ ਬੋਲਦੇ ਹਾਂ, ਮਿਚੇਲ ਸਟਾਰਕ ਸਿਰਫ ਕੁੱਤਿਆਂ ਦੀ ਵਜ੍ਹਾ ਨਾਲ ਘਰ ਜਲਦੀ ਆ ਰਹੇ ਹਨ।'' ਉਸ ਦੇ ਟਵੀਟ ਦਾ ਜਵਾਬ ਦਿੰਦਿਆਂ ਐਲਿਸੀ ਹੀਲੀ ਨੇ ਕਿਹਾ ਕਿ ਬਿਲਕੁਲ ਸਹੀ। ਦੱਸ ਦਈਏ ਕਿ ਐਲਿਸਾ ਹੀਲੀ ਆਸਟਰੇਲੀਆ ਦੀ ਵਿਕਟਕੀਪਰ ਬੱਲੇਬਾਜ਼ ਹੈ।

ਵਰਲਡ ਕੱਪ ਤੋਂ ਪਹਿਲਾਂ ਐਲਿਸਾ ਹੀਲੀ ਖਰਾਬ ਫਾਰਮ ਨਾਲ ਜੂਝ ਰਹੀ ਸੀ ਪਰ ਹੁਣ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਨੇ 144 ਦੀ ਸਟ੍ਰਾਈਕ ਰੇਟ ਨਾਲ 5 ਮੈਚਾਂ ਵਿਚ 161 ਦੌੜਾਂ ਬਣਾਈਆਂ ਹਨ। ਭਾਰਤ ਖਿਲਾਫ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿਚ ਉਸ ਨੇ ਅਰਧ ਸੈਂਕੜਾ ਵੀ ਲਗਾਇਆ ਸੀ।


Related News