ਦਿੱਲੀ ਦੇ ਇਸ ਕ੍ਰਿਕਟਰ ਨੇ ਟੀ-20 ’ਚ ਤੂਫ਼ਾਨੀ ਪਾਰੀ ਖੇਡਦੇ ਹੋਏ ਲਾਇਆ ਦੋਹੜਾ ਸੈਂਕੜਾ, ਜਾਣੋ ਕਿੰਨੇ ਲਾਏ ਚੌਕੇ-ਛੱਕੇ

07/04/2021 7:38:58 PM

ਸਪੋਰਟਸ ਡੈਸਕ— ਕ੍ਰਿਕਟ ਦੇ ਸਭ ਤੋਂ ਛੋਟੇ ਫ਼ਾਰਮੈਟ ਟੀ-20 ’ਚ ਤੁਸੀਂ ਕਈ ਖਿਡਾਰੀਆਂ ਨੂੰ ਸੈਂਕੜਾ ਲਾਉਂਦੇ ਹੋਏ ਦੇਖਿਆ ਹੋਵੇਗਾ। ਪਰ ਕੀ ਕਿਸੇ ਖਿਡਾਰੀ ਨੂੰ ਟੀ-20 ’ਚ ਦੋਹਰਾ ਸੈਂਕੜਾ ਜੜਦੇ ਹੋਏ ਦੇਖਿਆ ਹੈ ਜਾਂ ਅਜਿਹੇ ਕਿਸੇ ਖਿਡਾਰੀ ਦਾ ਨਾਂ ਸੁਣਿਆ ਹੈ। ਦਿੱਲੀ ਦੇ ਇਕ ਕ੍ਰਿਕਟਰ ਸੁਬੋਧ ਭਾਟੀ ਨੇ ਟੀ-20 ਕ੍ਰਿਕਟ ’ਚ ਤੂਫ਼ਾਨੀ ਪਾਰੀ ਖੇਡਦੇ ਹੋਏ ਦੋਹਰਾ ਸੈਂਕੜਾ ਜੜ ਦਿੱਤਾ ਹੈ। ਉਨ੍ਹਾਂ ਨੇ ਕਲੱਬ ਕ੍ਰਿਕਟ ਵੱਲੋਂ ਖੇਡਦੇ ਹੋਏ ਇਹ ਰਿਕਾਰਡ ਬਣਾਇਆ ਹੈ।
ਇਹ ਵੀ ਪੜ੍ਹੋ : ਪ੍ਰਿਥਵੀ ਸ਼ਾਹ ਨੂੰ ਇੰਗਲੈਂਡ ਬੁਲਾਉਣ ਦੇ ਖ਼ਿਲਾਫ਼ ਨੇ ਕਪਿਲ ਦੇਵ, ਕਿਹਾ- ਅਜਿਹਾ ਹੋਇਆ ਤਾਂ ਖਿਡਾਰੀਆਂ ਦਾ ਹੋਵੇਗਾ ਅਪਮਾਨ

ਰਣਜੀ ਕ੍ਰਿਕਟਰ ਸੁਬੋਧ ਭਾਟੀ ਨੇ ਦਿੱਲੀ ਇਲੈਵਨ ਨਿਊ ਟੀਮ ਲਈ ਬੱਲੇਬਾਜ਼ੀ ਕਰਦੇ ਹੋਏ ਪਾਰੀ ਦੀ ਸ਼ੁਰੂਆਤ ਕੀਤੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੰਬਾ ਖ਼ਿਲਾਫ਼ ਦੋਹਰਾ ਸੈਂਕੜਾ ਜੜ ਦਿੱਤਾ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ 79 ਗੇਂਦਾਂ ’ਤੇ 205 ਦੌੜਾਂ ਬਣਾਈਆਂ ਜਿਸ ’ਚ 17 ਛੱਕੇ ਤੇ ਇੰਨੇ ਹੀ ਚੌਕੇ ਸ਼ਾਮਲ ਸਨ। ਉਨ੍ਹਾਂ ਦੀ ਇਸੇ ਪਾਰੀ ਦੀ ਬਦੌਲਤ ਕਲੱਬ ਟੀ-20 ਟੂਰਨਾਮੈਂਟ ’ਚ ਦਿੱਲੀ ਇਲੈਵਨ ਵਿਊ ਨੇ ਕੁਲ 256 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਇਸ ਪਾਰੀ ਨਾਲ ਕਾਫ਼ੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਤੋਂ ਪਹਿਲਾਂ ਸੁਬੋਧ ਨੇ ਘਰੇਲੂ ਟੂਰਨਾਮੈਂਟ ’ਚ ਮਹੱਤਵਪੂਰਨ ਦੌੜਾਂ ਬਣਾ ਕੇ ਦਿੱਲੀ ਦੀ ਟੀਮ ਮਦਦ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News