ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋਈ ਬਾਲੀਵੁੱਡ ਦੀ ਇਹ ਹਸੀਨਾ, ਮਸ਼ਹੂਰ ਕ੍ਰਿਕਟਰ ਦਾ ਪੁੱਤ ਹੀ...
Friday, Jul 11, 2025 - 12:27 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਨੇਹਾ ਨੇ ਕਬੂਲਿਆ ਕਿ ਉਹ ਆਪਣੇ ਪਤੀ ਅੰਗਦ ਬੇਦੀ ਨਾਲ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਚੁੱਕੀ ਸੀ ਅਤੇ ਉਸ ਸਮੇਂ ਉਨ੍ਹਾਂ ਦਾ ਰਿਸ਼ਤਾ ਅੰਗਦ ਬੇਦੀ ਨਾਲ ਨਵਾਂ-ਨਵਾਂ ਹੀ ਸ਼ੁਰੂ ਹੋਇਆ ਸੀ। ਇਹ ਗੱਲ ਉਹਨਾਂ ਨੇ ਪਹਿਲੀ ਵਾਰ ਖੁੱਲ੍ਹ ਕੇ ਮੀਡੀਆ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ।
ਇਹ ਵੀ ਪੜ੍ਹੋ: ਕੈਫੇ 'ਚ ਗੋਲੀਬਾਰੀ ਮਗਰੋਂ ਕਪਿਲ ਸ਼ਰਮਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਪ੍ਰੈਗਨੈਂਸੀ ਦਾ ਪਤਾ ਕਿਸ ਤਰ੍ਹਾਂ ਲੱਗਿਆ?
ਇੱਕ ਇੰਟਰਵਿਊ ਵਿੱਚ ਨੇਹਾ ਨੇ ਦੱਸਿਆ ਕਿ ਉਹ ਇਕ ਦਿਨ ਇਕ ਰੈਸਟੋਰੈਂਟ ਵਿਚ ਡਿਨਰ ਕਰ ਰਹੀ ਸੀ। ਇਸ ਦੌਰਾਨ ਉਹ ਸੋਹਾ ਅਲੀ ਖਾਨ ਦੇ ਪਤੀ ਕੁਣਾਲ ਖੇਮੂ ਦੇ ਸਾਹਮਣੇ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਦਿਨ ਸੋਹਾ ਨਾਲ ਗੱਲ ਕਰਦਿਆਂ ਆਪਣੀ ਪ੍ਰੈਗਨੈਂਸੀ ਦੀ ਗੱਲ ਸਾਂਝੀ ਕੀਤੀ। ਸੋਹਾ ਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹਾਂ। ਉਸ ਸਮੇਂ ਮੈਂ ਕੁਆਰੀ ਸੀ ਅਤੇ ਮੈਂ ਅੰਗਦ ਨੂੰ ਠੀਕ ਤਰ੍ਹਾਂ ਜਾਣਦੀ ਵੀ ਨਹੀਂ ਸੀ।
ਅੰਗਦ ਬੇਦੀ ਨਾਲ ਰਿਸ਼ਤਾ
ਨੇਹਾ ਨੇ ਕਿਹਾ ਕਿ ਅੰਗਦ ਅਤੇ ਉਹਨਾਂ ਦੀ ਮੁਲਾਕਾਤ ਨਵੀਂ-ਨਵੀਂ ਹੋਈ ਸੀ, ਉਨ੍ਹਾਂ ਨੇ ਥੋੜ੍ਹੇ ਦਿਨ ਹੀ ਡੇਟ ਕੀਤੀ ਸੀ। ਇਨ੍ਹਾਂ ਹਾਲਾਤਾਂ 'ਚ ਪ੍ਰੈਗਨੈਂਟ ਹੋਣਾ ਅਤੇ ਇਹ ਗੱਲ ਮਾਪਿਆਂ ਨੂੰ ਦੱਸਣਾ, ਉਨ੍ਹਾਂ ਲਈ ਬਹੁਤ ਹੀ ਮੁਸ਼ਕਲ ਸੀ। ਨੇਹਾ ਮੁਤਾਬਕ, “ਜਦੋਂ ਤੁਸੀਂ ਅਜੇ ਵੀ ਵਿਆਹ ਨਹੀਂ ਕੀਤਾ, ਰਿਸ਼ਤੇ ਨੂੰ ਸਮਾਂ ਨਹੀਂ ਦਿੱਤਾ, ਅਤੇ ਅਚਾਨਕ ਇਹ ਖ਼ਬਰ ਮਿਲਦੀ ਹੈ, ਤਾਂ ਮਾਪਿਆਂ ਨੂੰ ਦੱਸਣਾ ਸਭ ਤੋਂ ਮੁਸ਼ਕਰ ਕੰਮ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਪਣੀ ਦੋਸਤ ਨੂੰ ਦੱਸਣਾ ਮਾਪਿਆਂ ਨੂੰ ਦੱਸਣ ਨਾਲੋਂ ਸੌਖਾ ਸੀ।
ਇਹ ਵੀ ਪੜ੍ਹੋ: ਪੁਜਾਰੀ ਨੇ ਬਿਊਟੀ Queen ਨਾਲ ਮੰਦਰ ਦੇ ਅੰਦਰ ਕੀਤੀ ਗੰਦੀ ਹਰਕਤ, ਮਾਡਲ ਨੇ ਕਿਹਾ- ਉਸ ਨੇ ਮੇਰੇ...
ਅਚਾਨਕ ਵਿਆਹ ਤੇ ਅਫਵਾਵਾਂ
ਨੇਹਾ ਅਤੇ ਅੰਗਦ ਨੇ 10 ਮਈ 2018 ਨੂੰ ਦਿੱਲੀ ਦੇ ਗੁਰਦੁਆਰੇ ਵਿੱਚ ਇਕ ਨਿੱਜੀ ਸਮਾਰੋਹ ਵਿਚ ਵਿਆਹ ਕੀਤਾ, ਜਿਸ ਵਿੱਚ ਸਿਰਫ਼ 30-40 ਮਹਿਮਾਨ ਸ਼ਾਮਿਲ ਸਨ। ਇਹ ਵਿਆਹ ਇੰਨਾ ਅਚਾਨਕ ਸੀ ਕਿ ਸੋਹਾ ਅਲੀ ਖਾਨ ਵਰਗੇ ਨੇੜਲੇ ਦੋਸਤਾਂ ਨੂੰ ਵੀ ਸੱਦਾ ਨਹੀਂ ਦਿੱਤਾ ਜਾ ਸਕਿਆ।
ਇਹ ਵੀ ਪੜ੍ਹੋ: ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ
ਲੋਕਾਂ ਨੇ ਚੁੱਕੇ ਸਵਾਲ
ਲੋਕ ਨੇ ਸਵਾਲ ਚੁੱਕੇ ਕਿ ਕੀ ਤੁਸੀਂ ਸਿਰਫ਼ ਇਸ ਕਰਕੇ ਇਕੱਠੇ ਹੋ ਕਿ ਅਜਿਹਾ ਹੋ ਗਿਆ ਜਾਂ ਤੁਸੀਂ ਸੱਚਮੁੱਚ ਇਕੱਠੇ ਰਹਿਣਾ ਚਾਹੁੰਦੇ ਸੀ? ਪਰ ਹੁਣ ਸਭ ਠੀਕ ਹੈ।
ਇਹ ਵੀ ਪੜ੍ਹੋ: ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ
ਪਰਿਵਾਰਕ ਜ਼ਿੰਦਗੀ
ਨੇਹਾ ਅਤੇ ਅੰਗਦ ਦੀ ਧੀ ਮੇਹਰ ਦਾ ਜਨਮ ਨਵੰਬਰ 2018 ਵਿੱਚ ਹੋਇਆ ਅਤੇ 2021 ਵਿੱਚ ਉਨ੍ਹਾਂ ਦੇ ਪੁੱਤਰ ਗੁਰਿਕ ਨੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਕੀਤਾ।
ਇਹ ਵੀ ਪੜ੍ਹੋ: Air India ਜਹਾਜ਼ ਹਾਦਸੇ ਦਾ ਅਸਲ ਕਾਰਨ ਆਇਆ ਸਾਹਮਣੇ, ਪਾਇਲਟ ਨੇ ਚੱਲਦਾ ਇੰਜਣ ਕਰ ਦਿੱਤਾ ਸੀ ਬੰਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8