IPL 2027 ਤੋਂ ਪਹਿਲਾਂ ਵੱਡੇ ਬਦਲਾਅ ਦੀ ਤਿਆਰੀ ''ਚ ਟੀਮ, 14.2 ਕਰੋੜ ਦਾ ਖਿਡਾਰੀ ਹੋਵੇਗਾ ਬਾਹਰ!

Monday, Nov 02, 2026 - 12:36 PM (IST)

IPL 2027 ਤੋਂ ਪਹਿਲਾਂ ਵੱਡੇ ਬਦਲਾਅ ਦੀ ਤਿਆਰੀ ''ਚ ਟੀਮ, 14.2 ਕਰੋੜ ਦਾ ਖਿਡਾਰੀ ਹੋਵੇਗਾ ਬਾਹਰ!

ਸਪੋਰਟਸ ਡੈਸਕ- ਆਈ.ਪੀ.ਐੱਲ. 2027 ਲਈ ਬੀ.ਸੀ.ਸੀ.ਆਈ. ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਰੀਆਂ 10 ਟੀਮਾਂ ਨੂੰ 15 ਨਵੰਬਰ ਤੱਕ ਆਪਣੀ ਰਿਟੈਨਸ਼ਨ ਲਿਸਟ ਜਾਰੀ ਕਰਨੀ ਹੋਵੇਗੀ, ਜਦੋਂ ਕਿ ਖਿਡਾਰੀਆਂ ਦੀ ਨਿਲਾਮੀ 16 ਦਸੰਬਰ ਨੂੰ ਹੋਵੇਗੀ। ਇਸ ਦੌਰਾਨ ਚੇਨਈ ਸੁਪਰ ਕਿੰਗਜ਼ (CSK) ਵਿੱਚ ਵੱਡੇ ਬਦਲਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਟੀਮ ਆਪਣੇ ਪਰਸ (ਬਜਟ) ਦਾ ਪੈਸਾ ਵਧਾਉਣ ਲਈ ਪਿਛਲੀ ਨਿਲਾਮੀ ਵਿੱਚ ਮਹਿੰਗੇ ਭਾਅ ਖਰੀਦੇ ਗਏ ਦੋ ਉੱਭਰਦੇ ਖਿਡਾਰੀਆਂ—ਪ੍ਰਸ਼ਾਂਤ ਵੀਰ ਅਤੇ ਕਾਰਤਿਕ ਸ਼ਰਮਾ—ਨੂੰ ਰਿਲੀਜ਼ ਕਰਨ 'ਤੇ ਵਿਚਾਰ ਕਰ ਰਹੀ ਹੈ। ਸਾਲ 2026 ਦੀ ਨਿਲਾਮੀ ਵਿੱਚ ਸੀ.ਐੱਸ.ਕੇ. ਨੇ 30 ਲੱਖ ਰੁਪਏ ਦੇ ਬੇਸ ਪ੍ਰਾਈਜ਼ ਵਾਲੇ ਪ੍ਰਸ਼ਾਂਤ ਵੀਰ ਨੂੰ 14.20 ਕਰੋੜ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ, ਉਹ ਪਿਛਲੇ ਸੀਜ਼ਨ ਦੇ 6 ਮੈਚਾਂ ਵਿੱਚ ਸਿਰਫ਼ 90 ਦੌੜਾਂ ਹੀ ਬਣਾ ਸਕੇ ਅਤੇ ਇੱਕ ਵੀ ਵਿਕਟ ਹਾਸਲ ਨਹੀਂ ਕਰ ਸਕੇ।

ਦੂਜੇ ਪਾਸੇ, ਵਿਕਟਕੀਪਰ-ਬੱਲੇਬਾਜ਼ ਕਾਰਤਿਕ ਸ਼ਰਮਾ ਨੂੰ ਵੀ ਸੀ.ਐੱਸ.ਕੇ. ਨੇ 14.20 ਕਰੋੜ ਰੁਪਏ ਦੀ ਵੱਡੀ ਬੋਲੀ ਲਗਾ ਕੇ ਟੀਮ ਵਿੱਚ ਸ਼ਾਮਲ ਕੀਤਾ ਸੀ। ਕਾਰਤਿਕ ਨੇ 11 ਮੈਚਾਂ ਵਿੱਚ 295 ਦੌੜਾਂ ਬਣਾਈਆਂ, ਜੋ ਟੀਮ ਦੀਆਂ ਉਮੀਦਾਂ ਅਤੇ ਉਨ੍ਹਾਂ ਦੀ ਕੀਮਤ ਦੇ ਹਿਸਾਬ ਨਾਲ ਘੱਟ ਮੰਨਿਆ ਜਾ ਰਿਹਾ ਹੈ।

ਫਿਲਹਾਲ ਸੀ.ਐੱਸ.ਕੇ. ਦੇ ਪਰਸ ਵਿੱਚ ਸਿਰਫ਼ 2.4 ਕਰੋੜ ਰੁਪਏ ਬਾਕੀ ਹਨ। ਜੇਕਰ ਬਜਟ ਵਿੱਚ 5 ਕਰੋੜ ਰੁਪਏ ਦਾ ਵਾਧਾ ਹੁੰਦਾ ਵੀ ਹੈ, ਤਾਂ ਵੀ ਟੀਮ ਕੋਲ ਨਵੀਂ ਨਿਲਾਮੀ ਲਈ ਸਿਰਫ਼ 7.5 ਕਰੋੜ ਰੁਪਏ ਦੇ ਲਗਭਗ ਹੀ ਹੋਣਗੇ, ਜਿਸ ਨਾਲ ਬਾਕੀ ਟੀਮਾਂ ਦੇ ਮੁਕਾਬਲੇ ਬੋਲੀ ਲਗਾਉਣਾ ਮੁਸ਼ਕਲ ਹੋਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ, ਟੀਮ ਇਹਨਾਂ ਦੋਵਾਂ ਵਿੱਚੋਂ ਇੱਕ ਜਾਂ ਦੋਵਾਂ ਖਿਡਾਰੀਆਂ ਨੂੰ ਰਿਲੀਜ਼ ਕਰਕੇ ਆਪਣਾ ਬਜਟ ਵਧਾ ਸਕਦੀ ਹੈ ਅਤੇ ਲੋੜ ਪੈਣ 'ਤੇ ਨਿਲਾਮੀ ਵਿੱਚ ਉਹਨਾਂ ਨੂੰ ਘੱਟ ਕੀਮਤ 'ਚ ਦੁਬਾਰਾ ਖਰੀਦਣ ਦੀ ਕੋਸ਼ਿਸ਼ ਕਰ ਸਕਦੀ ਹੈ। 15 ਨਵੰਬਰ ਨੂੰ ਰਿਟੈਨਸ਼ਨ ਲਿਸਟ ਆਉਣ ਤੋਂ ਬਾਅਦ ਹੀ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋਵੇਗੀ।


author

Tarsem Singh

Content Editor

Related News