ਸਰਦਾਰ ਦੇ ਨਾਲ-ਨਾਲ ਵਿਸ਼ਵ ਕੱਪ ਤੱਕ ਇਨ੍ਹਾਂ ਖਿਡਾਰੀਆਂ ਨੂੰ ਟੀਮ ''ਚ ਰੱਖਣਾ ਚਾਹੀਦੈ : ਸੁਬੈਯਾ

02/11/2018 4:55:03 PM

ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਹਾਕੀ ਇੰਡੀਆ ਨੇ ਇਕ ਵਾਰ ਫਿਰ ਸੀਨੀਅਰ ਰਾਸ਼ਟਰੀ ਹਾਕੀ ਕੈਂਪ ਲਈ ਚੁਣੇ ਗਏ 33 ਖਿਡਾਰੀਆਂ 'ਚ ਜਗ੍ਹਾ ਦਿੱਤੀ ਹੈ। ਲੱਖ ਟਕੇ ਦਾ ਸਵਾਲ ਹੈ ਕਿ 3 ਮਾਰਚ ਤੋਂ ਮਲੇਸ਼ੀਆ 'ਚ ਅਜਨਾਲ ਸ਼ਾਹ ਕੱਪ ਤੇ 5 ਅਪ੍ਰੈਲ ਤੋਂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਉਨ੍ਹਾਂ ਨੂੰ ਭਾਰਤ ਦੀ ਸੀਨੀਅਰ ਟੀਮ 'ਚ ਜਗ੍ਹਾ ਮਿਲ ਸਕੇਗੀ ਜਾਂ ਫਿਰ ਭੁਵਨੇਸ਼ਵਰ 'ਚ ਦਸੰਬਰ 'ਚ ਹੋਏ ਹਾਕੀ ਵਰਲਡ ਲੀਗ ਫਾਈਨਲਸ ਤੇ ਹਾਲ ਹੀ 'ਚ ਨਿਊਜ਼ੀਲੈਂਡ 'ਚ 2 ਪੜਾਅ ਦੇ ਹਾਕੀ ਟੂਰਨਾਮੈਂਟ ਦੀ ਤਰ੍ਹਾਂ ਫਿਰ ਟੀਮ ਤੋਂ ਬਾਹਰ ਰੱਖਿਆ ਜਾਵੇਗਾ।

ਜੇਕਰ ਫਿੱਟ ਹਨ ਤਾਂ ਟੀਮ 'ਚ ਜਗ੍ਹਾ ਮਿਲਣੀ ਚਾਹੀਦੀ
ਇਸ ਵਾਰ ਭਾਰਤ ਦੇ ਸਾਬਕਾ ਓਲੰਪਿਕ ਗੋਲਕੀਪਰ ਏ.ਬੀ. ਸੁਬੈਯਾ ਨੇ ਕਿਹਾ, ''ਸਰਦਾਰ ਸਿੰਘ ਜੇਕਰ ਪੂਰੀ ਤਰ੍ਹਾਂ ਨਾਲ ਫਿੱਟ ਹਨ ਤੇ ਟਾਪ ਫਾਰਮ 'ਚ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਦੋਨਾਂ ਟੂਰਨਾਮੈਂਟਾਂ 'ਚ ਅਜਮਾਉਣ ਦੇ ਨਾਲ ਇਸ ਸਾਲ ਦੇ ਆਖਰ 'ਚ ਹੋਣ ਵਾਲੇ ਵਿਸ਼ਵ ਕੱਪ ਤੱਕ ਕੈਂਪ 'ਚ ਰੱਖਣ ਦੇ ਨਾਲ-ਨਾਲ ਟੀਮ 'ਚ ਵੀ ਰੱਖਣਾ ਚਾਹੀਦਾ ਹੈ। ਸਰਦਾਰ ਸਿੰਘ ਵਰਗੇ ਖਿਡਾਰੀਆਂ ਦਾ ਤਜ਼ਰਬਾ ਅਜੇ ਵੀ ਵਿਸ਼ਵ ਕੱਪ 'ਚ ਭਾਰਤੀ ਟੀਮ ਲਈ ਬਹੁਤ ਅਹਿਮ ਹੈ।''

ਵਿਸ਼ਵ ਕੱਪ ਲਈ ਅਹਿਮ ਹੋਣਗੇ ਇਹ ਖਿਡਾਰੀ
ਸਰਦਾਰ ਦੀ ਤਰ੍ਹਾਂ ਹੀ ਸਟਰਾਈਕਰ ਐੱਸ.ਵੀ. ਸੁਨੀਲ ਤੇ ਗੋਲ ਕੀਪਰ ਸ਼੍ਰੀਜੇਸ਼ ਨੂੰ ਘੱਟੋਂ-ਘੱਟ ਇਸ ਸਾਲ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਟੀਮ 'ਚ ਰੱਖਣਾ ਚਾਹੀਦਾ ਹੈ। ਉੱਥੇ ਹੀ ਸੁਨੀਲ ਦੀ ਰਫਤਾਰ ਬਤੌਰ ਸਟਰਾਈਕਰ ਅਜੇ ਵੀ ਬਰਕਰਾਰ ਹੈ। ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਹੁਣ ਪੂਰੀ ਤਰ੍ਹਾਂ ਨਾਲ ਫਿੱਟਨੈਸ ਸਾਬਤ ਕਰਨ ਵੱਲ ਹਨ। ਸ਼੍ਰੀਜੇਸ਼ ਜਦੋਂ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਣਗੇ ਤਾਂ ਇਹ ਸਾਰੇ ਖਿਡਾਰੀ ਭਾਰਤ ਲਈ ਵਿਸ਼ਵ ਕੱਪ 'ਚ ਅਹਿਮ ਹੋਣਗੇ।


Related News