ਤਾਹਿਰ, ਮਲਿਕ ਤੇ ਡੂਮਿਨੀ- ਨੇ ਵਰਲਡ ਕੱਪ ਦੇ ਰੰਗ ਮੰਚ ਤੋਂ ਕ੍ਰਿਕਟ ਨੂੰ ਕਿਹਾ ਅਲਵਿਦਾ

07/07/2019 11:50:36 AM

ਸਪੋਰਟਸ ਡੈਸਕ— ਇੰਗਲੈਂਡ ਤੇ ਵੇਲਸ 'ਚ ਖੇਡੇ ਜਾ ਰਹੇ ਵਰਲਡ ਕੱਪ ਦੇ ਰੰਗ ਮੰਚ ਤੋਂ ਕਈ ਖਿਡਾਰੀਆਂ ਨੇ ਵਨ ਡੇ ਕ੍ਰਿਕਟ ਨੂੰ ਅਲਵਿਦਾ ਕਿਹਾ। ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਤੋਂ ਲੈ ਕੇ ਦੱ. ਅਫਰੀਕਾ ਦੇ ਫਿਰਕੀ ਗੇਂਦਬਾਜ਼ ਇਮਰਾਨ ਤਾਹਿਰ ਤੱਕ। ਵੇਖੋ ਕਿਨ੍ਹਾਂ ਖਿਡਾਰੀਆਂ ਨੇ ਵਰਲਡ ਕੱਪ 'ਚ ਹੀ ਆਪਣੇ ਵਨ-ਡੇ ਕਰਿਅਰ ਦਾ ਆਖਰੀ ਮੁਕਾਬਲਾ ਖੇਡਿਆ।  

ਇਮਰਾਨ ਤਾਹਿਰ (ਦੱਖਣੀ ਅਫਰੀਕਾ)
ਸਪਿਨਰ ਇਮਰਾਨ ਤਾਹਿਰ ਨੇ ਦੱਖਣੀ ਅਫਰੀਕਾ ਲਈ ਆਪਣਾ ਆਖਰੀ ਵਨਡੇ ਇੰਟਰਨੈਸ਼ਨਲ ਮੁਕਾਬਲਾ ਖੇਡਿਆ। ਸ਼ਨੀਵਾਰ ਨੂੰ ਆਸਟਰੇਲੀਆ ਦੇ ਖਿਲਾਫ ਖੇਡਿਆ ਗਿਆ ਮੈਚ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੁਕਾਬਲਾ ਸੀ। ਤਾਹਿਰ ਨੇ ਟਵਿਟਰ 'ਤੇ ਸੰਨਿਆਸ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਟਵੀਟ 'ਚ ਕਿਹਾ - ਮੈਂ ਆਖਰੀ ਵਾਰ ਦੱਖਣੀ ਅਫਰੀਕਾ ਦੀ ਜਰਸੀ ਪਹਿਣ ਕੇ ਵਨ-ਡੇ ਇੰਟਰਨੈਸ਼ਨਲ ਖੇਡਣ ਉਤਰ ਰਿਹਾ ਹਾਂ, ਇਹ ਮੇਰੇ ਲਈ ਬਹੁਤ ਭਾਵੁਕ ਪਲ ਹੈ। ਮੈਂ ਤਹਿਦਿਲ ਤੋਂ ਉਨ੍ਹਾਂ ਸਾਰਿਆਂ ਲੋਕਾਂ ਦਾ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਪੂਰੇ ਕਰਿਅਰ ਦੇ ਦੌਰਾਨ ਮੇਰਾ ਨਾਲ ਦਿੱਤਾ ਤੇ ਨਾਲ ਹੀ ਕ੍ਰਿਕਟ ਦੱਖਣੀ ਅਫਰੀਕਾ ਨੂੰ ਵਿਸ਼ੇਸ਼ ਰੂਪ ਨਾਲ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹੇ ਨੇ ਮੇਰੇ ਸੁਪਨਿਆਂ ਨੂੰ ਹਕੀਕਤ 'ਚ ਬਦਲਿਆ ।  

ਰਿਕਾਰਡ-

ਵਨ-ਡੇ-107, ਵਿਕਟਾਂ-173, ਬੈਸਟ- 7/45 

ਸ਼ੋਇਬ ਮਲਿਕ (ਪਾਕਿਸਤਾਨ) 
ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਨੇ ਵੀ ਬੰਗਲਾਦੇਸ਼ ਦੇ ਖਿਲਾਫ ਟੀਮ ਦੇ ਮੁਕਾਬਲੇ ਤੋਂ ਬਾਅਦ ਵਨ-ਡੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ, ਅੱਜ ਮੈਂ O49 ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਮੈਂ ਉਨ੍ਹਾਂ ਸਾਰਿਆਂ ਖਿਡਾਰੀਆਂ ਜਿਨ੍ਹਾਂ ਦੇ ਨਾਲ ਮੈਂ ਖੇਡਿਆ, ਉਹ ਸਾਰਿਆਂ ਕੋਚਿਸ ਜਿਨ੍ਹਾਂ ਦੇ ਅੰਡਰ ਮੈਂ ਟ੍ਰੇਨਿੰਗ ਲਈ, ਪਰਿਵਾਰ, ਦੋਸਤ, ਮੀਡੀਆ ਤੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ। ਮਲਿਕ ਨੇ ਕਿਹਾ ਕਿ ਉਹ O49 ਕ੍ਰਿਕਟ ਛੱਡ ਕੇ ਕਾਫ਼ੀ ਦੁਖੀ ਹਨ ਪਰ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰ  ਦੇ ਨਾਲ ਜ਼ਿਆਦਾ ਸਮਾਂ ਗੁਜ਼ਾਰਨ ਦਾ ਸਮਾਂ ਮਿਲੇਗਾ।

ਰਿਕਾਰਡ
ਮੈਚ-287, ਪਾਰੀ-258, ਦੌੜਾਂ-7534,  ਟਾਪ ਸਕੋਰ-143, ਔਸਤ-34.55, ਸੈਂਕੜੇ-9, ਅਰਧ ਸੈਂਰੜੇ-44, ਵਿਕਟਾਂ-158, ਬੈਸਟ ਗੇਂਦਬਾਜ਼ੀ-4/19 

ਜੇ. ਪੀ ਡੂਮਿਨੀ ( ਦੱਖਣੀ ਅਫਰੀਕਾ) 
ਬੱਲੇਬਾਜ਼ੀ ਆਲਰਾਊਡਰ ਜੇ. ਪੀ ਡੂਮਿਨੀ ਨੇ ਵੀ ਆਸਟਰੇਲੀਆ ਦੇ ਖਿਲਾਫ ਵਰਲਡ ਕੱਪ ਦੇ ਮੁਕਾਬਲੇ ਤੋਂ ਬਾਅਦ O49 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਡੂਮਿਨੀ ਨੇ ਦੱ. ਅਫਰੀਕਾ ਲਈ 198 O49 ਮੁਕਾਬਲੇ ਖੇਡੇ। 35 ਸਾਲ ਦਾ ਡੂਮਿਨੀ ਨੇ 5103 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਚਾਰ ਸੈਂਕੜੇ ਤੇ 27 ਅਰਧ ਸੈਂਕੜੇ ਲਗਾਏ। ਨਾਲ ਹੀ ਉਨ੍ਹਾਂ ਨੇ 69 ਵਿਕਟਾਂ ਵੀ ਲਈਆਂ।  

ਇਯਾਨ ਗੂਲਡ (ਇੰਗਲੈਂਡ) 
ਇੰਗਲੈਂਡ ਦੇ ਇਯਾਨ ਗੂਲਡ ਨੇ ਆਪਣੇ ਅੰਪਾਇਰਿੰਗ ਕਰਿਅਰ ਤੋਂ ਵਿਦਾ ਲੈਣ ਦਾ ਇਰਾਦਾ ਕਰ ਲਿਆ ਹੈ। ਸ਼ਨੀਵਾਰ ਨੂੰ ਹੇਡਿੰਗਲੇ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਮੁਕਾਬਲਾ ਉਨ੍ਹਾਂ ਦੇ  ਅੰਪਾਇਰਿੰਗ ਕਰਿਅਰ ਦਾ ਆਖਰੀ ਮੁਕਾਬਲਾ ਸੀ। ਗੂਲਡ ਨੇ ਆਪਣੇ ਕਰੀਅਰ 'ਚ 74 ਟੈਸਟ ਮੈਚਾਂ 'ਚ ਅੰਪਾਇਰਿੰਗ ਕੀਤੀ। ਉਥੇ ਹੀ ਭਾਰਤ 'ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਗਿਆ ਮੈਚ ਉਨ੍ਹਾਂ ਦੇ ਕਰੀਅਰ ਦਾ 140ਵਾਂ ਵਨ-ਡੇ ਇੰਟਰਨੈਸ਼ਨਲ ਮੈਚ ਸੀ। ਗੂਲਡ ਦਾ ਇਹ ਚੌਥਾ ਵਿਸ਼ਵ ਕੱਪ ਸੀ। ਉਹ 2011 'ਚ ਭਾਰਤ ਤੇ ਪਾਕਿਸਤਾਨ ਦੇ 'ਚ ਮੋਹਾਲੀ 'ਚ ਹੋਏ ਮੈਚ ਦੇ ਦੌਰਾਨ ਵੀ ਇਕ ਅੰਪਾਇਰ ਸਨ।


Related News