ਵਿਰਾਟ ਨਾਲ ਬਹਿਸ ਕਰਨਾ ਇਨ੍ਹਾਂ ਖਿਡਾਰੀਆਂ ਨੂੰ ਪਿਆ ਮਹਿੰਗਾ, ਮਿਲਿਆ ਕਰਾਰਾ ਜਵਾਬ (ਵੀਡੀਓ)

Friday, Sep 22, 2017 - 11:42 AM (IST)

ਵਿਰਾਟ ਨਾਲ ਬਹਿਸ ਕਰਨਾ ਇਨ੍ਹਾਂ ਖਿਡਾਰੀਆਂ ਨੂੰ ਪਿਆ ਮਹਿੰਗਾ, ਮਿਲਿਆ ਕਰਾਰਾ ਜਵਾਬ (ਵੀਡੀਓ)

ਕੋਲਕਾਤਾ— ਬੀਤੀ ਰਾਤ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਸ ਵਿਚ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਨੂੰ ਭਾਰਤ ਨੇ 50 ਦੌੜਾਂ ਨਾਲ ਜਿੱਤ ਕੇ ਆਪਣੇ ਨਾਮ ਕੀਤਾ। ਇਸ ਮੁਕਾਬਲੇ ਵਿਚ ਕਪਤਾਨ ਵਿਰਾਟ ਕੋਹਲੀ ਨੇ ਅਹਿਮ 92 ਦੌੜਾਂ ਦੀ ਪਾਰੀ ਖੇਡੀ। ਜਿਸਦੀ ਮਦਦ ਨਾਲ ਭਾਰਤ ਨੇ 252 ਦੌੜਾਂ ਦਾ ਸਕੋਰ ਖੜਾ ਕੀਤਾ। ਇਸਦੇ ਜਵਾਬ ਵਿੱਚ ਆਸਟਰੇਲੀਆਈ ਟੀਮ ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ ਅਤੇ ਯੁਜਵੇਂਦਰ ਚਹਿਲ ਦੀ ਬਿਹਤਰੀਨ ਗੇਂਦਬਾਜ਼ੀ ਅੱਗੇ 202 ਦੌੜਾਂ ਉੱਤੇ ਸਿਮਟ ਗਈ।

ਬੌਖਲਾਈ ਆਸਟਰੇਲੀਆਈ ਟੀਮ
ਪਰ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬੌਖਲਾਈ ਆਸਟਰੇਲੀਆਈ ਟੀਮ ਭਾਰਤੀ ਪਾਰੀ ਦੌਰਾਨ ਇਕ ਸਮੇਂ ਵਿਰਾਟ ਕੋਹਲੀ ਨਾਲ ਉਲਝ ਗਈ। ਭਾਰਤੀ ਟੀਮ ਦੀ ਬੱਲੇਬਾਜੀ ਦੇ 33ਵੇਂ ਓਵਰ ਵਿਚ ਮਾਰਕਸ ਸਟੋਇਨਸ ਨੇ ਇਕ ਧੀਮੀ ਰਫਤਾਰ ਦੀ ਗੇਂਦ ਸੁੱਟੀ। ਜਿਸਨੂੰ ਕੇਦਾਰ ਜਾਧਵ ਖੇਡ ਨਾ ਸਕੇ। ਗੇਂਦ ਸਿੱਧੇ ਵਿਕਟਕੀਪਰ ਕੋਲ ਗਈ ਅਤੇ ਵਿਕਟਕੀਪਰ ਮੈਥਿਊ ਵੇਡ ਦੇ ਹੱਥਾਂ ਉੱਤੇ ਜਾ ਲੱਗੀ। ਜਿਸ ਦੇ ਬਾਅਦ ਉਹ ਦਰਦ ਨਾਲ ਕੁਰਲਾਉਣ ਲੱਗੇ।

ਵੇਡ ਨੂੰ ਸੱਟ ਲੱਗਣ ਤੋਂ ਬਾਅਦ ਵਿਰਾਟ ਨੇ ਲਿਆ ਸਿੰਗਲ
ਇਸ ਸਮੇਂ ਨਾਨ ਸਟਰਾਈਕਰ ਐਂਡ ਉੱਤੇ ਵਿਰਾਟ ਕੋਹਲੀ ਖੜ੍ਹੇ ਹੋਏ ਸਨ, ਜਦੋਂ ਉਨ੍ਹਾਂ ਨੇ ਵੇਡ ਦੇ ਹੱਥੋਂ ਗੇਂਦ ਨਿਕਲਦੇ ਵੇਖੀ ਤਾਂ ਤੁਰੰਤ ਇਕ ਸਿੰਗਲ ਲੈ ਲਿਆ। ਪਰ ਇਸ ਚੀਜ ਨੂੰ ਲੈ ਕੇ ਗੇਂਦਬਾਜ ਸਟੋਇਨਸ ਹੈਰਾਨ ਰਹਿ ਗਏ ਅਤੇ ਵਿਰਾਟ ਵੱਲ ਦੇਖਣ ਲੱਗੇ। ਮੈਚ ਦੌਰਾਨ ਕੁਮੈਂਟੇਟਰਸ ਨੇ ਕਿਹਾ ਕਿ ਵੇਡ ਨੂੰ ਸੱਟ ਲੱਗੀ ਹੋਣ ਦੇ ਬਾਅਦ ਵਿਰਾਟ ਦਾ ਸਿੰਗਲ ਲੈਣਾ ਸਟੋਇਨਸ ਨੂੰ ਵਧੀਆ ਨਹੀਂ ਲੱਗਾ।

ਕੋਹਲੀ ਨੇ ਦਿੱਤਾ ਕਰਾਰਾ ਜਵਾਬ
ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਵਿਰਾਟ ਨੀਲ ਗੱਲ ਕੀਤੀ ਜਿਸਦੇ ਬਾਅਦ ਵਿਰਾਟ ਨੇ ਵੀ ਸਟੋਇਨਸ ਨੂੰ ਜਵਾਬ ਦੇ ਦਿੱਤੇ। ਪਰ ਇਸਦੇ ਬਾਅਦ ਮੈਥਿਊ ਵੇਡ ਵੀ ਇਸ ਛੀਂਟਾਕਸ਼ੀ ਵਿਚ ਸ਼ਾਮਲ ਹੋ ਗਏ ਅਤੇ ਵਿਕਟਾਂ ਦੇ ਪਿੱਛੇ ਤੋਂ ਹੀ ਵਿਰਾਟ ਨਾਲ ਬਹਿਸ ਕਰਨ ਲੱਗੇ। ਪਰ ਇਸਦੇ ਬਾਅਦ ਵਿਰਾਟ ਨੇ ਵੀ ਮੈਥਿਊ ਵੇਡ ਨੂੰ ਜ਼ੋਰਦਾਰ ਜਵਾਬ ਦਿੱਤਾ। ਇਸਦੇ ਬਾਅਦ ਦੋਨਾਂ ਖਿਡਾਰੀਆਂ ਵਿਚਾਲੇ ਥੋੜ੍ਹੀ ਦੇਰ ਤੱਕ ਬੋਲ-ਚਾਲ ਹੁੰਦੀ ਰਹੀ। ਹਾਲਾਂਕਿ ਵਿਰਾਟ ਨੇ ਜਿਸ ਸ਼ਾਨਦਾਰ ਤਰੀਕੇ ਨਾਲ ਸਟੋਇਨਸ ਅਤੇ ਵੇਡ ਨੂੰ ਚੁੱਪ ਕਰਾਇਆ ਉਸਦੇ ਬਾਅਦ ਮੈਦਾਨ ਉੱਤੇ ਮੌਜੂਦ ਸਾਰੇ ਭਾਰਤੀ ਦਰਸ਼ਕਾਂ ਨੇ ਵੀ ਰੌਲਾ ਪਾ ਕੇ ਇਸ ਵਿਚ ਵਿਰਾਟ ਦਾ ਸਪੋਰਟ ਕੀਤਾ।
ਹਾਲਾਂਕਿ ਵਿਰਾਟ ਕੋਹਲੀ ਨੇ ਬੇਹੱਦ ਸੰਜਮ ਤਰੀਕੇ ਨਾਲ ਇਸ ਮਨ-ਮੁਟਾਵ ਨੂੰ ਅੱਗੇ ਨਹੀਂ ਵਧਣ ਦਿੱਤਾ।

ਵੀਡੀਓ ਵਿਚ ਦੇਖੋ ਵਿਰਾਟ ਤੇ ਵੇਡ ਵਿਚਾਲੇ ਕਹਾ-ਸੁਣੀ—

"Fair call to take a run", reckon the commentators

 


Related News