IPL 2020 ਦੀ ਨਿਲਾਮੀ 'ਚ ਇਨ੍ਹਾਂ ਧਾਕੜ ਖਿਡਾਰੀਆਂ ਨੂੰ ਸ਼ਾਇਦ ਹੀ ਮਿਲੇ ਕੋਈ ਖਰੀਦਦਾਰ

12/19/2019 11:39:08 AM

ਸਪੋਰਟਸ ਡੈਸਕ— ਆਈ. ਪੀ. ਐੱਲ. 2020 ਲਈ ਕੋਲਕਾਤਾ 'ਚ ਵੀਰਵਾਰ ਮਤਲਬ ਕਿ ਅੱਜ ਸ਼ਾਮ 3.30 ਵਜੇ ਤੋਂ ਨਿਲਾਮੀ ਸ਼ੁਰੂ ਹੋਣੀ ਹੈ। 73 ਖਾਲੀ ਸਥਾਨਾਂ ਨੂੰ ਭਰਨ ਲਈ 8 ਟੀਮਾਂ ਆਮਣੇ-ਸਾਹਮਣੇ ਹੋਣਗੀਆਂ। ਨਿਲਾਮੀ 'ਚ ਕੁਲ 332 ਖਿਡਾਰੀ ਸ਼ਾਮਲ ਹੋ ਰਹੇ ਹਨ ਜਿਨ੍ਹਾਂ 'ਚ 186 ਭਾਰਤੀ ਖਿਡਾਰੀ ਹਨ, ਜਦ ਕਿ 143 ਵਿਦੇਸ਼ੀ ਹਨ। ਤਿੰਨ ਖਿਡਾਰੀ ਆਈ. ਸੀ. ਸੀ. ਦੇ ਐਸੋਸੀਏਟ ਮੈਬਰਾਂ ਦੇ ਹਨ। ਨਿਲਾਮੀ ਦੌਰਾਨ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਕੋਲ ਸਭ ਤੋਂ ਜ਼ਿ‍ਆਦਾ ਪੈਸੇ ਹਨ। ਉਥੇ ਹੀ ਮੁੰਬਈ ਇੰਡੀਅਨਜ਼ ਅਤੇ ਚੇਨ‍ਈ ਸੁਪਰਕਿੰਗਜ਼ ਕੋਲ ਸਭ ਤੋਂ ਘੱਟ ਪੈਸੇ ਹਨ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਕੋਲ ਖਰਚ ਕਰਨ ਲਈ 42.70 ਕਰੋੜ ਰੁਪਏ ਹਨ ਅਤੇ ਉਸ ਵਲੋਂ ਪੂਰੇ ਜ਼ੋਰਾਂ ਨਾਲ ਬੋਲੀ ਲਗਾਉਣ ਦੀ ਉਮੀਦ ਹੈ। ਇਸ ਨਿਲਾਮੀ ਦੇ ਦੌਰਾਨ ਕੁਝ ਖਿਡਾਰੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਸ਼ਾਇਦ ਹੀ ਇਸ ਵਾਰ ਕੋਈ ਖਰੀਦਦਾਰ ਮਿਲੇ।PunjabKesari
ਚੇਤੇਸ਼ਵਰ ਪੁਜਾਰਾ
ਭਾਰਤੀ ਟੈਸ‍ਟ ਟੀਮ ਦੇ ਮਜ਼ਬੂਤ ਖਿਡਾਰੀ ਹਨ ਪਰ ਆਈ. ਪੀ. ਐੱਲ. 'ਚ ਉਨ੍ਹਾਂ 'ਤੇ ਟੀਮਾਂ ਦਾਂਵ ਲਗਾਉਣ ਤੋਂ ਝਿੱਜਕਦੀਆਂ ਹਨ। ਉਨ੍ਹਾਂ ਨੇ ਆਈ. ਪੀ. ਐੱਲ. 'ਚ 30 ਮੈਚ ਖੇਡੇ ਹਨ ਪਰ ਉਹ ਇਸ ਫਾਰਮੈਟ ਦੇ ਹਿਸਾਬ ਨਾਲ ਆਪਣੀ ਖੇਡ ਨੂੰ ਕਦੇ ਉਭਾਰ ਨਹੀਂ ਸਕੇ। ਆਈ. ਪੀ. ਐੱਲ. 'ਚ ਉਨ੍ਹਾਂ ਨੇ 22 ਪਾਰੀਆਂ 'ਚ 20.53 ਦੀ ਔਸਤ ਨਾਲ 390 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦੀ ਸ‍ਟ੍ਰਾਈਕ ਰੇਟ 99.74 ਦੀ ਰਹੀ ਹੈ। ਉਹ ਆਈ. ਪੀ. ਐੱਲ. 'ਚ ਕਿੰਗ‍ਜ਼ ਇਲੈਵਨ ਪੰਜਾਬ, ਕੋਲਕਾਤਾ, ਨਾਈਟ ਰਾਈਡਰਜ਼, ਰਾਇਲ ਚੈਲੇਂਜਰਸ ਬੈਂਗਲੁਰੂ ਵਲੋਂ ਖੇਡੇ ਹਨ। ਆਈ. ਪੀ. ਐੱਲ. 2020 ਨਿਲਾਮੀ 'ਚ ਉਨ੍ਹਾਂ ਦੀ ਬੇਸ ਪ੍ਰਾਈਜ਼ 50 ਲੱਖ ਰੁਪਏ ਰੱਖੀ ਹੈ।PunjabKesariਡੇਲ ਸ‍ਟੇਨ
ਦੱਖਣੀ ਅਫਰੀਕਾ ਦਾ ਇਹ ਤੇਜ਼ ਗੇਂਦਬਾਜ਼ ਹੁਣ ਆਪਣੇ ਕ੍ਰਿਕਟ ਕਰੀਅਰ ਦੇ ਢਲਾਣ 'ਤੇ ਹੈ। ਪਿਛਲੇ ਸਾਲ ਉਹ ਆਈ. ਪੀ. ਐੱਲ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਨਾਥਨ ਕੁਲ‍ਟਰ ਨਾਇਲ ਦੇ ਰਿਪ‍ਲੇਸਮੈਂਟ ਦੇ ਰੂਪ 'ਚ ਖੇਡੇ ਸਨ। ਉਹ ਕੁਝ ਹੀ ਮੈਚਾਂ 'ਚ ਖੇਡੇ ਸਨ ਅਤੇ ਫਿਰ ਜ਼ਖਮੀ ਦੇ ਚੱਲਦੇ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਉਹ ਵਰਲ‍ਡ ਕੱਪ 2019 'ਚ ਵੀ ਨਹੀਂ ਖੇਡੇ ਸਨ। ਹਾਲਾਂਕਿ ਹੁਣ ਉਸ ‍ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਦੱਸਿਆ ਹੈ। ਉਸ ਦੀ ਬੇਸ ਪ੍ਰਾਈਜ਼ 2 ਕਰੋੜ ਰੁਪਏ ਹੈ। ਆਈ. ਪੀ. ਐੱਲ 'ਚ ਉਸ ਨੇ 92 ਮੈਚਾਂ 'ਚ 96 ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਦਾ ਵਿਕਟਾਂ ਲੈਣ ਦੀ ਔਸਤ 24.74 ਦੀ ਰਹੀ ਹੈ।PunjabKesariਪ੍ਰਵੀਨ ਤੰਬੇ
ਆਈ. ਪੀ. ਐੱਲ. 2020 ਦੀ ਨੀਲਾਮੀ 'ਚ ਸ਼ਾਮਲ ਹੋਣ ਵਾਲਾ ਪ੍ਰਵੀਨ ਤੰਬੇ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਤੰਬੇ ਆਈ. ਪੀ. ਐੱਲ. 'ਚ ਖੇਡਣ ਵਾਲੇ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੋਣ ਦਾ ਰਿਕਾਰਡ ਪਹਿਲਾਂ ਤੋਂ ਹੀ ਆਪਣੇ ਨਾਂ ਰੱਖਦੇ ਹਨ। ਉਸ ਨੇ 41 ਸਾਲ ਦੀ ਉਮਰ 'ਚ ਆਈ. ਪੀ. ਐੱਲ ਡੈਬਿਊ ਕੀਤਾ ਸੀ। ਇਸ ਟੂਟੂਰਨਾਮੈਂਟ 'ਚ ਉਸ ਨੇ 33 ਮੈਚਾਂ 'ਚ 28 ਵਿਕਟਾਂ ਹਾਸਲ ਕੀਤੀਆਂ ਹਨ। ਉਹ ਰਾਜਸ‍ਥਾਨ ਰਾਇਲ‍ਜ਼ ਲਈ ਖੇਡੇ ਸਨ ਅਤੇ ਬਾਅਦ 'ਚ ਗੁਜਰਾਤ ਲਾਇੰਜ਼ ਅਤੇ ਸਨਰਾਇਜ਼ਰਸ ਹੈਦਰਾਬਾਦ 'ਚ ਸ਼ਾਮਲ ਰਿਹਾ ਹੈ।PunjabKesari
ਐਂਜੇਲੋ ਮੈਥਿ‍ਊਜ਼
ਸ਼੍ਰੀਲੰਕਾ ਦੇ ਸਾਬਕਾ ਕਪ‍ਤਾਨ ਅਤੇ ਆਲਰਾਊਂਡਰ ਖਿਡਾਰੀ ਮੈਥਿ‍ਊਜ਼ ਵੀ ਆਈ. ਪੀ. ਐੱਲ. 2020 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਬੇਸ ਪ੍ਰਾਈਸ 2 ਕਰੋੜ ਰੁਰੁਪਏ ਰੱਖੀ ਹੈ ਪਰ ਉਨ੍ਹਾਂ 'ਤੇ ਦਾਂਵ ਲੱਗਣਾ ਕਾਫ਼ੀ ਮੁਸ਼ਕਿਲ ਹੈ। ਉਹ ਪਿਛਲੇ ਸਾਲ ਦੀ ਨਿਲਾਮੀ ਦੌਰਾਨ ਅਨਸੋਲ‍ਡ ਰਹੇ ਸਨ। 32 ਸਾਲ ਦੇ ਮੈਥਿ‍ਊਜ਼ ਆਖਰੀ ਵਾਰ ਆਈ. ਪੀ. ਐੱਲ. 'ਚ ਦਿੱਲੀ ਡੇਅਰਡੇਵਿਲ‍ਸ (ਹੁਣ ਦਿੱਲੀ ਕੈਪੀਟਲ‍ਸ) ਲਈ ਖੇਡੇ ਸਨ। ਉਨ੍ਹਾਂ ਨੇ 49 ਆਈ. ਪੀ. ਐੱਲ. ਮੈਚਾਂ 'ਚ 23.35 ਦੀ ਔਸਤ ਨਾਲ 724 ਦੌੜਾਂ ਬਣਾਈਆਂ ਹਨ ਅਤੇ 27 ਵਿਕਟਾਂ ਲਈਆਂ ਹਨ।PunjabKesariਕੋਲਿਨ ਇੰਗਰਾਮ
ਦੱਖਣੀ ਅਫਰੀਕਾ ਦੇ ਇਸ ਬੱ‍ਲੇਬਾਜ਼ ਨੂੰ ਦਿੱਲ‍ੀ ਕੈਪੀਟਲ‍ਸ ਨੇ ਰਿਲੀਜ਼ ਕਰ ਦਿੱਤਾ ਸੀ। ਉਸ ਨੇ ਆਈ. ਪੀ. ਐੱਲ. 2019 ਦੀ ਨਿਲਾਮੀ 'ਚ 6.40 ਕਰੋੜ ਰੁਪਏ 'ਚ ਦਿੱਲੀ‍ ਕੈਪੀਟਲ‍ਸ ਨੇ ਖਰੀਦਿਆ ਸੀ ਪਰ ਕੋਲਿਨ ਇੰਗਰਾਮ ਬੱ‍ਲੇਬਾਜ਼ੀ 'ਚ ਅਸਫਲ ਰਿਹਾ ਸੀ। ਉਸ ਨੇ 15 ਮੈਚਾਂ 'ਚ 205 ਦੌੜਾਂ ਬਣਾਈਆਂ ਸਨ।PunjabKesari


Related News