ਲਾਕਡਾਊਨ ਦੀ ਵਜ੍ਹਾ ਤੋਂ ਭਾਰਤੀ ਕ੍ਰਿਕਟ ਨੂੰ ਹੋਏ ਇਹ ਫਾਇਦੇ

04/24/2020 12:37:08 PM

ਨਵੀਂ ਦਿੱਲੀ : ਇਨ੍ਹੀਂ ਦਿਨੀ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ। ਦੁਨੀਆ ਭਰ ਦੇ ਕਰੀਬ 200 ਦੇਸ਼ਾਂ ਤਕ ਕੋਰੋਨਾ ਪਹੁੰਚ ਚੁੱਕਿਆ ਹੈ, ਜਿਸ ਕਾਰਨ ਕਰੀਬ 27 ਲੱਖ ਲੋਕ ਹੁਣ ਤਕ ਇਨਫੈਕਟਡ ਹੋ ਚੁੱਕੇ ਹਨ ਤਾਂ ਉੱਥੇ ਹੀ ਮਰਨ ਵਾਲਿਆਂ ਦਾ ਅੰਕੜਾ ਵੀ 2 ਲੱਖ ਦੇ ਕਰੀਬ ਪਹੁੰਚਦਾ ਦਿਖਾਈ ਦੇ ਰਿਹਾ ਹੈ। 

ਲਾਕਡਾਊਨ ਵਿਚ ਕ੍ਰਿਕਟ ਦੀਆਂ ਹਾਂ ਪੱਖੀ ਗੱਲਾਂ
ਕੋਰੋਨਾ ਨਾਲ ਮਚੀ ਤਬਾਹੀ ਵਿਚਾਲੇ ਸਾਰੇ ਦੇਸ਼ਾਂ ਦੀਆਂ ਸਰਾਕਾਰਾਂ ਨੇ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਹੈ, ਤਾਂ ਜੋ ਇਸ ਵਿਸ਼ਵ ਪੱਧਰੀ ਮਹਾਮਾਰੀ ਬੀਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਇਸੇ ਵਜ੍ਹਾ ਤੋਂ ਕ੍ਰਿਕਟ ਜਗਤ ਵਿਚ ਇਨ੍ਹੀਂ ਦਿਨੀ ਅਕਾਲ ਪਿਆ ਹੋਇਆ ਹੈ। ਕੋਰੋਨਾ ਕਾਰਨ ਹੁਣ ਤਕ ਕਈ ਕ੍ਰਿਕਟ ਈਵੈਂਟ ਰੱਦ ਕਰ ਦਿੱਤੇ ਗਏ ਹਨ।

PunjabKesari

ਭਾਰਤ ਨਹੀਂ ਦੇਵੇਗਾ ਆਪਣੇ ਖਿਡਾਰੀਆਂ ਨੂੰ ਏਸ਼ੀਆ ਕੱਪ 'ਚ ਆਰਾਮ
ਭਾਰਤੀ ਕ੍ਰਿਕਟ ਟੀਮ ਦਾ ਸ਼ੈਡਿਊਲ ਕਾਫੀ ਰੁੱਝਿਆ ਰਹਿੰਦਾ ਹੈ, ਇਸ ਵਿਚ ਕੋਈ ਸ਼ੱਕ ਨਹੀਂ ਹੈ। ਪਿਛਲੇ ਕੁਝ ਮਹੀਨਿਆਂ ਵਿਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਇਕ ਤੋਂ ਬਾਅਦ ਇਕ ਲਗਾਤਾਰ ਸੀਰੀਜ਼ ਖੇਡ ਰਹੇ ਹਨ, ਜਿਸ ਵਿਚ ਕਈ ਵੱਡੇ ਖਿਡਾਰੀਆਂ ਨੇ ਆਪਣੇ ਲਈ ਆਰਾਮ ਦੀ ਮੰਗ ਵੀ ਕੀਤੀ ਸੀ ਪਰ ਇਸ ਤੋਂ ਬਾਅਦ ਵੀ ਉਹ ਟੀਮ ਨਾਲ ਲਗਾਤਾਰ ਖੇਡਦੇ ਰਹੇ। ਭਾਰਤ ਪਿਛਲੇ ਮਹੀਨੇ ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਨੂੰ ਵਿਚਾਲੇ ਹੀ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਖਿਡਾਰੀ ਇਨ੍ਹੀਂ ਦਿਨੀ ਆਪਣੇ ਘਰਾਂ ਵਿਚ ਲਗਾਤਾਰ ਆਰਾਮ ਕਰ ਰਹੇ ਹਨ। ਅਜਿਹੇ 'ਚ ਜੇਕਰ ਏਸ਼ੀਆ ਕੱਪ ਹੁੰਦਾ ਹੈ ਤਾਂ ਉੱਥੇ ਹੀ ਇਹ ਵੀ ਤੈਅ ਹੁੰਦਾ ਹੈ ਕਿ ਕਿਸੇ ਵੀ ਵੱਡੇ ਖਿਡਾਰੀ ਨੂੰ ਆਰਾਮ ਨਹੀਂ ਦਿੱਤਾ ਜਾਵੇਗਾ ਅਤੇ ਸਾਰੇ ਹਿੱਸਾ ਲੈ ਸਕਣਗੇ।


Ranjit

Content Editor

Related News