ਰੈਲਮੀਨੀਆ 35 ਤੋਂ ਬਾਅਦ WWE ਨੂੰ ਅਲਵਿਦਾ ਕਹਿ ਸਕਦੇ ਹਨ ਇਹ 2 ਸੁਪਰਸਟਾਰ

Thursday, Mar 07, 2019 - 01:34 PM (IST)

ਰੈਲਮੀਨੀਆ 35 ਤੋਂ ਬਾਅਦ WWE ਨੂੰ ਅਲਵਿਦਾ ਕਹਿ ਸਕਦੇ ਹਨ ਇਹ 2 ਸੁਪਰਸਟਾਰ

ਨਵੀਂ ਦਿੱਲੀ : ਸਾਬਕਾ ਯੂ. ਐੱਸ. ਚੈਂਪੀਅਨ ਰੂਸੇਵ ਨੇ ਹਾਲ ਹੀ 'ਚ ਕੰਪਨੀ ਛੱਡਣ ਦੇ ਸੰਕੇਤ ਸੋਸ਼ਲ ਮੀਡੀਆ 'ਤੇ ਦਿੱਤੇ ਹਨ। ਪ੍ਰਸ਼ੰਸਕਾਂ ਦੇ ਟਵੀਟ ਦਾ ਜਵਾਬ ਦਿੰਦਿਆਂ ਉਸ ਨੇ ਇਹ ਸੰਕੇਤ ਦਿੱਤੇ ਹਨ। ਰੂਸੇਵ ਅਤੇ ਉਸ ਦੀ ਪਤਨੀ ਲਾਨਾ ਕਈ ਸਾਲਾਂ ਤੋਂ ਡਬਲਯੂ. ਡਬਲਯੂ. ਈ. ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਹਮੇਸ਼ਾ ਮੌਂਸਟਰ ਹੀਲ ਦੇ ਤੌਰ 'ਤੇ ਪੁਸ਼ ਕੀਤਾ ਹੈ। ਸਟ੍ਰੀਕ ਵੀ ਉਨ੍ਹਾਂ ਦੇ ਨਾਂ ਸੀ ਪਰ ਰੈਸਲਮੀਨੀਆ 31 ਵਿਚ ਜਦੋਂ ਉਨ੍ਹਾਂ ਦਾ ਮੁਕਾਬਲਾ ਯੂ. ਐੱਸ. ਟਾਈਟਲ ਲਈ ਜਾਨ ਸੀਨਾ ਦੇ ਨਾਲ ਹੋਇਆ ਤਾਂ ਉਹ ਟੁੱਟ ਗਈ।

PunjabKesari

ਨਾਕਾਮੁਰਾ ਅਤੇ ਰੂਸੇਵ ਦੀ ਫੋਟੋ ਇਕ ਪ੍ਰਸ਼ਸਕ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਹ ਫੋਟੋ ਸਮੈਕਡਾਊਨ ਵਿਚ ਹੋਏ ਇਕ ਮੈਚ ਦੀ ਸੀ। ਇਸ ਵਿਚ ਰੂਸੇਵ ਨੇ ਲਿਖਿਆ ਕਿ ਇਹ ਸ਼ਾਇਦ ਤੁਸੀਂ ਆਖਰੀ ਵਾਰ ਦੇਖ ਰਹੇ ਹੋ। ਰੈਸਲਮੀਨੀਆ ਨੂੰ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਹੈ। ਵੈਸੇ ਹੀ ਕਈ ਸੁਪਰਸਟਾਰ ਇਸ ਸਮੇਂ ਰਿਲੀਜ਼ ਹੋ ਗਏ ਹਨ। ਰੌਂਡਾ ਰਾਊਜੀ ਦੇ ਪ੍ਰਸ਼ੰਸਕਾਂ ਲਈ ਵੀ ਇਹ ਚੰਗੀ ਖਬਰ ਨਹੀਂ ਹੈ। ਡੇਵ ਮੈਲਟਜ਼ਰ ਨੇ ਕਿਹਾ ਕਿ ਰੈਸਲਮੀਨੀਆ 35 ਦੀ ਰਾਤ ਰੌਂਡਾ ਰਾਊਜੀ ਲਈ ਆਖਰੀ ਹੋਵੇਗੀ। ਹਾਲਾਂਕਿ ਇਹ ਗੱਲ ਅਜੇ ਕਲੀਅਰ ਨਹੀਂ ਹੈ ਕਿ ਉਹ ਕਦੋਂ ਤੱਕ ਬਾਹਰ ਰਹੇਗੀ। ਰੈਸਲਮੀਨੀਆ ਤੋਂ ਬਾਅਦ ਉਹ  ਨਵੇਂ ਕਰਾਰ 'ਤੇ ਸਾਈਨ ਕਰ ਸਕਦੀ ਹੈ।


Related News