ਚਿੱਲੀ-ਕੋਲੰਬੀਆ ਵਿਚਾਲੇ ਹੋਵੇਗਾ ਦੋਸਤਾਨਾ ਮੈਚ
Wednesday, Sep 18, 2019 - 08:02 PM (IST)

ਸਾਂਤਿਯਾਗੋ— ਚਿੱਲੀ ਅਤੇ ਕੋਲੰਬੀਆ ਅਗਲੇ ਮਹੀਨੇ ਇਕ-ਦੂਜੇ ਨਾਲ ਦੋਸਤਾਨਾ ਅੰਤਰਰਾਸ਼ਟਰੀ ਮੈਚ ਖੇਡਣਗੇ, ਜੋ 2022 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਤੋਂ ਪਹਿਲਾਂ ਉਸ ਦੀਆਂ ਤਿਆਰੀਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਚਿੱਲੀ ਫੁੱਟਬਾਲ ਸੰਘ ਨੇ ਇਸ ਦਾ ਐਲਾਨ ਕੀਤਾ।
ਚਿੱਲੀ ਅਤੇ ਕੋਲੰਬੀਆ ਵਿਚਾਲੇ ਮੁਕਾਬਲਾ 12 ਅਕਤੂਬਰ ਨੂੰ ਸਪੇਨ ਦੇ ਆਲੀਕਾਂਤੇ ਸਥਿਤ ਜੋਸ ਰਿਕੋ ਪੇਰੇਜ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦੱਖਣੀ ਅਮਰੀਕੀ ਵਿਰੋਧੀਆਂ ਵਿਚਾਲੇ ਆਖਰੀ ਵਾਰ ਮੁਕਾਬਲਾ ਜੂਨ 'ਚ ਹੋਏ ਕੋਪਾ ਅਮਰੀਕਾ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਪੜਾਅ 'ਚ ਹੋਇਆ ਸੀ, ਜਿਥੇ ਚਿਲੀ ਨੇ ਸਾਓ ਪਾਓਲੋ 'ਚ ਪੈਨਲਟੀ ਵਿਚ ਜਿੱਤ ਦਰਜ ਕੀਤੀ ਸੀ।