ਗਲਬਜ਼ ਖਰੀਦਣ ਦੇ ਵੀ ਪੈਸੇ ਨਹੀਂ ਸੀ, ਇਸ ਤਰ੍ਹਾਂ ਬਣੇ ਬਾਕਸਿੰਗ ਚੈਂਪੀਅਨ

09/03/2018 10:35:54 AM

ਨਵੀਂ ਦਿੱਲੀ : ਇੰਡੋਨੇਸ਼ੀਆ ਵਿਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਮੁੱਕੇਬਾਜ਼ ਉਮੀਦਾਂ ਦੇ ਮੁਤਾਬਕ ਤਮਗੇ ਜਿੱਤਣ ਵਿਚ ਅਸਫਲ ਰਹੇ। ਹਾਲਾਂਕਿ ਇਕ ਮੁੱਕੇਬਾਜ਼ ਅਮਿਤ ਪੰਘਾਲ ਨੇ ਆਪਣੇ ਪ੍ਰਦਰਸ਼ਨ ਨਾਲ ਨਾ ਸਿਰਫ ਸੋਨ ਤਮਗਾ ਜਿੱਤਿਆ ਸਗੋਂ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਭਵਿੱਖ ਲਈ ਉਮੀਦਾਂ ਜਗਾ ਦਿੱਤੀਆਂ ਹਨ। ਹਰਿਆਣਾ ਦਾ ਇਹ ਪ੍ਰਭਾਵਸ਼ਾਲੀ ਮੁੱਕੇਬਾਜ਼ ਰੋਹਤਕ ਦੇ ਮੈਨਾ ਪਿੰਡ ਦਾ ਵਸਨੀਕ ਹੈ। ਅਮਿਤ ਦੇ ਪਿਤਾ ਦੇ ਕੋਲ ਸਿਰਫ ਇਕ ਏਕੜ ਜਮੀਨ ਹੈ, ਜਿਸ ਵਿਚ ਉਹ ਕਣਕ ਅਤੇ ਬਾਜਰਾ ਬੀਜਦੇ ਹਨ। ਪਰਿਵਾਰ ਦੇ ਆਰਥਿਕ ਹਾਲਾਤ ਅਜਿਹੇ ਵੀ ਨਹੀਂ ਕਿ ਬਹੁਚ ਚੰਗਾ ਕਿਹਾ ਜਾ ਸਕੇ। ਇਹੀ ਵਜ੍ਹਾ ਹੈ ਕਿ ਅਮਿਤ ਦੇ ਵੱਡੇ ਭਰਾ ਅਜੇ ਪੰਘਾਲ ਨੂੰ ਮੁੱਕੇਬਾਜ਼ੀ ਛੱਡਣੀ ਪਈ ਸੀ। ਅਮਿਤ ਦੇ ਵੱਡੇ ਭਰਾ ਅਜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਨਿਲ ਧਨਕਰ ਤੋਂ ਕੋਚਿੰਗ ਲਈ ਹੈ ਅਤੇ ਉਹ ਵੀ ਅੰਤਰਰਾਸ਼ਟਰੀ ਮੁੱਕੇਬਾਜ਼ ਬਣ ਸਕਦੇ ਸੀ ਪਰ ਘਰ ਦੀ ਆਰਥਿਕ ਹਾਲਾਤ ਚੰਗੀ ਨਾ ਹੋਣ ਕਾਰਨ ਉਸ ਦਾ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ।
PunjabKesari
ਦੱਸ ਦਈਏ ਕਿ ਅਜੇ ਪੰਘਾਲ ਨੇ ਸਾਲ 2011 ਵਿਚ ਭਾਰਤੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਨੇ ਇਹ ਯਕੀਨੀ ਕੀਤਾ ਕਿ ਅਮਿਤ ਦੀ ਮੁੱਕੇਬਾਜ਼ੀ ਦੀ ਟ੍ਰੇਨਿੰਗ ਜਾਰੀ ਰਹੇ। ਅਮਿਤ ਦਾ ਬਾਕਸਿੰਗ ਦੇ ਪ੍ਰਤੀ ਜੁਨੂਨ ਅਤੇ ਸਮਰਪਣ ਹੀ ਸੀ ਕਿ ਉਨ੍ਹਾਂ ਨੇ ਬਿਨਾ ਬਾਕਸਿੰਗ ਗਲਬਜ਼ ਦੇ ਹੀ ਟ੍ਰੇਨਿੰਗ ਕੀਤੀ। ਅਜੇ ਨੇ ਦੱਸਿਆ ਕਿ ਅਮਿਤ ਦੇ ਗਲਬਜ਼ ਪੁਰਾਣੇ ਹੋ ਕੇ ਫੱਟ ਚੁੱਕੇ ਸੀ, ਜਿਸ ਕਾਰਨ ਕਰੀਬ 6 ਮਹੀਨੇ ਤੱਕ ਬਿਨਾ ਬਾਕਸਿੰਗ ਗਲਬਜ਼ ਦੇ ਟ੍ਰੇਨਿੰਗ ਕੀਤੀ। ਸਾਡੇ ਕੋਲ ਉਸ ਸਮੇ ਗਲਬਜ਼ ਖਰੀਦਣ ਦੇ ਪੈਸੇ ਨਹੀਂ ਸੀ, ਕਿਉਂਕਿ ਉਸ ਦੀ ਕੀਮਤ 3000 ਰੁਪਏ ਸੀ। ਬਾਕਸਰ ਦੇ ਗ੍ਰੋਥ ਲਈ ਚੰਗੀ ਡਾਈਟ ਬੇਹੱਦ ਲੋੜੀਂਦੀ ਹੈ ਅਤੇ ਇਹ ਇਕ ਅਜਿਹੀ ਚੀਜ਼ ਸੀ ਜਿਸ ਦੀ ਕਮੀ ਅਮਿਤ ਦੇ ਕੋਲ ਹਮੇਸ਼ਾ ਰਹੀ।
PunjabKesari
ਜ਼ਿਕਰਯੋਗ ਹੈ ਕਿ ਅਮਿਤ ਵੀ ਭਾਰਤੀ ਸੇਨਾ ਵਿਚ ਜੂਨੀਅਰ ਕਮਿਸ਼ਨਡ ਅਫਸਰ ਦੇ ਤੌਰ 'ਤੇ ਨੌਕਰੀ ਕਰਦੇ ਹਨ ਅਤੇ ਨਾਇਬ ਸੂਬੇਦਾਰ ਦੇ ਆਹੁਦੇ 'ਤੇ ਤੈਨਾਤ ਹਨ। ਅਮਿਤ ਨੇ ਸਾਲ 2006 ਵਿਚ ਆਪਣੀ ਬਾਕਸਿੰਗ ਦੀ ਸ਼ੁਰੂਆਤ ਕੀਤੀ ਸੀ। ਅਮਿਤ ਦੇ ਪਿਤਾ ਚਾਹੁੰਦੇ ਹਨ ਕਿ ਹੁਣ ਉਹ ਓਲੰਪਿਕ ਵਿਚ ਸੋਨ ਤਮਗਾ ਜਿੱਤਣ 'ਤੇ ਆਪਣਾ ਧਿਆਨ ਦੇਣ। ਅਮਿਤ ਦੇ ਪਿਤਾ ਵਜਿੰਦਰ ਦਾ ਕਹਿਣਾ ਹੈ ਕਿ ਏਸ਼ੀਆਡ ਵਿਚ ਸੋਨ ਤਮਗਾ ਜਿੱਤਣਾ ਇਕ ਮੀਲ ਦਾ ਪੱਥਰ ਹੈ। ਸਾਡੇ ਪਰਿਵਾਰ ਨੇ ਜੋ ਵੀ ਤਿਆਗ ਕੀਤੇ ਹਨ ਉਹ ਇਕ ਓਲੰਪਿਕ ਤਮਗੇ ਲਈ ਕੀਤੇ ਹਨ। ਏਸ਼ੀਆਡ ਦਾ ਤਮਗਾ ਉਨ੍ਹਾਂ ਦੇ ਵਿਸ਼ਵਾਸ ਵਿਚ ਵਾਧਾ ਕਰੇਗਾ। ਇਸ ਦੇ ਨਾਲ ਹੀ ਏਸ਼ੀਆਡ ਨਾਲ ਉਸ ਨੂੰ ਉਹ ਜ਼ਰੂਰੀ ਤਜ਼ਰਬਾ ਮਿਲੇਗਾ ਜੋ ਓਲੰਪਿਕ ਵਰਗੇ ਵੱਡੇ ਮੰਚ ਤੋਂ ਵੀ ਜ਼ਰੂਰੀ ਹੈ। ਓਲੰਪਿਕ ਤਮਗਾ ਜਿੱਤਣਾ ਨਾ ਸਿਰਫ ਉਸ ਦਾ ਸਗੋਂ ਸਾਡਾ ਸਭ ਦਾ ਸੁਪਨਾ ਹੈ।

PunjabKesari


Related News