BCCI ਨੇ ਲਿਸਟ ਕੀਤੀ ਜਾਰੀ, IPL ਦੀਆਂ ਨਵੀਆਂ ਟੀਮਾਂ ਦੇ ਲਈ ਇੰਨਾਂ 6 ਸ਼ਹਿਰਾਂ ''ਚ ਹੈ ਟੱਕਰ
Monday, Sep 06, 2021 - 09:00 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਆਈ. ਪੀ. ਐੱਲ. 2022 ਸੀਜ਼ਨ ਵਿਚ ਨਵੀਆਂ 2 ਟੀਮਾਂ ਦੇ ਰਾਹੀ ਹਿੰਦੀ ਭਾਸ਼ਾ ਬਾਜ਼ਾਰ 'ਤੇ ਨਿਸ਼ਾਨਾ ਬਣਾ ਸਕਦਾ ਹੈ। ਬੀ.ਸੀ.ਸੀ.ਆਈ. ਦੇ ਇਕ ਅਹੁਦੇਦਾਰ ਨੇ ਇਸ ਤੋਂ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਨਵੀਆਂ ਟੀਮਾਂ ਨੂੰ ਸ਼ਾਮਲ ਕਰਨ ਦੇ ਕਦਮ ਉਦੇਸ਼ ਲੀਗ ਦੇ ਦੇਸ਼ ਭਰ ਦੇ ਸੰਤੁਲਨ ਨੂੰ ਠੀਕ ਕਰਨਾ ਹੈ। ਸਮਝਿਆ ਜਾਂਦਾ ਹੈ ਕਿ ਬੀ.ਸੀ.ਸੀ.ਆਈ. ਨੇ ਜ਼ੋਨਲ ਅਸੰਤੁਲਨ ਅਤੇ ਵਪਾਰ ਦੇ ਮੌਕਿਆਂ ਨੂੰ ਧਿਆਨ ਵਿਚ ਰੱਖਦੇ ਹੋਏ 6 ਸ਼ਹਿਰਾਂ ਗੁਹਾਟੀ, ਰਾਂਚੀ, ਕਟਕ, ਅਹਿਮਦਾਬਾਦ, ਲਖਨਊ ਤੇ ਧਰਮਸ਼ਾਲਾ ਨੂੰ ਵਿਕਰੀ ਦੇ ਲਈ ਰੱਖਿਆ ਹੈ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਟੈਸਟ ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਤੋੜਿਆ ਕਪਿਲ ਦੇਵ ਦਾ ਰਿਕਾਰਡ
ਫਿਲਹਾਲ ਨਿਲਾਮੀ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ ਪਰ ਇਸ ਪ੍ਰਕਿਰਿਆ ਵਿਚ ਇਕ ਹੋਰ ਮਹੀਨਾ ਲੱਗਣ ਦੀ ਉਮੀਦ ਹੈ। ਨਵੀਆਂ ਟੀਮਾਂ ਦੇ ਲਈ 2 ਹਜ਼ਾਰ ਕਰੋੜ ਰੁਪਏ ਦਾ ਆਧਾਰ ਮੁੱਲ ਤੈਅ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਦੇ ਕੋਲ ਉਪਲੱਬਧ ਅੰਕੜਿਆਂ ਦੇ ਅਨੁਸਾਰ ਹਿੰਦੀ ਭਾਸ਼ਾ ਖੇਤਰਾਂ ਵਿਚ ਖੇਡਾਂ ਦੀ ਖਪਤ ਇੰਨੀ ਜ਼ਿਆਦਾ ਹੈ ਕਿ ਇਹ ਕਿਸੇ ਹੋਰ ਖੇਤਰ ਦੀ ਤੁਲਣਾ ਦੇ ਕਰੀਬ ਵੀਂ ਨਹੀਂ ਆਉਂਦਾ ਹੈ। ਉਪਲੱਬਧ ਅੰਕੜਿਆਂ ਦੇ ਅਨੁਸਾਰ 2020 ਵਿਚ ਸਟਾਰ ਸਪੋਰਟਸ ਦੇ ਆਈ. ਪੀ. ਐੱਲ. ਕਵਰੇਜ਼ ਦੇ ਚਾਰ ਬਿਲੀਅਨ ਮਿੰਟ ਦੇ 65 ਫੀਸਦੀ ਦਰਸ਼ਕਾਂ ਦੀ ਗਿਣਤੀ ਹਿੰਦੀ ਖੇਤਰ ਤੋਂ ਸੀ।
ਇਹ ਖ਼ਬਰ ਪੜ੍ਹੋ- ਚੌਂਕਾਂ 'ਚ ਹੋ ਰਹੇ ਹਾਦਸਿਆਂ ਕਾਰਨ ਵਿਧਾਇਕ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ
ਵਰਤਮਾਨ ਵਿਚ ਆਈ. ਪੀ. ਐੱਲ. 'ਚ ਉਤਰ ਖੇਤਰ ਤੋਂ 2 ਟੀਮਾਂ ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਤੇ ਪੂਰਬ ਅਤੇ ਪੱਛਮ ਤੋਂ ਕ੍ਰਮਵਾਰ- ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਜ਼ ਹਨ। ਕ੍ਰਿਕਟ ਮੈਪਿੰਗ ਦੇ ਅਨੁਸਾਰ ਰਾਜਸਥਾਨ ਰਾਇਲਜ਼ ਦਾ ਜੱਦੀ ਸ਼ਹਿਰ ਜੈਪੁਰ ਸੈਂਟਰਲ ਜੋਨ ਦੇ ਅਧੀਨ ਆਉਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।