ਫਿਰ ਸ਼ਤਰੰਜ ''ਚ ਹੱਥ ਅਜ਼ਮਾ ਰਹੇ ਹਨ ਚਾਹਲ, ਕਿਹਾ-ਇਸ ਖੇਡ ਨੇ ਧੀਰਜ ਰੱਖਣਾ ਸਿਖਾਇਆ

04/07/2020 3:11:18 AM

ਚੇਨਈ— ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਆਪਣੀ ਗੁਗਲੀ ਨਾਲ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਯੁਜਵੇਂਦਰ ਚਾਹਲ 'ਲਾਕਡਾਊਨ' ਦੇ ਇਨ੍ਹਾਂ ਦਿਨਾਂ 'ਚ ਆਪਣੇ ਪੁਰਾਣੇ ਸ਼ੌਕ ਸ਼ਤਰੰਜ 'ਚ ਹੱਥ ਅਜ਼ਮਾ ਰਿਹਾ ਹੈ ਤੇ ਉਸ ਨੇ ਬਾਕਾਇਆਦਾ ਆਨਲਾਈਨਜ਼ ਬਲਿਟਜ਼ ਟੂਰਨਾਮੈਂਟ 'ਚ ਹਿੱਸਾ ਲਿਆ ਹੈ। ਜਿਸ ਦਾ ਆਯੋਜਨ ਚੈਸਬੇਸ ਆਫ ਇੰਡੀਆ ਕਰ ਰਿਹਾ ਹੈ। ਚਾਹਲ ਸ਼ਤਰੰਜ ਸਿਰਫ ਸ਼ੌਕੀਆ ਤੌਰ 'ਤੇ ਨਹੀਂ ਖੇਡਦਾ ਸੀ। ਉਹ ਸਾਬਕਾ ਰਾਸ਼ਟਰੀ ਅੰਡਰ-12 ਸ਼ਤਰੰਜ ਚੈਂਪੀਅਨ ਹੈ ਤੇ ਉਸ ਨੇ ਵਿਸ਼ਵ ਨੌਜਵਾਨ ਸ਼ਤਰੰਜ ਚੈਂਪੀਅਨਸ਼ਿਪ 'ਚ ਦੇਸ਼ ਦੀ ਅਗਵਾਈ ਵੀ ਕੀਤੀ ਸੀ। ਵਿਸ਼ਵ ਸ਼ਤਰੰਜ ਮਹਾਸੰਘ ਦੀ ਵੈਬਸਾਈਟ 'ਚ ਵੀ ਉਸ ਦਾ ਨਾਂ ਸ਼ਾਮਲ ਹੈ। ਉਸ ਦੀ ਈ. ਐੱਲ. ਓ. ਰੇਟਿੰਗ 1956 ਹੈ। ਭਾਰਤੀ ਕ੍ਰਿਕਟਰ ਚਾਹਲ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਗ੍ਰੈਡਮਾਸਟਰ ਅਭਿਜੀਤ ਗੁਪਤਾ ਤੇ ਅੰਤਰਰਾਸ਼ਟਰੀ ਮਾਸਟਰ ਰਾਕੇਸ਼ ਕੁਲਕਰਨੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਤਰੰਜ ਨੇ ਮਨੂੰ ਸੰਜਮ ਰੱਖਣਾ ਸਿਖਾਇਆ ਹੈ। ਕ੍ਰਿਕਟ 'ਚ ਤੁਸੀਂ ਭਾਵੇਂ ਚੰਗੀ ਗੇਂਦਬਾਜ਼ੀ ਕਰ ਰਹੇ ਹੋ ਪਰ ਤੁਹਾਨੂੰ ਸ਼ਾਇਦ ਵਿਕਟ ਨਾ ਮਿਲੇ।

PunjabKesari
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਕ ਟੈਸਟ ਮੈਚ 'ਚ ਤੁਸੀਂ ਦਿਨ 'ਚ ਭਾਵੇਂ ਚੰਗੀ ਗੇਂਦਬਾਜ਼ੀ ਕੀਤੀ ਪਰ ਤੁਹਾਨੂੰ ਵਿਕਟ ਨਹੀਂ ਮਿਲਦੇ ਹਨ। ਫਿਰ ਵੀ ਤੁਹਾਨੂੰ ਅਗਲੇ ਦਿਨ ਵਾਪਸ ਆ ਕੇ ਗੇਂਦਬਾਜ਼ੀ ਕਰਨੀ ਹੁੰਦੀ ਹੈ ਪਰ ਇਸ ਲਈ ਤੁਹਾਨੂੰ ਧੀਰਜ਼ ਰੱਖਣ ਦੀ ਲੋੜ ਹੁੰਦੀ ਹੈ। ਸ਼ਤਰੰਜ ਨੇ ਇਸ 'ਤ ਮੇਰੀ ਬਹੁਤ ਮਦਦ ਕੀਤੀ ਹੈ। ਮੈਂ ਧੀਰਜ਼ ਬਣਾਏ ਰੱਖ ਕੇ ਬੱਲੇਬਾਜ਼ ਨੂੰ ਆਊਟ ਕਰਨਾ ਸਿੱਖਿਆ। ਚਾਹਲ ਨੂੰ ਸ਼ਤਰੰਜ ਦੀ ਥਾਂ ਕ੍ਰਿਕਟ ਨੂੰ ਪਹਿਲ ਦੇਣ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਦੀ ਕ੍ਰਿਕਟ 'ਚ ਜ਼ਿਆਦਾ ਦਿਲਚਸਪੀ ਸੀ।
ਭਾਰਤ ਲਈ 52 ਵਨ ਡੇ ਤੇ 42 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਚਾਹਲ ਨੇ ਕਿਹਾ ਕਿ ਮੈਨੂੰ ਸ਼ਤਰੰਜ ਤੇ ਕ੍ਰਿਕਟ 'ਚੋਂ ਚੋਣ ਕਰਨੀ ਸੀ। ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਤੇਰੀ ਮਰਜ਼ੀ ਹੈ। ਮੇਰੀ ਕ੍ਰਿਕਟ 'ਚ ਜ਼ਿਆਦਾ ਦਿਲਚਸਪੀ ਸੀ ਤਾਂ ਮੈਂ ਇਸ ਨੂੰ ਚੁਣਿਆ।


Gurdeep Singh

Content Editor

Related News