ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨੌਕਰ-ਨੌਕਰਾਣੀ ਕੀਮਤੀ ਸਾਮਾਨ ਤੇ ਨਕਦੀ ਲੈ ਕੇ ਹੋਏ ਫਰਾਰ

Friday, Feb 16, 2024 - 04:30 PM (IST)

ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨੌਕਰ-ਨੌਕਰਾਣੀ ਕੀਮਤੀ ਸਾਮਾਨ ਤੇ ਨਕਦੀ ਲੈ ਕੇ ਹੋਏ ਫਰਾਰ

ਪੰਚਕੂਲਾ : ਦਿੱਗਜ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯੁਵਰਾਜ ਸਿੰਘ ਦੀ ਮਾਂ ਨੇ ਮਾਮਲੇ ਦੀ ਸ਼ਿਕਾਇਤ ਹਰਿਆਣਾ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਸ਼ਬਨਮ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਪ੍ਰਾਪਤ ਜਾਣਕਾਰੀ ਅਨੁਸਾਰ ਯੁਵਰਾਜ ਸਿੰਘ ਦੀ ਮਾਤਾ ਸ਼ਬਨਮ ਸਿੰਘ ਦਾ ਘਰ ਹਰਿਆਣਾ ਦੇ ਪੰਚਕੂਲਾ ਵਿੱਚ ਹੈ। ਇਸ ਘਰ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਚੋਰੀ ਦਾ ਇਹ ਮਾਮਲਾ 6 ਮਹੀਨੇ ਪੁਰਾਣਾ ਹੈ, ਜਿਸ ਬਾਰੇ ਉਨ੍ਹਾਂ ਨੇ ਹੁਣ ਸ਼ਿਕਾਇਤ ਦਿੱਤੀ ਹੈ। ਸ਼ਬਨਮ ਸਿੰਘ ਨੇ ਐੱਮਡੀਸੀ ਥਾਣੇ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਤੰਬਰ 2023 ਵਿੱਚ ਐੱਮਡੀਸੀ ਦੇ ਹਾਊਸ-18 ਵਿੱਚ ਚੋਰੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਵਿੱਚ ਦੋ ਨੌਕਰ ਰੱਖੇ ਹੋਏ ਸਨ ਅਤੇ ਉਨ੍ਹਾਂ ਨੇ ਹੀ ਚੋਰੀ ਨੂੰ ਅੰਜਾਮ ਦਿੱਤਾ। ਸ਼ਬਨਮ ਨੇ ਪੁਲਸ ਨੂੰ ਦੱਸਿਆ ਕਿ ਘਰ ਦੀ ਅਲਮਾਰੀ 'ਚੋਂ ਸੋਨੇ ਦੇ ਗਹਿਣੇ ਅਤੇ 75 ਹਜ਼ਾਰ ਰੁਪਏ ਚੋਰੀ ਹੋ ਗਏ ਹਨ।

PunjabKesari
ਯੁਵਰਾਜ ਸਿੰਘ ਦੀ ਮਾਂ ਅਨੁਸਾਰ ਮੁਲਜ਼ਮ ਨੌਕਰਾਣੀ ਦੀ ਪਛਾਣ ਲਲਿਤਾ ਦੇਵੀ ਅਤੇ ਸਿਲੇਂਦਰ ਦਾਸ ਨੇ ਚੋਰੀ ਕੀਤੀ ਸੀ। ਦੋਵਾਂ 'ਤੇ 1 ਲੱਖ 75 ਹਜ਼ਾਰ ਰੁਪਏ ਦੀ ਜਾਇਦਾਦ ਚੋਰੀ ਕਰਨ ਦਾ ਦੋਸ਼ ਹੈ। ਸ਼ਿਕਾਇਤ 'ਚ ਸ਼ਬਨਮ ਸਿੰਘ ਨੇ ਦੱਸਿਆ ਕਿ ਗੁਰੂਗ੍ਰਾਮ 'ਚ ਉਨ੍ਹਾਂ ਦਾ ਵੀ ਘਰ ਹੈ ਅਤੇ ਉਹ ਕੁਝ ਦਿਨਾਂ ਲਈ ਉੱਥੇ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਗਹਿਣੇ ਅਤੇ ਨਕਦੀ ਗਾਇਬ ਸੀ। ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਦੋਵੇਂ ਕੰਮ ਛੱਡ ਕੇ ਭੱਜ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Aarti dhillon

Content Editor

Related News