ਨੌਜਵਾਨ ਭਾਰਤੀ ਟੀਮ ਦੇਵੇਗੀ ਆਸਟ੍ਰੇਲੀਆ ਨੂੰ ਟੱਕਰ, ਅੱਜ ਹੋਵੇਗਾ ਟੀ-20 ਲੜੀ ਦਾ ਪਹਿਲਾ ਮੁਕਾਬਲਾ

Thursday, Nov 23, 2023 - 01:07 PM (IST)

ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਵਿਸ਼ਾਖਾਪਟਨਮ ਦੇ ਸਟੇਡੀਅਮ 'ਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਭਾਰਤੀ ਟੀਮ ਦੀਆਂ ਨਜ਼ਰਾਂ ਜਿੱਥੇ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈਣ 'ਤੇ ਹੋਣਗੀਆਂ, ਉੱਥੇ ਹੀ ਆਸਟ੍ਰੇਲੀਆ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਲਈ ਮੈਦਾਨ 'ਤੇ ਉਤਰੇਗੀ। ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਟੀਮ ਦੇ ਸੀਨੀਅਰ ਖਿਡਾਰੀ- ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਕੇ.ਐੱਲ. ਰਾਹੁਲ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਸੱਟ ਕਾਰਨ ਬਾਹਰ ਹਨ। ਸੂਰਿਆਕੁਮਾਰ ਯਾਦਵ ਹਾਰਦਿਕ ਦੀ ਜਗ੍ਹਾ ਟੀਮ ਦੀ ਕਪਤਾਨੀ ਕਰਨਗੇ ਤੇ ਰੁਤੂਰਾਜ ਗਾਇਕਵਾੜ ਉਪ-ਕਪਤਾਨ ਹੋਣਗੇ।

ਇਹ ਵੀ ਪੜ੍ਹੋ- ICC ਨੇ ਐਲਾਨੀ ਵਿਸ਼ਵ ਕੱਪ 2023 ਦੀ ਬੈਸਟ ਪਲੇਇੰਗ-11, ਇਨ੍ਹਾਂ ਦਿੱਗਜਾਂ ਨੂੰ ਨਹੀਂ ਮਿਲੀ ਜਗ੍ਹਾ

ਦੂਜੇ ਪਾਸੇ ਆਸਟ੍ਰੇਲੀਆ ਟੀਮ ਦੀ ਕਮਾਨ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਨੂੰ ਦਿੱਤੀ ਗਈ ਹੈ। ਆਸਟ੍ਰੇਲੀਆਈ ਟੀਮ ਨੇ ਵੀ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਤਜ਼ਰਬੇਕਾਰ ਗੇਂਦਬਾਜ਼ ਮਿਚੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਕੈਮਰੂਨ ਗਰੀਨ ਨੂੰ ਵੀ ਆਰਾਮ ਦਿੱਤਾ  ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵੇਂ ਟੀਮਾਂ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀ-20 ਫਾਰਮੈੱਟ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਪਾਉਂਦੀਆਂ ਹਨ। 

ਇਹ ਵੀ ਪੜ੍ਹੋ- ICC ਦਾ ਨਵਾਂ ਨਿਯਮ, ਹੁਣ ਗੇਂਦਬਾਜ਼ਾਂ ਲਈ ਵੀ ਸ਼ੁਰੂ ਹੋਇਆ ਟਾਈਮ-ਆਊਟ, ਲੱਗੇਗੀ ਪੈਨਲਟੀ

ਟੀਮਾਂ:-

ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਯਸ਼ਸਵੀ ਜਾਇਸਵਾਲ, ਅਕਸ਼ਰ ਪਟੇਲ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਈਸ਼ਾਨ ਕਿਸ਼ਨ, ਜਿਤੇਸ਼ ਸ਼ਰਮਾ, ਅਰਸ਼ਦੀਪ ਸਿੰਘ, ਆਵੇਸ਼ ਖ਼ਾਨ, ਪ੍ਰਸਿੱਧ ਕ੍ਰਿਸ਼ਨਾ, ਮੁਕੇਸ਼ ਕੁਮਾਰ, ਰਵੀ ਬਿਸ਼ਨੋਈ

ਆਸਟ੍ਰੇਲੀਆ- ਮੈਥਿਊ ਵੇਡ (ਕਪਤਾਨ) ਡੇਵਿਡ ਵਾਰਨਰ, ਸਟੀਵ ਸਮਿਥ, ਟਿਮ ਡੇਵਿਡ, ਟ੍ਰੈਵਿਸ ਹੈੱਡ, ਐਰੋਨ ਹਾਰਡੀ, ਗਲੈੱਨ ਮੈਕਸਵੈੱਲ, ਮਾਰਕਸ ਸਟਾਇਨਿਸ, ਮੈਟ ਸ਼ਾਰਟ, ਜਾਸ਼ ਇੰਗਲਿਸ, ਐਡਮ ਜ਼ੈਂਪਾ, ਜੇਸਨ ਬੈਹਰਨਡਾਰਫ਼, ਕੇਨ ਰਿਚਰਡਸਨ, ਨਾਥਨ ਐਲਿਸ, ਸ਼ਾਨ ਐਬਟ, ਸਪੈਂਸਰ ਜਾਨਸਨ, ਤਨਵੀਰ ਸੰਘਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News