ਹਾਕੀ ਪ੍ਰਦਰਸ਼ਨੀ ਦਾ ਮਜ਼ਾ ਲਿਆ ਮਹਿਲਾ ਹਾਕੀ ਟੀਮ ਨੇ

Monday, Jul 30, 2018 - 01:41 AM (IST)

ਲੰਡਨ- ਕਪਤਾਨ ਰਾਣੀ ਰਾਮਪਾਲ ਦੀ ਅਗਵਾਈ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਇੱਥੇ ਦੇ ਫੈਨ ਸੈਂਟਲਰ ਲੀ ਵੈਲੀ ਕੇਂਦਰ ਵਿਚ ਲੱਗੀ ਹਾਕੀ ਪ੍ਰਦਰਸ਼ਨ '5 ਦਹਾਕੇ, 50 ਚਿੱਤਰ' ਦਾ ਮਜ਼ਾ ਲਿਆ, ਜਿਸ ਵਿਚ ਭਾਰਤੀ ਹਾਕੀ ਟੀਮ ਦੀ ਵਿਰਾਸਤ ਦਿਖਾਈ ਗਈ ਹੈ। ਰਾਣੀ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਦੇਖ ਕੇ ਉਸਦੀ ਟੀਮ ਦਾ ਹੌਸਲਾ ਵਧੇਗਾ, ਜਿਹੜੀ ਇੱਥੇ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀ ਹੈ। ਪ੍ਰਦਰਸ਼ਨ ਵਿਚ ਮੇਜਰ ਧਿਆਨ ਚੰਦ ਦੇ ਪਰਿਵਾਰ ਨਾਲ ਜੁੜੇ ਚਿੱਤਰਾਂ ਨੂੰ ਵੀ ਇਸ ਪ੍ਰਦਰਸ਼ਨੀ ਵਿਚ ਖੂਬ ਪਸੰਦ ਕੀਤਾ ਗਿਆ।
ਇਸ ਪ੍ਰਦਰਸ਼ਨੀ ਦਾ ਆਯੋਜਨ ਪ੍ਰੋ. ਸਪੋਰਟੀਫਾਈ ਦੇ ਸੀ. ਈ. ਓ. ਸੁਨੀਲ ਯਸ਼ ਕਾਲੜਾ ਨੇ ਕੁਲਦੀਪ ਅਹਲਾਵਤ ਨਾਲ ਮਿਲ ਕੇ ਕੀਤਾ।


Related News