ਪੀੜਤ ਸਾਈਕਲਿਸਟ ਨੇ ਗ਼ਲਤ ਵਿਵਹਾਰ ਕਰਨ ਦੇ ਦੋਸ਼ੀ ਕੋਚ ਖ਼ਿਲਾਫ਼ FIR ਦਰਜ ਕਰਾਈ

Sunday, Jun 12, 2022 - 12:08 PM (IST)

ਪੀੜਤ ਸਾਈਕਲਿਸਟ ਨੇ ਗ਼ਲਤ ਵਿਵਹਾਰ ਕਰਨ ਦੇ ਦੋਸ਼ੀ ਕੋਚ ਖ਼ਿਲਾਫ਼ FIR ਦਰਜ ਕਰਾਈ

ਨਵੀਂ ਦਿੱਲੀ- ਬਰਖ਼ਾਸਤ ਰਾਸ਼ਟਰੀ ਕੋਚ ਆਰ. ਕੇ. ਸ਼ਰਮਾ 'ਤੇ ਕਥਿਤ ਜਿਨਸੀ ਉਤਪੀੜਨ ਦਾ ਦੋਸ਼ ਲਗਾਉਣ ਵਾਲੀ ਮਹਿਲਾ ਸਾਈਕਲਿਸਟ ਨੇ ਸ਼ਨੀਵਾਰ ਨੂੰ ਉਨ੍ਹਾਂ ਖ਼ਿਲਾਫ ਐੱਫ. ਆਈ. ਆਰ. ਦਰਜ ਕਰਾ ਦਿੱਤੀ ਜਦਕਿ ਭਾਰਤੀ ਖੇਡ ਅਥਾਰਿਟੀ (ਸਾਈ) ਨੇ ਕਿਹਾ ਕਿ ਉਹ ਦੋਸ਼ਾਂ ਦੀ ਵਿਸਥਾਰਤ ਜਾਂਚ ਕਰਨ ਲਈ ਸਲੋਵੇਨੀਆ 'ਤੇ ਗਏ ਪੂਰੇ ਸਾਈਕਲਿੰਗ ਦਲ ਨਾਲ ਗੱਲ ਕਰੇਗਾ। ਮਹਿਲਾ ਖਿਡਾਰੀ ਦੇ ਦੋਸ਼ਾਂ ਦੇ ਬਅਦ ਮੁੱਖ ਕੋਚ ਸ਼ਰਮਾ ਦਾ ਕਰਾਰ ਬੁੱਧਵਾਰ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਸਾਈ ਨੇ ਇਕ  ਬਿਆਨ 'ਚ ਕਿਹਾ ਕਿ ਰਾਸ਼ਟਰੀ ਪੱਧਰ ਦੀ ਸਾਈਕਲਿਸਟ ਨੇ ਸ਼ਨੀਵਾਰ ਨੂੰ ਰਾਸ਼ਟਰੀ ਕੋਚ ਦੇ ਖਿਲਾਫ਼ ਸਲੋਵੇਨਈਆ ਦੌਰੇ 'ਤੇ ਗ਼ਲਤ ਵਿਵਹਾਰ ਦੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਾਈ ਹੈ।

ਇਹ ਵੀ ਪੜ੍ਹੋ : ਰਿਟਾਇਰਮੈਂਟ ਦੀ ਤੀਜੀ ਐਨੀਵਰਸਰੀ 'ਤੇ Yuvraj Singh ਨੇ ਸ਼ੇਅਰ ਕੀਤੀ ਖ਼ਾਸ video, ਫੈਨਜ਼ ਨੇ ਦਿੱਤੇ ਰਿਐਕਸ਼ਨ

ਜ਼ਿਕਰਯੋਗ ਹੈ ਕਿ ਸਲੋਵੇਨੀਆ ਪ੍ਰਵਾਸ ਦੇ ਦੌਰਾਨ ਮਹਿਲਾ ਸਾਈਕਲਿਸਟ ਨੇ ਸਾਈ (SAI) ਨੂੰ ਕੋਚ ਦੇ ਗ਼ਲਤ ਵਿਵਹਾਰ ਦੇ ਬਾਰੇ ਦੱਸਿਆ ਸੀ ਤੇ ਕਿਹਾ ਕਿ ਉਹ ਇੰਨੀ ਡਰੀ ਹੋਈ ਸੀ ਕਿ ਉਸ ਨੂੰ ਆਪਣੀ ਜਾਨ ਗੁਆਉਣ ਦਾ ਖ਼ਤਰਾ ਮਹਿਸੂਸ ਹੋਣ ਲੱਗਾ ਸੀ। ਦਅਰਸਲ ਇਹ ਪੰਜ ਪੁਰਸ਼ ਤੇ ਇਕ ਮਹਿਲਾ ਸਾਈਕਲ ਚਾਲਕ ਦਾ ਇਕ ਖੇਡ ਦਲ ਸੀ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਕੋਚ ਨੇ ਉਸ ਨੂੰ ਇਸ ਬਹਾਨੇ ਹੋਟਲ ਦਾ ਕਮਰਾ ਸਾਂਝਾ ਕਰਨ ਲਈ ਮਜਬੂਰ ਕੀਤਾ ਕਿ ਰਿਹਾਇਸ ਦੀ ਵਿਵਸਥਾ ਇਕ ਕਮਰੇ 'ਚ ਦੋ ਲੋਕਾਂ ਦੇ ਠਹਿਰਣ ਦੇ ਆਧਾਰ 'ਤੇ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਹਰੀ ਨਿਸ਼ਾਂਤ ਨੇ ਕਰਵਾਇਆ ਵਿਆਹ, ਫ੍ਰੈਂਚਾਇਜ਼ੀ ਨੇ ਇੰਝ ਦਿੱਤੀ ਵਧਾਈ

ਖਿਡਾਰਨ ਦੀ ਬੇਨਤੀ 'ਤੇ ਸਾਈ ਨੇ ਉਸ ਨੂੰ ਅਲਗ ਕਮਰਾ ਦੇਣ ਦੀ ਵਿਵਸਥਾ ਕੀਤੀ ਪਰ ਕੋਚ ਦਾ ਵਿਰੋਧ ਕਰਨ 'ਤੇ ਉਕਤ ਦੋਸ਼ੀ ਉਸ ਨੂੰ ਹੋਰਨਾਂ ਮੈਂਬਰਾ ਦੇ ਨਾਲ ਇਕ ਪ੍ਰੋਗਰਾਮ ਲਈ ਜਰਮਨੀ ਨਹੀਂ ਲੈ ਕੇ ਗਿਆ। ਸ਼ਿਕਾਇਤ ਕਰਤਾ ਦੇ ਮੁਤਾਬਕ ਉਸ ਨੇ ਆਪਣੀ ਸੁਰੱਖਿਆ ਨੂੰ ਧਿਆਨ 'ਚ ਰਖ ਕੇ ਉਦੋਂ ਸਿਖਲਾਈ ਕੈਂਪ ਛੱਡਣ ਦਾ ਫ਼ੈਸਲਾ ਕੀਤਾ ਜਦੋਂ ਕੋਚ ਨੇ ਸਾਈਕਲ ਚਾਲਕ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਉਸ ਨਾਲ ਸਰੀਰਕ ਸਬੰਧ ਨਹੀਂ ਬਣਾਵੇਗੀ ਤਾਂ ਉਹ ਉਸ ਨੂੰ ਰਾਸ਼ਟਰੀ ਉੱਤਮਤਾ ਕੇਂਦਰ (ਐੱਨ. ਸੀ. ਆਈ.) ਤੋਂ ਹਟਾ ਕੇ ਉਸ ਦਾ ਕਰੀਅਰ ਬਰਬਾਦ ਕਰ ਦੇਵੇਗਾ। ਇਸ ਤੋਂ ਬਾਅਦ ਸਾਈ ਨੇ ਮਾਮਲੇ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News