ਫੀਫਾ ਵਰਲਡ ਕੱਪ 2026 ਦੇ ਵੈਨਿਊ ਤੈਅ, ਅਮਰੀਕਾ ਦੇ 11 ਸ਼ਹਿਰਾਂ ''ਚ ਹੋਣਗੇ ਮੁਕਾਬਲੇ
Saturday, Jun 18, 2022 - 12:40 PM (IST)
ਸਪੋਰਟਸ ਡੈਸਕ- ਫੀਫਾ ਨੇ 2026 'ਚ ਹੋਣ ਵਾਲੇ ਵਰਲਡ ਕੱਪ ਲਈ ਵੈਨਿਊ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ, ਕੈਨੇਡਾ ਤੇ ਮੈਕਸਿਕੋ ਦੇ 16 ਸ਼ਹਿਰਾਂ 'ਚ ਮੁਕਾਬਲੇ ਖੇਡੇ ਜਾਣਗੇ। ਵਰਲਡ ਕੱਪ 'ਚ ਪਹਿਲੀ ਵਾਰ 48 ਟੀਮਾਂ ਹੋਣਗੀਆਂ। ਪਹਿਲੀ ਵਾਰ ਤਿੰਨ ਦੇਸ਼ਾਂ ਨੂੰ ਮੇਜ਼ਬਾਨੀ ਮਿਲੀ ਹੈ।
2026 'ਚ ਹੋਣ ਵਾਲੇ ਵਰਲਡ ਕੱਪ ਚ 80 'ਚੋਂ 60 ਮੈਚ ਅਮਰੀਕਾ ਦੇ 11 ਵੈਨਿਊ 'ਤੇ ਖੇਡੇ ਜਾਣਗੇ। ਅਮਰੀਕਾ 1994 ਦੇ ਬਾਅਦ ਪਹਿਲੀ ਵਾਰ ਮੇਜ਼ਬਾਨੀ ਕਰਨ ਜਾ ਰਿਹਾ ਹੈ। ਜਦਕਿ ਕੈਨੇਡਾ ਦੇ ਦੋ ਤੇ ਮੈਕਸਿਕੋ ਦੇ ਤਿੰਨ ਵੈਨਿਊ 'ਤੇ 10-10 ਮੈਚ ਖੇਡੇ ਜਾਣਗੇ। ਅਮਰੀਕਾ ਦੇ ਸਾਰੇ ਵੈਨਿਊ ਐੱਨ. ਐੱਫ. ਐੱਲ. ਟੀਮਾਂ ਦੇ ਹੋਮ ਗਰਾਊਂਡ ਹਨ। ਇਨ੍ਹਾਂ ਸਾਰਿਆਂ ਦੀ ਦਰਸ਼ਕ ਸਮਰਥਾ 70 ਹਜ਼ਾਰ ਤੋਂ ਜ਼ਿਆਦਾ ਹੈ।