ਅੰਡਰ-23 ਫੁੱਟਬਾਲ ਟੀਮ ਦਾ ਦੋਹਾ 'ਚ ਜ਼ੋਰਦਾਰ ਸਵਾਗਤ

07/16/2017 5:51:49 PM

ਦੋਹਾ— ਸਿੰਗਾਪੁਰ ਵਿਰੁੱਧ ਹਾਲ ਹੀ 'ਚ ਦੋ ਮੈਚਾਂ ਦੀ ਕੌਮਾਂਤਰੀ ਦੋਸਤਾਨਾ ਫੁੱਟਬਾਲ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਜਿੱਤ ਦਰਜ ਕਰਨ ਵਾਲੀ ਭਾਰਤੀ ਅੰਡਰ-23 ਟੀਮ ਜਦੋਂ ਏ.ਐੱਫ.ਸੀ. ਅੰਡਰ-23 ਚੈਂਪੀਅਨਸ਼ਿਪ ਕੁਆਲੀਫਾਇਰਸ 'ਚ ਹਿੱਸਾ ਲੈਣ ਲਈ ਦੋਹਾ ਪਹੁੰਚੀ ਤਾਂ ਉਸ ਦਾ ਇੱਥੇ ਕਤਰ ਇੰਡੀਅਨ ਐਸੋਸੀਏਸ਼ਨ ਆਫ ਫੁੱਟਬਾਲ (ਕਿਊ.ਆਈ.ਏ.) ਦੇ ਮੈਂਬਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਵਾਗਤ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਟੀਮ ਦੇ ਮੁੱਖ ਕੋਚ ਸਟੀਫਨ ਕੋਂਸਟੇਨਟਾਈਨ ਨੇ ਕਿਹਾ, ''ਭਾਰਤੀਆਂ ਵੱਲੋਂ ਟੀਮ ਦਾ ਸਮਰਥਨ ਕਰਦਾ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ। ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ।'' 
ਕਿਊ.ਆਈ.ਏ. ਦੇ ਮੈਂਬਰ ਸੇਫਰ ਨੇ ਟੀਮ ਦਾ ਸਵਾਗਤ ਕਰਦੇ ਹੋਏ ਕਿਹਾ, ''ਕਤਰ 'ਚ ਖੇਡਣ ਦੇ ਲਈ ਆਈ ਟੀਮ ਦਾ ਸਮਰਥਨ ਅਤੇ ਸਵਾਗਤ ਕਰਨਾ ਸਾਡਾ ਫਰਜ਼ ਹੈ। ਸਾਡੇ ਲਈ ਇਹ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਅਸੀਂ ਇੱਥੇ ਘਰ ਜਿਹਾ ਮਹਿਸੂਸ ਕਰਾਈਏ ਤਾਂ ਜੋ ਉਹ ਵਾਧੂ ਊਰਜਾ ਨਾਲ ਖੇਡ ਸਕਣ।'' ਭਾਰਤੀ ਕੋਚ ਨੇ ਕਿਹਾ, ''ਟੀਮ ਦੇ ਇਸ ਸਵਾਗਤ ਨਾਲ ਸਾਡਾ ਉਤਸ਼ਾਹ ਵਧਿਆ ਹੈ ਅਤੇ ਸਾਡਾ ਇਹ ਉਦੇਸ਼ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰੀਏ। ਜ਼ਿਕਰਯੋਗ ਹੈ ਕਿ ਭਾਰਤ ਨੂੰ ਇੱਥੇ ਆਪਣੀ ਮੁਹਿੰਮ ਦੀ ਸ਼ੁਰੂਆਤ 19 ਜੁਲਾਈ ਨੂੰ ਅਲ ਸੱਦ ਸਟੇਡੀਅਮ 'ਚ ਸੀਰੀਆ ਦੇ ਖਿਲਾਫ ਕਰਨੀ ਹੈ।


Related News