ਟੀ-20 ਸਵਰੂਪ ’ਚ ਖੇਡਿਆ ਜਾਵੇਗਾ ਅੰਡਰ-19 ਮਹਿਲਾ ਵਿਸ਼ਵ ਕੱਪ 2023

03/30/2022 12:28:44 PM

ਵੇਲਿੰਗਟਨ, (ਯੂ. ਐੱਨ. ਆਈ.)– ਜਨਵਰੀ 2023 ਵਿਚ ਆਯੋਜਿਤ ਹੋਣ ਵਾਲਾ ਪਹਿਲਾ ਆਈ. ਸੀ. ਸੀ. ਅੰਡਰ-19 ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀ-20 ਸਵਰੂਪ ਵਿਚ ਖੇਡਿਆ ਜਾਵੇਗਾ। ਇਕ ਹਫਤੇ ਦੇ ਅੰਦਰ ਬੋਰਡ ਦੀ ਮੀਟਿੰਗ ਵਿਚ ਮੇਜ਼ਬਾਨ ਦੇਸ਼ ਦਾ ਫੈਸਲਾ ਕੀਤਾ ਜਾਵੇਗਾ। ਆਈ. ਸੀ. ਸੀ. ਦੇ ਸੀ. ਈ. ਓ. ਜਯੋਫ ਐਲਾਡੀਅਰਸ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਫਿਰ ਚੁਣੇ ਗਏ ਦੇਸ਼ ਦੇ ਮਸ਼ਹੂਰ ਸੈਲੀਬ੍ਰਿਟੀ ਬ੍ਰਾਂਡ, ਰਣਵੀਰ ਸਿੰਘ ਨੇ ਅਕਸ਼ੈ ਨੂੰ ਪਛਾੜਿਆ

ਐਲਾਡੀਅਰਸ ਨੇ ਨਿਊਜ਼ੀਲੈਂਡ ਵਿਚ ਮਹਿਲਾ ਵਿਸ਼ਵ ਕੱਪ 2022 ਦੇ ਨਾਕਆਊਟ ਮੈਚਾਂ ਤੋਂ ਪਹਿਲਾਂ ਆਨਲਾਈਨ ਮੀਡੀਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅੰਡਰ-19 ਵਿਸ਼ਵ ਕੱਪ ਜਨਵਰੀ 2023 ਵਿਚ ਨਿਰਧਾਰਿਤ ਹੈ, ਜਿਸਦਾ ਸਵਰੂਪ ਟੀ-20 ਹੋਵੇਗਾ। ਟੂਰਨਾਮੈਂਟ ਦੇ ਮੇਜ਼ਬਾਨ ਦਾ ਫੈਸਲਾ ਇਕ ਹਫਤੇ ਦੇ ਅੰਦਰ ਬੋਰਡ ਦੀ ਮੀਟਿੰਗ ਵਿਚ ਕੀਤਾ ਜਾਵੇਗਾ।’’ ਆਈ. ਸੀ. ਸੀ. ਦੇ ਸੀ. ਈ. ਓ. ਨੇ ਇਹ ਵੀ ਕਿਹਾ ਕਿ ਜੁਲਾਈ 2022 ਵਿਚ ਮਹਿਲਾ ਕ੍ਰਿਕਟ ਟੂਰਨਾਮੈਂਟ (2024-27) ਦੇ ਅਗਲੇ ਚੱਕਰ ਦੇ ਮੇਜ਼ਬਾਨਾਂ ਦੀ ਪੁਸ਼ਟੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਨ ਡੇ 'ਚ ਪੂਰੀਆਂ ਕੀਤੀਆਂ 4 ਹਜ਼ਾਰ ਦੌੜਾਂ

ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਨੇ ਅਕਤੂਬਰ 2019 ਵਿਚ ਬੋਰਡ ਦੀ ਮੀਟਿੰਗ ਦੌਰਾਨ ਪਹਿਲਾ ਮਹਿਲਾ ਅਡੰਰ-19 ਵਿਸ਼ਵ ਕੱਪ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ। ਮੂਲ ਰੂਪ ਨਾਲ ਅੰਡਰ-19 ਮਹਿਲਾ ਵਿਸ਼ਵ ਕੱਪ ਜਨਵਰੀ 2021 ਵਿਚ ਹੋਣ ਵਾਲਾ ਸੀ ਪਰ ਕੋਰੋਨਾ ਮਹਾਮਾਰੀ ਦੇ ਕਾਰਨ ਇਸ ਨੂੰ ਦਸੰਬਰ 2021 ਤਕ ਮੁਲਤਵੀ ਕਰ ਦਿੱਤਾ ਗਿਆ ਸੀ। ਫਿਰ ਜਨਵਰੀ 2022 ਵਿਚ ਐਲਾਡੀਅਰਸ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਟੂਰਨਾਮੈਂਟ ਕਾਫੀ ਹੱਦ ਤਕ ਆਯੋਜਨ ਦੇ ਨੇੜੇ ਸੀ ਪਰ ਕੋਰੋਨਾ ਮਹਾਮਾਰੀ ਨੇ ਅੜਿੱਕਾ ਪਾ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News